ਪਟਨਾ: ਬਿਹਾਰ ਦੇ ਸਾਢੇ ਤਿੰਨ ਲੱਖ ਠੇਕਾ ਅਧਿਆਪਕਾਂ ਨੂੰ ਸੁਪਰੀਮ ਕੋਰਟ ਦੇ ਫੈਸਲੇ ਤੋਂ ਝਟਕਾ ਲੱਗਾ ਹੈ ਤੇ ਕੋਰਟ ਦੇ ਫੈਸਲੇ ਨਾਲ ਬਿਹਾਰ ਸਰਕਾਰ ਨੂੰ ਵੱਡੀ ਰਾਹਤ ਮਿਲੀ ਹੈ। ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਠੇਕਾ ਅਧਿਆਪਕਾਂ ਨੂੰ ਸਮਾਨ ਕੰਮ ਬਦਲੇ ਸਮਾਨ ਤਨਖ਼ਾਹ ਵਾਲੇ ਪਟਨਾ ਹਾਈਕੋਰਟ ਦੇ ਫੈਸਲੇ ਨੂੰ ਬਦਲ ਦਿੱਤਾ ਹੈ। ਇਸ ਨਾਲ ਇਨ੍ਹਾਂ ਅਧਿਆਪਕਾਂ ਨੂੰ ਵੱਡੀ ਨਿਰਾਸ਼ਾ ਹੱਥ ਲੱਗੀ ਹੈ।



ਫੈਸਲੇ ਨੂੰ ਲੈ ਕੇ ਠੇਕਾ ਅਧਿਆਪਕਾਂ ਨੇ ਲੰਬੇ ਸਮੇਂ ਤੋਂ ਕੋਰਟ ‘ਤੇ ਨਿਗਾਹਾਂ ਲਾ ਰੱਖੀਆਂ ਸੀ। ਪਟਨਾ ਹਾਈਕੋਰਟ ਦੇ ਫੈਸਲੇ ਤੋਂ ਬਾਅਦ ਨਿਤਿਸ਼ ਸਰਕਾਰ ਨੇ ਹਾਈਕੋਰਟ ‘ਚ ਇਸ ਫੈਸਲੇ ਖਿਲਾਫ ਪਟੀਸ਼ਨ ਦਾਇਰ ਕੀਤੀ ਸੀ।

ਅਧਿਆਪਕਾਂ ਨਾਲ ਜੁੜੇ ਇਸ ਵੱਡੇ ਫੈਸਲੇ ‘ਚ ਜਸਟਿਸ ਅਭੈ ਮਨੋਹਰ ਸਪਰੇ ਤੇ ਜਸਟਿਸ ਊਦੇ ਲਲਿਤ ਦੀ ਬੈਂਚ ਨੇ ਆਖਰੀ ਸੁਣਵਾਈ ਪਿਛਲੇ ਸਾਲ ਤਿੰਨ ਅਕਤੂਬਰ ਨੂੰ ਕੀਤੀ ਸੀ। ਇਸ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਅੱਜ ਕੋਰਟ ਨੇ ਆਪਣਾ ਫੈਸਲਾ ਸੁਣਾਉਂਦੇ ਹੋਈ ਸਮਾਨ ਤਨਖ਼ਾਹ ਦੇਣ ਤੋਂ ਇਨਕਾਰ ਕਰ ਦਿੱਤਾ ਹੈ।