Corona XE : ਪਿਛਲੇ ਮਹੀਨੇ ਕੋਰੋਨਾ ਦੇ ਮਾਮਲੇ ਲਗਪਗ ਘੱਟ ਹੋਣ 'ਤੇ ਹਰ ਸੂਬੇ 'ਚ ਸਕੂਲ, ਕਾਲਜ ਤੇ ਦਫ਼ਤਰ ਖੋਲ੍ਹ ਦਿੱਤੇ ਗਏ। ਕੋਰੋਨਾ ਗਾਈਡਲਾਈਨ ਨੂੰ ਹਟਾ ਦਿੱਤਾ ਗਿਆ। ਮਾਸਕ 'ਤੇ ਲੱਗਣ ਵਾਲੇ ਜੁਰਮਾਨੇ ਨੂੰ ਵੀ ਖਤਮ ਕਰ ਦਿੱਤਾ ਗਿਆ। ਇਸ ਤੋਂ ਬਾਅਦ ਲੋਕ ਲਾਪਰਵਾਹੀ ਕਰਨ ਲੱਗੇ ਤੇ ਇਕ ਵਾਰ ਫਿਰ ਕੋਰੋਨਾ ਦੇ ਮਾਮਲੇ ਵਧਣ ਲੱਗੇ ਹਨ। ਇਨ੍ਹਾਂ ਸਾਰਿਆਂ 'ਚ ਇਕ ਸਰਵੇ ਰਿਪੋਰਟ 'ਚ ਕਈ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਇਸ ਸਰਵੇ ਰਿਪੋਰਟ ਮੁਤਾਬਕ ਮਾਸਕ ਤੇ ਸੋਸ਼ਲ ਡਿਸਟੈਂਸਿੰਗ ਕੋਰੋਨਾ ਤੋਂ ਬਚਾਅ ਦਾ ਸਭ ਤੋਂ ਚੰਗਾ ਤਰੀਕਾ ਹੈ। ਜਿਨ੍ਹਾਂ ਲੋਕਾਂ ਨੇ ਇਨ੍ਹਾਂ ਦੋਵਾਂ ਦਾ ਪਾਲਣ ਕੀਤਾ ਉਹ ਕੋਰੋਨਾ ਦੀਆਂ ਲਹਿਰਾਂ 'ਚ ਇਸ ਖਤਰਨਾਕ ਵਾਇਰਸ ਤੋਂ ਬਚੇ ਹਨ। 



ਰਿਪੋਰਟ ਮੁਤਾਬਕ ਇਹ ਸਰਵੇ ਲੋਕਲ ਸਰਕਲ ਨੇ ਦੇਸ਼ ਕੁੱਲ 345 ਜ਼ਿਲ੍ਹਿਆ 'ਚ ਲਗਪਗ 29 ਹਜ਼ਾਰ ਲੋਕਾਂ ਨੂੰ ਲੈ ਕੇ ਇਹ ਸਰਵੇ ਕੀਤਾ ਸੀ। ਇਸ 'ਚ 61 ਫੀਸਦੀ ਪੁਰਸ਼ ਤਾਂ 39 ਪਰਸੈਂਟ ਔਰਤਾਂ ਸ਼ਾਮਲ ਹੋਈ। ਇਨ੍ਹਾਂ ਸਾਰਿਆਂ ਸਰਵਿਆਂ ਤੋਂ ਬਾਅਦ ਇਹ ਸਾਹਮਣੇ ਆਇਆ ਹੈ ਕਿ ਇਸ 'ਚ ਜਿਹੜੇ ਲੋਕਾਂ ਨੇ ਵੀ ਸ਼ੁਰੂ ਤੋਂ ਹੀ ਸੋਸ਼ਲ ਮੀਡੀਆ ਡਿਸਟੇਂਸਿੰਗ ਦਾ ਪਾਲਣ ਕੀਤਾ ਹੈ ਤੇ ਘਰ ਤੋ ਬਾਹਰ ਨਿਕਲਣ ਲਈ ਮਾਸਕ ਲਾਇਆ ਤਾਂ ਉਨ੍ਹਾਂ ਨੂੰ ਕੋਰੋਨਾ ਨਹੀਂ ਹੋਇਆ। ਇਹੀ ਵਜ੍ਹਾ ਹੈ ਕਿ ਡਾਕਟਰ ਵੀ ਕੋਰੋਨਾ ਤੋਂ ਬਚਾਅ ਲਈ ਇਨ੍ਹਾਂ ਦੋਵੇ ਚੀਜ਼ਾਂ 'ਤੇ ਜ਼ੋਰ ਦਿੰਦੇ ਹਨ।

ਜ਼ਰੂਰੀ ਹੈ ਮਾਸਕ ਤੇ ਸੋਸ਼ਲ ਡਿਸਟੇਂਸਿੰਗ
ਹੁਣ ਜਦਕਿ ਚੌਥੀ ਲਹਿਰ ਦਾ ਖਤਰਾ ਮੰਡਰਾ ਰਿਹਾ ਹੈ। ਚੀਨ 'ਚ ਹਾਲਾਤ ਬੁਰੇ ਹਨ ਹੁਣ ਕੋਰੋਨਾ ਦਾ ਐਕਸਈ ਵੇਰੀਐਂਟ ਭਾਰਤ 'ਚ ਵੀ ਕੁਝ ਲੋਕਾਂ 'ਚ ਮਿਲਿਆ ਹੈ। ਤਾਂ ਅਜਿਹੀ ਸਥਿਤੀ 'ਚ ਇਕ ਵਾਰ ਫਿਰ ਤੋਂ ਸੋਸ਼ਲ ਡਿਸਟੇਂਸਿੰਗ ਤੇ ਮਾਸਕ ਲਾਉਣਾ ਹੀ ਲੋਕਾਂ ਨੂੰ ਇਸ ਖ਼ਤਰਨਾਕ ਵਾਇਰਸ ਤੋਂ ਬਚਾ ਸਕਦਾ ਹੈ। ਡਾਕਟਰ ਵੀ ਲਗਾਤਾਰ ਲੋਕਾਂ ਤੋਂ ਘਰ ਬਾਹਰ ਨਿਕਲਣ 'ਤੇ ਮਾਸਕ ਪਹਿਣਨ ਤੇ ਸੋਸ਼ਲ ਡਿਸਟੇਂਸਿੰਗ ਦਾ ਪਾਲਣ ਕਰਨ ਦੀ ਅਪੀਲ ਕਰ ਰਹੇ ਹਨ।