ਜਖਮੀ ਜਵਾਨ ਦੇ ਪਿਤਾ ਨੇ ਰਾਹੁਲ ਗਾਂਧੀ ਨੂੰ ਦਿੱਤੀ ਖਾਸ ਸਲਾਹ, ਵੇਖੋ ਵੀਡੀਓ

ਏਬੀਪੀ ਸਾਂਝਾ Updated at: 20 Jun 2020 01:28 PM (IST)

ਲਦਾਖ ਦੀ ਗਲਵਾਨ ਘਾਟੀ 'ਚ ਚੀਨ ਤੇ ਭਾਰਤੀ ਫੌਜ ਵਿਚਾਲੇ ਹੋਈ ਝੜਪ 'ਚ ਜ਼ਖਮੀ ਜਵਾਨ ਸੁਰਿੰਦਰ ਸਿੰਘ ਦੇ ਪਿਤਾ ਦਾ ਬਿਆਨ ਟਵੀਟ ਕਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਹੁਲ ਗਾਂਧੀ ਤੇ ਹਮਲਾ ਬੋਲਿਆ ਹੈ।

NEXT PREV
ਨਵੀਂ ਦਿੱਲੀ: ਲਦਾਖ ਦੀ ਗਲਵਾਨ ਘਾਟੀ 'ਚ ਚੀਨ ਤੇ ਭਾਰਤੀ ਫੌਜ ਵਿਚਾਲੇ ਹੋਈ ਝੜਪ 'ਚ ਜ਼ਖਮੀ ਜਵਾਨ ਸੁਰਿੰਦਰ ਸਿੰਘ ਦੇ ਪਿਤਾ ਦਾ ਬਿਆਨ ਟਵੀਟ ਕਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਹੁਲ ਗਾਂਧੀ ਤੇ ਹਮਲਾ ਬੋਲਿਆ ਹੈ। ਸੁਰੇਂਦਰ ਸਿੰਘ ਦੇ ਪਿਤਾ ਨੇ ਖ਼ੁਦ ਕਿਹਾ ਕਿ, ‘ਭਾਰਤ ਦੀ ਫੌਜ ਸ਼ਕਤੀਸ਼ਾਲੀ ਹੈ। ਸਾਡੀ ਫੌਜ ਚੀਨ ਨੂੰ ਹਰਾ ਸਕਦੀ ਹੈ।ਰਾਹੁਲ ਗਾਂਧੀ ਨੂੰ ਇਸ 'ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ।ਅਮਿਤ ਸ਼ਾਹ ਨੇ ਵੀ ਰਾਹੁਲ ਗਾਂਧੀ ਨੂੰ ਐਸੇ ਮੌਕੇ ਤੇ ਪਾਰਟੀ ਪੋਲੇਟਿਕਸ ਤੋਂ ਉਪਰ ਉੱਠਣ ਦੀ ਸਲਾਹ ਦਿੱਤੀ ਹੈ।

ਗ੍ਰਹਿ ਮੰਤਰੀ ਨੇ ਟਵੀਟ ਕਰ ਲਿੱਖਿਆ, 

ਇੱਕ ਬਹਾਦਰ ਸਿਪਾਹੀ ਦੇ ਪਿਤਾ ਨੇ ਰਾਹੁਲ ਗਾਂਧੀ ਨੂੰ ਸਪਸ਼ਟ ਸੰਦੇਸ਼ ਦੇ ਦਿੱਤਾ ਹੈ।ਅਜਿਹੇ ਸਮੇਂ ਜਦੋਂ ਪੂਰਾ ਦੇਸ਼ ਇੱਕ ਹੈ, ਰਾਹੁਲ ਗਾਂਧੀ ਨੂੰ ਘਟੀਆ ਰਾਜਨੀਤੀ ਛੱਡ ਰਾਸ਼ਟਰੀ ਹਿੱਤ ਵਿੱਚ ਇਕਜੁੱਟਤਾ ਦਿਖਾਉਣੀ ਚਾਹੀਦੀ ਹੈ।-



 

ਦਰਅਸਲ, ਰਾਹੁਲ ਗਾਂਧੀ ਨੇ ਇੱਕ ਸ਼ਹੀਦ ਦੇ ਪਿਤਾ ਦੇ ਬਿਆਨ 'ਤੇ ਕੇਂਦਰ ਸਰਕਾਰ ਤੋਂ ਪੁੱਛਿਆ ਸੀ ਕਿ ਕੀ ਸਰਕਾਰ ਸੱਚ ਦੱਸ ਰਹੀ ਹੈ ਜਾਂ ਸ਼ਹੀਦ ਦਾ ਪਿਤਾ ਸੱਚ ਦੱਸ ਰਿਹਾ ਹੈ। ਹੁਣ ਗ੍ਰਹਿ ਮੰਤਰੀ ਨੇ ਇਸ ਬਾਰੇ ਰਾਹੁਲ ਗਾਂਧੀ ਨੂੰ ਸਲਾਹ ਦੇ ਕੇ ਬਦਲਾ ਲਿਆ ਹੈ। ਸੁਰੇਂਦਰ ਸਿੰਘ ਚੀਨ ਨਾਲ ਹੋਈ ਝੜਪ ਵਿੱਚ ਗੰਭੀਰ ਜ਼ਖਮੀ ਹੋ ਗਿਆ ਸੀ। ਰਾਹੁਲ ਗਾਂਧੀ ਨੇ ਜਵਾਨ ਸੁਰੇਂਦਰ ਸਿੰਘ ਦੇ ਬਿਆਨ 'ਤੇ ਟਵੀਟ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦੇ ਮੰਤਰੀ ਚੀਨ ਨਾਲ ਟਕਰਾਅ ਬਾਰੇ ਝੂਠ ਬੋਲ ਰਹੇ ਹਨ। ਇਸ ਦੇ ਜਵਾਬ ਵਿੱਚ ਸੁਰੇਂਦਰ ਸਿੰਘ ਦੇ ਪਿਤਾ ਨੇ ਖ਼ੁਦ ਕਿਹਾ, ‘ਭਾਰਤ ਦੀ ਫੌਜ ਸ਼ਕਤੀਸ਼ਾਲੀ ਹੈ। ਸਾਡੀ ਫੌਜ ਚੀਨ ਨੂੰ ਹਰਾ ਸਕਦੀ ਹੈ।ਰਾਹੁਲ ਗਾਂਧੀ ਨੂੰ ਇਸ 'ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ।

- - - - - - - - - Advertisement - - - - - - - - -

© Copyright@2024.ABP Network Private Limited. All rights reserved.