ਪੀਐਮ ਮੋਦੀ ਤੇ ਅਰੁਣ ਜੇਤਲੀ ਨੂੰ ਦੱਸਿਆ ਅਰਥਸ਼ਾਸਤਰ ਤੋਂ ਕੋਰੇ, ਸਵਾਮੀ ਦਾ ਦਾਅਵਾ
ਏਬੀਪੀ ਸਾਂਝਾ | 24 Mar 2019 10:44 AM (IST)
ਕਲਕਤਾ: ਬੀਜੇਪੀ ਸਾਂਸਦ ਸੁਬਰਾਮਨੀਅਮ ਸੁਵਾਮੀ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਵਿੱਤ ਮੰਤਰੀ ਅਰੁਣ ਜੇਟਲੀ ਨੂੰ ਅਰਥਵਿਵਸਥਾ ਦੀ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਭਾਰਤ ਨੂੰ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਦੱਸਦੇ ਹਨ ਜਦਕਿ ਭਾਰਤ ਇਸ ਲਿਸਟ ‘ਚ ਤੀਜੇ ਨੰਬਰ ‘ਤੇ ਹੈ। ਸਵਾਮੀ ਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਪ੍ਰਧਾਨ ਮੰਤਰੀ ਅਜਿਹਾ ਕਿਉਂ ਕਹਿੰਦੇ ਹਨ। ਜਦਕਿ ਜੀਡੀਪੀ ਮੁਤਾਬਕ ਭਾਰਤ, ਅਮਰੀਕਾ ਅਤੇ ਚੀਨ ਤੋਂ ਬਾਅਦ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਹੈ। ਆਪਣੇ ਵਿਵਾਦਾਂ ਕਾਰਨ ਸੁਰਖੀਆਂ ‘ਚ ਰਹਿਣ ਵਾਲੇ ਸੁਬਰਾਮਨੀਅਮ ਸੁਵਾਮੀ ਨੇ ਕਿਹਾ ਵਿੱਤ ਮੰਤਰੀ ਵੀ ਅਰਥਵਿਵਸਥਾ ਨਹੀਂ ਜਾਣਦੇ। ਹਾਰਵਰਡ ਤੋਂ ਅਰਥਵਿਵਸਥਾ ‘ਚ ਪੀਐੱਚਡੀ ਕਰਨ ਵਾਲੇ ਤੇ ਇਸ ਵਿਸ਼ੇ ਨੂੰ ਪੜ੍ਹਾਉਣ ਵਾਲੇ ਸੁਵਾਮੀ ਅਕਸਰ ਹੀ ਜੇਟਲੀ ਦੀ ਅਲੋਚਨਾ ਕਰਦੇ ਹਨ। ਸਵਾਮੀ ਨੇ ਕਿਹਾ ਕਿ ਐਕਸਚੇਂਜ ਦਰ 'ਤੇ ਅਧਾਰਤ ਗਣਨਾ ਮੁਤਾਬਕ ਭਾਰਤੀ ਅਰਥਵਿਵਸਥਾ ਵਿਸ਼ਵ ‘ਚ ਪੰਜਵੇਂ ਸਥਾਨ ‘ਤੇ ਹੈ।ਐਕਸਚੇਂਜ ਦਰ ਬਦਲਦੀ ਰਹਿੰਦੀ ਹੈ ਅਤੇ ਰੁਪਏ ‘ਚ ਗਿਰਾਵਟ ਹੋਣ ਕਾਰਨ ਭਾਰਤ ਇਸ ਤਰ੍ਹਾਂ ਦੀ ਗਣਨਾ ਦੇ ਅਧਾਰ ‘ਤੇ ਫਿਲਹਾਲ ਸੱਤਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ। ਅਰਥਵਿਵਸਥਾ ਨੇ ਆਕਾਰ ਦੀ ਗਣਨਾ ਕਰਨ ਦਾ ਸਹੀ ਤਰੀਕਾ ਖਰੀਦਣ ਦੀ ਸਮਰੱਥਾ ਹੈ ਅਤੇ ਇਸ ਦੇ ਅਧਾਰ ‘ਤੇ ਭਾਰਤ ਫਿਲਹਾਲ ਤੀਜੇ ਸਥਾਨ ‘ਤੇ ਹੈ।