Swami Chakrapani On Chandrayaan 3: ਭਾਰਤ ਦੇ ਚੰਦਰਯਾਨ-3 ਮਿਸ਼ਨ ਨੇ 23 ਅਗਸਤ ਨੂੰ ਪੁਲਾੜ ਵਿੱਚ ਇਤਿਹਾਸ ਰਚਿਆ ਤੇ ਚੰਦਰਮਾ ਦੇ ਦੱਖਣੀ ਧਰੁਵ 'ਤੇ ਇੱਕ ਸਾਫਟ ਲੈਂਡਿੰਗ ਕੀਤੀ। ਜਿਸ ਤੋਂ ਬਾਅਦ ਪੂਰੇ ਦੇਸ਼ 'ਚ ਜਸ਼ਨ ਦਾ ਮਾਹੌਲ ਹੈ। ਪੀਐਮ ਮੋਦੀ ਨੇ ਸ਼ਨੀਵਾਰ (26 ਅਗਸਤ) ਨੂੰ ਐਲਾਨ ਕੀਤਾ ਸੀ ਕਿ ਚੰਦਰਯਾਨ-3 ਦੀ ਲੈਂਡਿੰਗ ਵਾਲੀ ਥਾਂ ਨੂੰ 'ਸ਼ਿਵ ਸ਼ਕਤੀ' ਪੁਆਇੰਟ ਕਿਹਾ ਜਾਵੇਗਾ। ਇਸ ਨਾਮਕਰਣ ਤੋਂ ਬਾਅਦ ਦੇਸ਼ ਵਿੱਚ ਸਿਆਸਤ ਵੀ ਤੇਜ਼ ਹੋ ਗਈ ਹੈ।
ਹੁਣ ਹਿੰਦੂ ਮਹਾਸਭਾ ਦੇ ਪ੍ਰਧਾਨ ਸਵਾਮੀ ਚੱਕਰਪਾਣੀ ਨੇ ਵੀ ਇਸ ਮਾਮਲੇ 'ਤੇ ਬਿਆਨ ਦਿੱਤਾ ਹੈ। ਸਮਾਚਾਰ ਏਜੰਸੀ ਏਐਨਆਈ ਦੇ ਅਨੁਸਾਰ, ਉਹਨਾਂ ਨੇ ਐਤਵਾਰ (27 ਅਗਸਤ) ਨੂੰ ਕਿਹਾ, " ਚੰਦ ਉੱਤੇ ਵੀ ਜਹਾਦੀ ਮਾਨਸਿਕਤਾ ਵਾਲੇ ਲੋਕਾਂ ਪਹੁੰਚੇ, ਉਸ ਤੋਂ ਪਹਿਲਾਂ ਹੀ ਚੰਦਰਮਾ ਨੂੰ ਹਿੰਦੂ ਰਾਸ਼ਟਰ ਐਲਾਨ ਕੀਤਾ ਜਾਵੇ ਤੇ ਸ਼ਿਵਸ਼ਕਤੀ ਪੁਆਇੰਟ ਨੂੰ ਹਿੰਦੂ ਰਾਸ਼ਟਰ ਦੀ ਰਾਜਧਾਨੀ ਬਣਾਇਆ ਜਾਵੇ।"
"ਚੰਨ ਨੂੰ ਹਿੰਦੂ ਰਾਸ਼ਟਰ ਐਲਾਨਿਆ ਜਾਵੇ"
ਉਨ੍ਹਾਂ ਅੱਗੇ ਕਿਹਾ, "ਸ਼ਿਵਸ਼ਕਤੀ ਪੁਆਇੰਟ ਨੂੰ ਸ਼ਿਵਸ਼ਕਤੀ ਧਾਮ ਦੇ ਰੂਪ ਵਿੱਚ ਵੇਖ ਰਹੇ ਹਾਂ। ਹਿੰਦੂ ਮਹਾਸਭਾ, ਸੰਤ ਮਹਾਸਭਾ ਦੀ ਵੱਲੋਂ, ਮੈਂ ਚੰਦਰਮਾ ਨੂੰ ਹਿੰਦੂ ਰਾਸ਼ਟਰ ਐਲਾਨ ਕਰਨ ਅਤੇ ਸ਼ਿਵਸ਼ਕਤੀ ਪੁਆਇੰਟ ਨੂੰ ਇਸ ਦੀ ਰਾਜਧਾਨੀ ਬਣਾਉਣ ਲਈ ਸਰਕਾਰ ਨੂੰ ਚਿੱਠੀ ਵੀ ਭੇਜ ਰਿਹਾ ਹਾਂ।" ਇੱਕ ਪ੍ਰਸਤਾਵ ਵੀ ਪਾਸ ਕੀਤਾ ਕਿ ਅਸੀਂ ਸ਼ਿਵਸ਼ਕਤੀ ਪੁਆਇੰਟ 'ਤੇ ਭਗਵਾਨ ਸ਼ਿਵ, ਮਾਂ ਪਾਰਵਤੀ ਤੇ ਭਗਵਾਨ ਗਣੇਸ਼ ਦਾ ਇੱਕ ਵਿਸ਼ਾਲ ਮੰਦਰ ਬਣਾਵਾਂਗੇ, ਜਿਵੇਂ ਹੀ ਆਉਣਾ-ਜਾਣ ਆਸਾਨ ਹੋਵੇਗਾ।"
ਪੀਐਮ ਨੇ ਕੀਤਾ ਸੀ ਇਹ ਐਲਾਨ
ਪੀਐਮ ਮੋਦੀ ਨੇ ਸ਼ਨੀਵਾਰ ਨੂੰ ਇਹ ਵੀ ਕਿਹਾ ਸੀ ਕਿ 2019 ਵਿੱਚ ਚੰਦਰਯਾਨ-2 ਨੇ ਚੰਦਰਮਾ ਦੀ ਸਤ੍ਹਾ 'ਤੇ ਜਿੱਥੇ ਆਪਣੇ ਪੈਰਾਂ ਦੇ ਨਿਸ਼ਾਨ ਛੱਡੇ ਸਨ, ਉਸ ਨੂੰ ਤਿਰੰਗਾ ਪੁਆਇੰਟ ਕਿਹਾ ਜਾਵੇਗਾ ਅਤੇ 23 ਅਗਸਤ ਨੂੰ ਰਾਸ਼ਟਰੀ ਪੁਲਾੜ ਦਿਵਸ ਵਜੋਂ ਮਨਾਇਆ ਜਾਵੇਗਾ।
ਦੱਸਣਯੋਗ ਹੈ ਕਿ ਇਸਰੋ ਨੇ 14 ਜੁਲਾਈ ਨੂੰ ਚੰਦਰਯਾਨ-3 ਲਾਂਚ ਕੀਤਾ ਸੀ। ਇਹ 23 ਅਗਸਤ ਦੀ ਸ਼ਾਮ ਨੂੰ ਚੰਦਰਮਾ ਦੇ ਦੱਖਣੀ ਧਰੁਵ 'ਤੇ ਸਫਲਤਾਪੂਰਵਕ ਨਰਮ ਉਤਰਿਆ। ਇਸ ਤੋਂ ਪਹਿਲਾਂ ਕੋਈ ਵੀ ਚੰਦ ਦੇ ਹਿੱਸੇ ਤੱਕ ਨਹੀਂ ਪਹੁੰਚ ਸਕਿਆ ਸੀ। ਭਾਰਤ ਅਜਿਹਾ ਕਰਨ ਵਾਲਾ ਪਹਿਲਾ ਦੇਸ਼ ਬਣ ਗਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : Refrigerator Using Mistakes: ਬਹੁਤੇ ਲੋਕ ਨਹੀਂ ਜਾਣਦੇ ਫਰਿੱਜ ਦੀ ਸਹੀ ਵਰਤੋਂ, ਅਕਸਰ ਕਰਦੇ 3 ਖਤਰਨਾਕ ਗਲਤੀਆਂ
ਇਹ ਵੀ ਪੜ੍ਹੋ : ਕੀਤੇ ਤੁਹਾਡਾ ਬੱਚਾ ਵੀ ਤਾਂ ਨਹੀਂ ਹੋ ਰਿਹਾ ਚਿੜਚਿੜਾ! ਇਸ ਵਿਟਾਮਿਨ ਦੀ ਹੋ ਸਕਦੀ ਹੈ ਕਮੀ, ਜਾਣੋ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ