ਚੰਡੀਗੜ੍ਹ: ਹਰਿਆਣਾ ਵਿਧਾਨ ਸਭਾ 'ਚ ਟੈਬਲੇਟ ਵੰਡੇ ਜਾਣ ਤੋਂ ਬਾਅਦ ਹੱਲਚਲ ਮੱਚ ਗਈ। ਵਿਧਾਇਕਾਂ ਨੇ ਚੀਨ ਦੇ ਵੁਹਾਨ ਸ਼ਹਿਰ ਤੋਂ ਆਏ ਇਹਨਾਂ ਟੈਬਲੇਟਸ ਤੇ ਸਵਾਲ ਚੁੱਕੇ ਹਨ। ਵਿਧਾਇਕਾਂ ਦਾ ਕਿਹਣਾ ਹੈ ਕਿ ਕੋਰੋਨਾਵਾਇਰਸ ਫੈਲਿਆ ਹੋਇਆ ਹੈ ਅਤੇ ਸਰਕਾਰ ਉਨ੍ਹਾਂ ਨੂੰ ਇਹ ਟੈਬਲੇਟਸ ਵੰਡ ਰਹੀ ਹੈ ਜੋ ਕਿ ਕੋਰੋਨਾਵਾਇਰਸ ਦੇ ਕੇਂਦਰ ਰਹੇ ਵੁਹਾਨ ਸ਼ਾਹਿਰ ਤੋਂ ਆਏ ਹਨ।


ਵਿਧਾਇਕਾਂ ਨੇ ਟੈਬਲੇਟ ਦੀ ਜਾਂਚ ਕਰਨ ਦੀ ਮੰਗ ਰੱਖੀ ਹੈ। ਉਨ੍ਹਾਂ ਪੰਜਾਬ ਦਾ ਹਵਾਲਾ ਦਿੰਦੇ ਹੋਏ ਕਿਹਾ ਕੀ ਪੰਜਾਬ ਸਰਕਾਰ ਨੇ ਵੀ ਕੋਰੋਨਾਵਾਇਰਸ ਕਾਰਨ ਚੀਨ ਤੋਂ ਆਉਣ ਵਾਲੇ ਸਮਾਰਟਫੋਨ ਰੋਕੇ ਹਨ।ਵਿਧਾਇਕਾਂ ਦੀ ਮੰਗ ਹੈ ਕਿ ਹਰਿਆਣਾ ਸਰਕਾਰ ਨੇ ਜੋ ਟੈਬਲੇਟਸ ਦਿੱਤੇ ਹਨ ਉਨ੍ਹਾਂ ਦੀ ਜਾਂਚ ਹੋਣੀ ਚਾਹਿਦੀ ਹੈ।