ਨਵੀਂ ਦਿੱਲੀ: ਪਾਕਿਸਤਾਨ ‘ਤੇ ਭਾਰਤ ਵੱਲੋਂ ਕੀਤੀ ਗਈ ‘ਸਰਜੀਕਲ ਸਟ੍ਰਾਈਕ’ ‘ਤੇ ਹੋ ਰਹੀ ਸਿਆਸੀ ਬਿਆਨਬਾਜ਼ੀ ‘ਤੇ ਰਿਟਾਇਰਡ ਲੈਫਟੀਨੈਂਟ ਜਨਰਲ ਡੀਐਸ ਹੁੱਡਾ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਇਸ ਮੁੱਦੇ ‘ਤੇ ਬਿਆਨਬਾਜ਼ੀ ‘ਤੇ ਤੰਜ਼ ਕਰਦੇ ਹੋਏ ਕਿਹਾ ਕਿ ਵਧਾ-ਚੜ੍ਹਾਅ ਕੇ ਪ੍ਰਚਾਰ ਕਰਨਾ ਵੀ ਠੀਕ ਨਹੀਂ। ਆਪ੍ਰੇਸ਼ਨ ਨੂੰ ਰਾਜਨੀਤਕ ਰੰਗ ਦੇਣ ਦੀ ਕੋਈ ਲੋੜ ਨਹੀਂ ਸੀ। ਜਨਰਲ ਹੁੱਡਾ 29 ਸਤੰਬਰ, 2016 ਨੂੰ ਕੀਤੀ ਗਈ ਇਸ ਸਟ੍ਰਾਈਕ ਸਮੇਂ ਉੱਤਰੀ ਸੈਨਾ ਕਮਾਨ ਦੇ ਕਮਾਂਡਰ ਸੀ।


ਜਨਰਲ ਹੁੱਡਾ ਨੇ ਕਿਹਾ ਇਸ ਦੀ ਕਾਮਯਾਬੀ ਨੂੰ ਲੈ ਕੇ ਸ਼ੁਰੂਆਤੀ ਖੁਸ਼ੀ ਹੋਣਾ ਲਾਜ਼ਮੀ ਗੱਲ ਹੈ ਪਰ ਸੈਨਿਕ ਮੁਹਿੰਮਾਂ ਦਾ ਲਗਾਤਾਰ ਦਿਖਾਵਾ ਕਰਨਾ ਠੀਕ ਨਹੀਂ। ਇੱਕ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ ਵਧੀਆ ਹੁੰਦਾ ਜੇਕਰ ਇਸ ਨੂੰ ਰਾਜ਼ ਹੀ ਰੱਖਿਆ ਜਾਂਦਾ।

ਦੱਸ ਦਈਏ ਕਿ ਹਾਲ ਹੀ ‘ਚ ਚੋਣਾਂ ‘ਚ ਸਰਜ਼ੀਕਲ ਸਟ੍ਰਾਈਕ ਦਾ ਖੂਬ ਜ਼ਿਕਰ ਕਿਤਾ ਗਿਆ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਾਂਗਰਸ ਤੇ ਹੋਰ ਵਿਰੋਧੀ ਧੀਰਾਂ ਵੱਲੋਂ ਸਟ੍ਰਾਈਕ ‘ਤੇ ਸਵਾਲ ਚੁੱਕ ਕੇ ਸੈਨਾ ਦਾ ਅਪਮਾਨ ਕੀਤਾ ਗਿਆ ਹੈ। ਉਧਰ ਰਾਹੁਲ ਗਾਂਧੀ ਨੇ ਮੋਦੀ ‘ਤੇ ਨਿਸ਼ਾਨਾਂ ਸਾਧਦਿਆਂ ਕਿਹਾ ਕਿ ਮੋਦੀ ਨੇ ਹਰ ਰੈਲੀ ‘ਚ ਸਟ੍ਰਾਈਕ ਦਾ ਜ਼ਿਕਰ ਆਪਣੇ ਆਪ ਨੂੰ ਹਾਰ ਤੋਂ ਬਚਾਉਣ ਲਈ ਕੀਤਾ ਹੈ।