ਨਵੀਂ ਦਿੱਲੀ: ਕੇਰਲਾ ਦੇ ਸਬਰੀਮਾਲਾ ਮਾਮਲੇ 'ਤੇ ਸੁਪਰੀਮ ਕੋਰਟ ਵੱਲੋਂ ਅੱਜ ਕੋਈ ਫੈਸਲਾ ਨਹੀਂ ਲਿਆ ਗਿਆ। ਤਿੰਨ ਜੱਜਾਂ ਦੇ ਬੈਂਚ ਨੇ ਮੁੜ ਵਿਚਾਰ ਪਟੀਸ਼ਨਾਂ ਦੀ ਸੁਣਵਾਈ ਕਰਦਿਆਂ ਇਸ ਨੂੰ ਵੱਡੇ ਬੈਂਚ ਕੇਲ ਭੇਜ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਅਸੀਂ ਇਹ ਸਾਰੇ ਪ੍ਰਸ਼ਨ ਵੱਡੇ ਬੈਂਚ ਨੂੰ ਸੌਂਪ ਰਹੇ ਹਾਂ, ਉਦੋਂ ਤਕ ਇਸ ਕੇਸ 'ਚ ਤੈਅ ਹੋਏ ਪ੍ਰਸ਼ਨਾਂ ਦੇ ਜਵਾਬ ਵਿਚਾਰ ਅਧੀਨ ਵਿਚਾਰੇ ਮੰਨੇ ਜਾਣ।
ਪੰਜ ਜੱਜਾਂ ਦੇ ਬੈਂਚ 'ਚ ਦੋ ਜੱਜਾਂ ਨੇ ਆਪਣੇ ਪੁਰਾਣੇ ਫੈਸਲੇ ਨੂੰ ਬਰਕਰਾਰ ਰੱਖਿਆ। ਇਸ ਦੇ ਨਾਲ ਹੀ ਵੱਡੀ ਖ਼ਬਰ ਹੈ ਕਿ ਅਦਾਲਤ ਨੇ ਆਪਣੇ ਪਿਛਲੇ ਫੈਸਲੇ 'ਤੇ ਕਿਸੇ ਕਿਸਮ ਦੀ ਰੋਕ ਨਹੀਂ ਲਾਈ ਹੈ। ਅਦਾਲਤ ਨੇ ਪਿਛਲੇ ਫੈਸਲੇ 'ਚ ਕਿਹਾ ਸੀ ਕਿ ਕਿਸੇ ਵੀ ਔਰਤ ਨੂੰ ਮੰਦਰ ਜਾਣ ਤੋਂ ਨਹੀਂ ਰੋਕ ਸਕਦਾ।
ਸੁਪਰੀਮ ਕੋਰਟ ਨੇ ਕਿਹਾ, “ਕੀ ਇਸ ਮਸਲੇ ਨੂੰ ਧਰਮ ਲਈ ਜ਼ਰੂਰੀ ਵਿਵਸਥਾ ‘ਤੇ ਛੱਡ ਦਿੱਤਾ ਜਾਣਾ ਚਾਹੀਦਾ ਹੈ ਜਾਂ ਬਾਕੀ ਅਧਿਕਾਰ ਵੀ ਵੇਖਿਆ ਜਾਵੇ।” ਅਦਾਲਤ ਨੇ ਇਹ ਵੀ ਕਿਹਾ ਕਿ ਸ਼ੇਰੂਰ ਮੱਠ ਮਾਮਲੇ 'ਚ 7 ਜੱਜਾਂ ਦੀ ਬੈਂਚ ਨੇ ਕਿਹਾ ਪਰੰਪਰਾ ਦਾ ਸਵਾਲ ਕਿਸੇ ਮਤ ਨੂੰ ਮੰਨਣ ਵਾਲੇ ਲੋਕਾਂ 'ਤੇ ਛੱਡ ਦਿੱਤਾ ਜਾਵੇ।
ਕੇਰਲਾ ਦੀ ਰਾਜਧਾਨੀ ਤਿਰੂਵਨੰਤਪੁਰਮ ਤੋਂ ਲਗਪਗ 100 ਕਿਲੋਮੀਟਰ ਦੂਰ ਸਬਰੀਮਾਲਾ ਮੰਦਰ 'ਚ ਭਗਵਾਨ ਅਯੱਪਾ ਦੀ ਪੂਜਾ ਕੀਤੀ ਜਾਂਦੀ ਹੈ। ਧਾਰਮਿਕ ਮਾਨਤਾਵਾਂ ਮੁਤਾਬਕ ਉਸ ਨੂੰ ਇੱਕ ਨਾਸਿਕ ਬ੍ਰਹਮਾਚਾਰੀ ਮੰਨਿਆ ਜਾਂਦਾ ਹੈ। ਇਸ ਲਈ ਸਦੀਆਂ ਤੋਂ ਔਰਤਾਂ ਦਾ ਮੰਦਰ 'ਚ ਜਾਣ ਦੀ ਪਰੰਪਰਾ ਨਹੀਂ।
ਸੁਪਰੀਮ ਕੋਰਟ ਦੇ 5 ਜੱਜਾਂ ਦੇ ਬੈਂਚ ਚੋਂ 4:1 ਨੇ ਔਰਤਾਂ ਨੂੰ ਮੰਦਰ ਜਾਣ ਤੋਂ ਰੋਕਣ ਨੂੰ ਲਿੰਗ ਦੇ ਆਧਾਰ 'ਤੇ ਭੇਦਭਾਵ ਕਿਹਾ ਸੀ। ਅਦਾਲਤ ਨੇ ਆਦੇਸ਼ ਦਿੱਤਾ ਕਿ ਕਿਸੇ ਵੀ ਔਰਤ ਨੂੰ ਮੰਦਰ ਜਾਣ ਤੋਂ ਨਹੀਂ ਰੋਕਿਆ ਜਾ ਸਕਦਾ। ਬੈਂਚ ਦੀ ਇਕਲੌਤੀ ਮਹਿਲਾ ਮੈਂਬਰ ਜਸਟਿਸ ਇੰਦੂ ਮਲਹੋਤਰਾ ਨੇ ਬਹੁਮਤ ਦੇ ਫੈਸਲੇ ਦਾ ਵਿਰੋਧ ਕੀਤਾ ਸੀ।
ਸਬਰੀਮਾਲਾ ਕੇਸ ਲਟਕਿਆ, ਸੁਪਰੀਮ ਕੋਰਟ ਨੇ ਸੱਤ ਜੱਜਾਂ ਦੀ ਬੈਂਚ ਕੋਲ ਵਾਪਸ ਭੇਜਿਆ ਕੇਸ
ਏਬੀਪੀ ਸਾਂਝਾ
Updated at:
14 Nov 2019 12:12 PM (IST)
ਕੇਰਲਾ ਦੇ ਸਬਰੀਮਾਲਾ ਮਾਮਲੇ 'ਤੇ ਸੁਪਰੀਮ ਕੋਰਟ ਵੱਲੋਂ ਅੱਜ ਕੋਈ ਫੈਸਲਾ ਨਹੀਂ ਲਿਆ ਗਿਆ। ਤਿੰਨ ਜੱਜਾਂ ਦੇ ਬੈਂਚ ਨੇ ਮੁੜ ਵਿਚਾਰ ਪਟੀਸ਼ਨਾਂ ਦੀ ਸੁਣਵਾਈ ਕਰਦਿਆਂ ਇਸ ਨੂੰ ਵੱਡੇ ਬੈਂਚ ਕੇਲ ਭੇਜ ਦਿੱਤਾ ਹੈ।
- - - - - - - - - Advertisement - - - - - - - - -