ਨਵੀਂ ਦਿੱਲੀ: ਤਾਜ ਮਹਿਲ ਨੂੰ ਲੈ ਕੇ ਚੱਲ ਰਹੇ ਵਿਵਾਦ ਦੇ ਵਿਚਕਾਰ ਰਾਜਕੁਮਾਰੀ ਦੀਆ ਕੁਮਾਰੀ (Diya Kumari) ਦਾ ਨਾਮ ਕੱਲ੍ਹ ਤੋਂ ਚਰਚਾ ਵਿੱਚ ਹੈ। ਹੁਣ ਤੱਕ ਜਿਸ ਤਾਜ ਮਹੱਲ ਨੂੰ 'ਤੇਜੋ ਮਹੱਲਿਆ ਮਹਾਦੇਵ ਮੰਦਰ' ਕਿਹਾ ਜਾ ਰਿਹਾ ਸੀ, ਉਸ ਨੂੰ ਰਾਜਕੁਮਾਰੀ ਦੀਆ ਸਿੰਘ ਨੇ ਆਪਣਾ ਮਹਿਲ ਕਿਹਾ ਹੈ। ਰਾਜਕੁਮਾਰੀ ਦੀਆ ਸਿੰਘ ਜੈਪੁਰ ਦੇ ਰਾਜ ਘਰਾਣੇ ਨਾਲ ਸਬੰਧਤ ਹੈ, ਜੋ ਦਾਅਵਾ ਕਰਦੀ ਹੈ ਕਿ ਤਾਜ ਮਹਿਲ ਅਤੀਤ ਵਿੱਚ ਉਨ੍ਹਾਂ ਦੇ ਪਰਿਵਾਰ ਦਾ ਮਹਿਲ ਸੀ, ਜਿਸ ਦੇ ਕਾਗਜ਼ ਅੱਜ ਵੀ ਉਨ੍ਹਾਂ ਕੋਲ ਹਨ।
ਦੀਆ ਸਿੰਘ ਦਾ ਦਾਅਵਾ ਇਸ ਲਈ ਜ਼ੋਰ ਫੜ ਗਿਆ ਕਿਉਂਕਿ ਤਾਜ ਮਹਿਲ ਨਾਲ ਜੁੜਿਆ ਮਾਮਲਾ ਫਿਲਹਾਲ ਇਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ 'ਚ ਹੈ। ਦਰਅਸਲ ਭਾਜਪਾ ਨੇਤਾ ਡਾਕਟਰ ਰਜਨੀਸ਼ ਸਿੰਘ ਨੇ ਅਦਾਲਤ 'ਚ ਪਟੀਸ਼ਨ ਦਾਇਰ ਕੀਤੀ ਹੈ। ਕਿਹਾ ਗਿਆ ਹੈ ਕਿ ਤਾਜ ਮਹਿਲ ਦੇ 22 ਕਮਰੇ ਹਨ, ਜੋ ਲੰਬੇ ਸਮੇਂ ਤੋਂ ਬੰਦ ਪਏ ਹਨ। ਅੱਗੇ ਮੰਗ ਹੈ ਕਿ ਇਨ੍ਹਾਂ ਨੂੰ ਖੋਲ੍ਹ ਕੇ ਭਾਰਤੀ ਪੁਰਾਤੱਤਵ ਸਰਵੇਖਣ (ASI) ਤੋਂ ਸਰਵੇ ਕਰਵਾਇਆ ਜਾਵੇ।
ਪਟੀਸ਼ਨਕਰਤਾ ਰਜਨੀਸ਼ ਸਿੰਘ ਦਾ ਕਹਿਣਾ ਹੈ ਕਿ ਤਾਜ ਮਹਿਲ ਵਿੱਚ ਹਿੰਦੂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਤੇ ਸ਼ਿਲਾਲੇਖ ਹੋ ਸਕਦੇ ਹਨ, ਜੋ ਇਸ ਦੇ ਮੰਦਰ ਹੋਣ ਦੇ ਦਾਅਵੇ 'ਤੇ ਰੌਸ਼ਨੀ ਪਾ ਸਕਦਾ ਹੈ।
ਰਾਜਕੁਮਾਰੀ ਦੀਆ ਕੁਮਾਰੀ ਨੇ ਕੀਤਾ ਨਵਾਂ ਦਾਅਵਾ
ਤਾਜ ਮਹਿਲ ਦਾ ਮਾਮਲਾ ਅਜੇ ਹਾਈ ਕੋਰਟ 'ਚ ਸੀ ਕਿ ਰਾਜਕੁਮਾਰੀ ਦੀਆ ਕੁਮਾਰੀ ਨੇ ਵੱਡਾ ਦਾਅਵਾ ਕਰਕੇ ਸਨਸਨੀ ਮਚਾ ਦਿੱਤੀ। ਰਾਜਕੁਮਾਰੀ ਦੀਆ ਕੁਮਾਰੀ ਨੇ ਕਿਹਾ ਕਿ ਤਾਜ ਮਹਿਲ ਜੈਪੁਰ ਦੇ ਸਾਬਕਾ ਰਾਜ ਘਰਾਣਾ ਦਾ ਮਹਿਲ ਸੀ, ਜਿਸ 'ਤੇ ਸ਼ਾਹਜਹਾਂ ਨੇ ਕਬਜ਼ਾ ਕਰ ਲਿਆ ਸੀ। ਦੀਆ ਕੁਮਾਰੀ ਨੇ ਅੱਗੇ ਕਿਹਾ ਕਿ ਉਸ ਸਮੇਂ ਮੁਗਲਾਂ ਦੀ ਸਰਕਾਰ ਸੀ, ਇਸ ਲਈ ਰਾਜ ਘਰਾਣਾ ਜ਼ਿਆਦਾ ਵਿਰੋਧ ਨਹੀਂ ਕਰ ਸਕਦਾ ਸੀ। ਇੱਥੋਂ ਤੱਕ ਕਿ ਰਾਜਕੁਮਾਰੀ ਨੇ ਆਪਣੇ ਟਰੱਸਟ ਵਿੱਚ ਇੱਕ ਪੋਤੀਖਾਨਾ ਬਣਾ ਲਿਆ, ਜਿੱਥੇ ਇਸ ਨਾਲ ਸਬੰਧਤ ਦਸਤਾਵੇਜ਼ ਰੱਖੇ ਗਏ ਹਨ। ਜੇ ਲੋੜ ਪਈ ਤਾਂ ਉਹ ਦਿਖਾਉਣ ਲਈ ਵੀ ਤਿਆਰ ਹੈ।
ਕੌਣ ਹੈ ਦੀਆ ਕੁਮਾਰੀ?
ਦੀਆ ਕੁਮਾਰੀ ਜੈਪੁਰ ਦੇ ਰਾਜਘਰਾਨੇ ਨਾਲ ਸਬੰਧਤ ਹੈ। ਮਾਨ ਸਿੰਘ ਜੋ ਮੁਗਲ ਬਾਦਸ਼ਾਹ ਅਕਬਰ ਦੇ ਨਵਰਤਨਾਂ ਵਿੱਚ ਸ਼ਾਮਲ ਸੀ, ਉਸ ਦਾ ਰਾਜਘਰਾਨਾ ਸੀ। ਇਸ ਨੂੰ ਪਹਿਲਾਂ ਆਮੇਰ ਤੇ ਬਾਅਦ ਵਿੱਚ ਜੈਪੁਰ ਵਜੋਂ ਜਾਣਿਆ ਜਾਂਦਾ ਸੀ। ਇਸ ਪਰਿਵਾਰ ਵਿਚ ਸਾਬਕਾ ਮਹਾਰਾਜ ਸਵਾਈ ਭਵਾਨੀ ਸਿੰਘ ਦਾ ਜਨਮ ਹੋਇਆ, ਜਿਨ੍ਹਾਂ ਦੀ ਪਤਨੀ ਦਾ ਨਾਂ ਪਦਮਿਨੀ ਦੇਵੀ ਹੈ।
ਜੈਪੁਰ ਰਾਜ ਘਰਾਣਾ ਆਪਣੇ ਆਪ ਨੂੰ ਭਗਵਾਨ ਰਾਮ ਦੀ ਸੰਤਾਨ ਦੱਸਦਾ ਹੈ। ਕਿਹਾ ਜਾਂਦਾ ਹੈ ਕਿ ਜੈਪੁਰ ਦੇ ਸਾਬਕਾ ਮਹਾਰਾਜਾ ਭਵਾਨੀ ਸਿੰਘ ਭਗਵਾਨ ਰਾਮ ਦੇ ਪੁੱਤਰ ਕੁਸ਼ ਦੇ 309ਵੇਂ ਵੰਸ਼ਜ ਸਨ। ਰਾਜ ਘਰਾਣੇ ਦੇ ਕਈ ਲੋਕਾਂ ਨੇ ਵੀ ਇਸ ਗੱਲ ਨੂੰ ਸਵੀਕਾਰ ਕੀਤਾ ਹੈ।
ਮਹਾਰਾਜਾ ਸਵਾਈ ਭਵਾਨੀ ਸਿੰਘ 24 ਜੂਨ 1970 ਤੋਂ 28 ਦਸੰਬਰ 1971 ਤੱਕ ਜੈਪੁਰ ਦੇ ਮਹਾਰਾਜਾ ਸਨ। ਦੀਆ ਕੁਮਾਰੀ ਭਵਾਨੀ ਸਿੰਘ ਅਤੇ ਪਦਮਿਨੀ ਦੇਵੀ ਦੀ ਇਕਲੌਤੀ ਸੰਤਾਨ ਹੈ। ਭਵਾਨੀ ਸਿੰਘ ਦਾ ਕੋਈ ਪੁੱਤਰ ਨਹੀਂ ਸੀ, ਇਸ ਲਈ ਦੀਆ ਕੁਮਾਰੀ ਦੇ ਪੁੱਤਰ ਨੂੰ 2011 ਵਿੱਚ ਉਸ ਦਾ ਵਾਰਸ ਐਲਾਨਿਆ ਗਿਆ ਸੀ।
ਦੀਆ ਕੁਮਾਰੀ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਦਿੱਲੀ ਅਤੇ ਜੈਪੁਰ ਤੋਂ ਕੀਤੀ। ਇਸ ਤੋਂ ਬਾਅਦ ਉਹ ਅੱਗੇ ਦੀ ਪੜ੍ਹਾਈ ਲਈ ਲੰਡਨ ਚਲੀ ਗਈ।
ਚਰਚਾ 'ਚ ਰਿਹਾ ਸੀ ਲਵ ਮੈਰਿਜ, 21 ਸਾਲ ਬਾਅਦ ਹੋਇਆ ਤਲਾਕ
ਦੀਆ ਕੁਮਾਰੀ ਨੇ 1997 ਵਿੱਚ ਅਦਾਲਤ ਵਿੱਚ ਨਰਿੰਦਰ ਸਿੰਘ ਨਾਲ ਗੁਪਤ ਵਿਆਹ ਕੀਤਾ ਸੀ। ਨਰਿੰਦਰ ਸਿੰਘ ਦਾ ਰਾਜਘਰਾਨੇ ਨਾਲ ਕੋਈ ਸਬੰਧ ਨਹੀਂ ਸੀ, ਇਸ ਲਈ ਰਾਜਕੁਮਾਰੀ ਦਾ ਇਸ ਤਰ੍ਹਾਂ ਆਮ ਆਦਮੀ ਨਾਲ ਵਿਆਹ ਉਸ ਸਮੇਂ ਚਰਚਾ ਦਾ ਵਿਸ਼ਾ ਬਣ ਗਿਆ ਸੀ।
ਦੋਵਾਂ ਦੀ ਮੁਲਾਕਾਤ Maharaja Sawai Man Singh II Museum 'ਚ ਹੋਈ ਸੀ। ਫਿਰ ਨਰਿੰਦਰ ਗ੍ਰੈਜੂਏਸ਼ਨ ਤੋਂ ਬਾਅਦ ਮਿਊਜ਼ੀਅਮ ਟਰੱਸਟ ਕੋਲ ਟ੍ਰੇਨਿੰਗ਼ ਲਈ ਆਏ ਸੀ। ਰਿਸ਼ਤੇ ਵਿੱਚ ਸਭ ਕੁਝ ਠੀਕ ਚੱਲ ਰਿਹਾ ਸੀ ਪਰ 21 ਸਾਲ ਬਾਅਦ 2018 'ਚ ਦੋਹਾਂ ਦਾ ਆਪਸੀ ਸਹਿਮਤੀ ਨਾਲ ਤਲਾਕ ਹੋ ਗਿਆ।
ਦੀਆ ਅਤੇ ਨਰਿੰਦਰ ਦੇ ਤਿੰਨ ਬੱਚੇ ਹਨ। ਇਸ ਵਿੱਚ ਵੱਡਾ ਪੁੱਤਰ ਪਦਮਨਾਭ ਅਤੇ ਛੋਟਾ ਪੁੱਤਰ ਲਕਸ਼ਯਰਾਜ ਸਿੰਘ ਸ਼ਾਮਲ ਹਨ। ਉਨ੍ਹਾਂ ਦੀ ਇਕ ਬੇਟੀ ਵੀ ਹੈ, ਜਿਸ ਦਾ ਨਾਂ ਗੌਰਵੀ ਹੈ। ਦੀਆ ਦੇ ਪਿਤਾ ਭਵਾਨੀ ਸਿੰਘ ਦਾ 2011 ਵਿੱਚ ਦਿਹਾਂਤ ਹੋ ਗਿਆ ਸੀ। ਫਿਰ ਪਦਮਨਾਭ ਸਿੰਘ ਨੂੰ ਗੱਦੀ ਦਾ ਵਾਰਸ ਬਣਾਇਆ ਗਿਆ।
ਰਾਜਘਰਾਨੇ ਤੋਂ ਲੈ ਕੇ ਰਾਜਨੀਤੀ ਤੱਕ ਦਾ ਸਫ਼ਰ
ਦੀਆ ਕੁਮਾਰੀ ਨੇ ਆਪਣੀ ਦਾਦੀ ਰਾਜਮਾਤਾ ਗਾਇਤਰੀ ਦੇਵੀ ਦੇ ਨਕਸ਼ੇ ਕਦਮਾਂ 'ਤੇ ਚੱਲਦਿਆਂ ਰਾਜਨੀਤੀ ਵਿੱਚ ਕਦਮ ਰੱਖਿਆ। ਭਾਰਤੀ ਜਨਤਾ ਪਾਰਟੀ ਦੀ ਨੇਤਾ ਦੀਆ ਕੁਮਾਰੀ ਸਭ ਤੋਂ ਪਹਿਲਾਂ ਸਵਾਈ ਮਾਧੋਪੁਰ ਤੋਂ ਵਿਧਾਇਕ ਬਣੀ। ਫਿਰ ਇਸ ਸਮੇਂ ਉਹ ਰਾਜਸਮੰਦ ਤੋਂ ਲੋਕ ਸਭਾ ਮੈਂਬਰ ਹਨ। 2019 ਦੀਆਂ ਚੋਣਾਂ ਵਿੱਚ ਉਹ 5,519,16 ਵੋਟਾਂ ਨਾਲ ਜਿੱਤੇ ਸਨ।
ਕੌਣ ਹੈ ਰਾਜਕੁਮਾਰੀ ਦੀਆ ਸਿੰਘ ਜੋ ਤਾਜ ਮਹੱਲ ਦੀ ਮਲਕੀਅਤ ਦਾ ਕਰ ਰਹੀ ਦਾਅਵਾ, ਦੀਆ ਸਿੰਘ ਦਾ ਜੈਪੁਰ ਦੇ ਰਾਜ ਘਰਾਣੇ ਨਾਲ ਨਾਤਾ
ਏਬੀਪੀ ਸਾਂਝਾ
Updated at:
12 May 2022 03:36 PM (IST)
Edited By: shankerd
ਤਾਜ ਮਹਿਲ ਨੂੰ ਲੈ ਕੇ ਚੱਲ ਰਹੇ ਵਿਵਾਦ ਦੇ ਵਿਚਕਾਰ ਰਾਜਕੁਮਾਰੀ ਦੀਆ ਕੁਮਾਰੀ (Diya Kumari) ਦਾ ਨਾਮ ਕੱਲ੍ਹ ਤੋਂ ਚਰਚਾ ਵਿੱਚ ਹੈ। ਹੁਣ ਤੱਕ ਜਿਸ ਤਾਜ ਮਹੱਲ ਨੂੰ 'ਤੇਜੋ ਮਹੱਲਿਆ ਮਹਾਦੇਵ ਮੰਦਰ' ਕਿਹਾ ਜਾ ਰਿਹਾ ਸੀ,
Taj Mahal land
NEXT
PREV
Published at:
12 May 2022 03:36 PM (IST)
- - - - - - - - - Advertisement - - - - - - - - -