ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਚੱਲਦਿਆਂ ਆਮ ਆਦਮੀ ਪਾਰਟੀ ਕਨਵੀਨਰ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵਿਵਾਦਿਤ ਬਿਆਨ ਦਿੱਤਾ ਹੈ।


ਰੋਡ ਸ਼ੋਅ ਵਿੱਚ ਬੀਜੇਪੀ ਜਾਂ ਕਾਂਗਰਸ ਦਾ ਨਾਂ ਲਏ ਬਿਨ੍ਹਾਂ ਕੇਜਰੀਵਾਲ ਨੇ ਕਿਹਾ ਕਿ ਚੋਣਾਂ ਦੀ ਰਾਤ ਵਿੱਚ ਉਹ ਧਨ ਦੇਣ ਆਉਂਦੇ ਹਨ ਜਾਂ ਨਹੀਂ, ਉਸ ਧਨ ਜਾਂ ਤੋਹਫਿਆਂ ਨੂੰ ਸਵੀਕਾਰ ਕਰ ਲੈਣਾ ਕਿਉਂਕਿ ਇਹ ਉਸੇ ਧਨ ਤੋਂ ਖਰੀਦਿਆ ਹੋਇਆ ਹੋਏਗਾ ਜੋ ਉਨ੍ਹਾਂ ਤੁਹਾਡੇ ਕੋਲੋਂ ਚੋਰੀ ਕੀਤਾ ਹੈ। ਇਸ ਰੋਡ ਸ਼ੋਅ ਵਿੱਚ ਅਦਾਕਾਰਾ ਸਵਰਾ ਭਾਸਕਰ ਵੀ ਸ਼ਾਮਲ ਹੋਈ ਸੀ।

ਦੱਖਣੀ ਦਿੱਲੀ ਤੋਂ ਆਪਣੀ ਪਾਰਟੀ ਦੇ ਉਮੀਦਵਾਰ ਰਾਘਵ ਚੱਡਾ ਦੇ ਸਮਰਥਨ ਵਿੱਚ ਕੱਢੇ ਰੋਡ ਸ਼ੋਅ 'ਚ ਕੇਜਰੀਵਾਲ ਨੇ ਕਿਹਾ ਕਿ ਮਨ੍ਹਾ ਨਾ ਕਰਨਾ, ਲੈ ਲੈਣਾ, ਪਰ ਵੋਟ ਝਾੜੂ ਨੂੰ ਹੀ ਦੇਣਾ। ਕੇਜਰੀਵਾਲ ਨੇ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਵੀ ਅਜਿਹੀ ਗੱਲ ਕਹੀ ਸੀ, ਇਸ ਲਈ ਚੋਣ ਕਮਿਸ਼ਨ ਨੇ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਸੀ।