ਉਮੀਦਵਾਰ ਨੇ ਐਲਾਨੀ ਇੰਨੀ ਜਾਇਦਾਦ ਤੇ ਕਰਜ਼ਾ, ਪੜ੍ਹ ਕੇ ਉੱਡ ਜਾਣਗੇ ਹੋਸ਼
ਏਬੀਪੀ ਸਾਂਝਾ | 04 Apr 2019 06:14 PM (IST)
ਸੰਕੇਤਕ ਤਸਵੀਰ
ਚੇਨੰਈ: ਤਾਮਿਲਨਾਡੂ ਵਿੱਚ ਬੇਹੱਦ ਧਨਾਢ ਉਮੀਦਵਾਰ ਚੋਣ ਲੜਨ ਜਾ ਰਿਹਾ ਹੈ, ਜਿਸ ਨੇ ਆਪਣੀ ਜਾਇਦਾਦ 1.76 ਲੱਖ ਕਰੋੜ ਰੁਪਏ ਨਕਦੀ ਤੇ ਚਾਰ ਲੱਖ ਕਰੋੜ ਦਾ ਕਰਜ਼ਾ ਦਰਸਾਇਆ ਹੈ। ਇਹ ਕਰਜ਼ਾ ਵੀ ਕਿਸੇ ਛੋਟੋ-ਮੋਟੇ ਬੈਂਕ ਦਾ ਨਹੀਂ ਬਲਕਿ ਵਿਸ਼ਵ ਬੈਂਕ ਤੋਂ ਲਿਆ ਹੋਇਆ ਹੈ। ਹਾਲਾਂਕਿ, ਇਹ ਸਭ ਸੰਕੇਤਕ ਹੈ। ਤਮਿਲਨਾਡੂ ਦੀ ਪੇਰੰਬੁਰ ਵਿਧਾਨ ਸਭਾ ਸੀਟ 'ਤੇ ਜ਼ਿਮਨੀ ਚੋਣ ਹੋਣੀ ਹੈ, ਜਿੱਥੋਂ ਜੇਬਾਮਨੀ ਜਨਤਾ ਪਾਰਟੀ ਦੇ ਉਮੀਦਵਾਰ ਜੇ. ਮੋਹਨਰਾਜ ਨੇ ਚੋਣ ਲੜਨੀ ਹੈ। ਚੋਣ ਕਮਿਸ਼ਨ ਨੇ ਉਸ ਦੀ ਨਾਮਜ਼ਦਗੀ ਮਨਜ਼ੂਰ ਕਰ ਲਈ ਹੈ ਤੇ ਉਸ ਨੂੰ 'ਹਰੀ ਮਿਰਚ' ਚੋਣ ਨਿਸ਼ਾਨ ਵੀ ਜਾਰੀ ਕਰ ਦਿੱਤਾ ਹੈ। ਮੋਹਨਰਾਜ ਸਾਬਕਾ ਪੁਲਿਸ ਅਧਿਕਾਰੀ ਹੈ ਤੇ ਉਸ ਨੇ ਸੀਬੀਆਈ ਵਿੱਚ ਵੀ ਕੰਮ ਕੀਤਾ ਹੈ। ਉਸ ਨੇ ਮੀਡੀਆ ਨੂੰ ਦੱਸਿਆ ਕਿ ਹਲਫ਼ੀਆ ਬਿਆਨ ਵਿੱਚ ਉਸ ਨੇ 1.76 ਲੱਖ ਕਰੋੜ ਰੁਪਏ ਦੀ ਕੈਸ਼ ਹੋਣ ਦੀ ਗੱਲ ਕਥਿਤ 2ਜੀ ਸਪੈਕਟਰਮ ਅਲਾਟਮੈਂਟ ਘਪਲੇ ਦੇ ਸੰਦਰਭ ਵਿੱਚ ਦਰਸਾਈ ਹੈ ਤੇ ਵਿਸ਼ਵ ਬੈਂਕ ਦਾ ਚਾਰ ਲੱਖ ਕਰੋੜ ਰੁਪਏ ਦਾ ਕਰਜ਼ਾ ਸਰਕਾਰ ਨੂੰ ਪਏ ਘਾਟੇ ਦਾ ਸੂਚਕ ਹੈ। ਮੋਹਨਰਾਜ ਨੇ ਦਾਅਵਾ ਕੀਤਾ ਹੈ ਕਿ ਸੀਬੀਆਈ ਨੇ 2ਜੀ ਸਕੈਮ ਦੀ ਸਹੀ ਤਰੀਕੇ ਨਾਲ ਪੜਤਾਲ ਨਹੀਂ ਕੀਤੀ।