Tamil Nadu Firecracker Factory Blast: ਤਾਮਿਲਨਾਡੂ ਦੇ ਕ੍ਰਿਸ਼ਣਾਗਿਰੀ ਜ਼ਿਲ੍ਹੇ 'ਚ ਸ਼ਨੀਵਾਰ (29 ਜੁਲਾਈ) ਨੂੰ ਇਕ ਪਟਾਕਾ ਫੈਕਟਰੀ 'ਚ ਹੋਏ ਧਮਾਕੇ 'ਚ ਤਿੰਨ ਔਰਤਾਂ ਸਮੇਤ ਅੱਠ ਲੋਕਾਂ ਦੀ ਮੌਤ ਹੋ ਗਈ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ 'ਤੇ ਦੁੱਖ ਪ੍ਰਗਟ ਕੀਤਾ ਹੈ। ਪੀਐਮ ਮੋਦੀ ਨੇ ਵੀ ਮੁਆਵਜ਼ੇ ਦਾ ਐਲਾਨ ਕਰ ਦਿੱਤਾ ਹੈ।


ਪੀਐਮ ਮੋਦੀ ਨੇ ਕੀ ਕਿਹਾ


ਪੀਐਮ ਮੋਦੀ ਨੇ ਕਿਹਾ, "ਤਾਮਿਲਨਾਡੂ ਦੇ ਕ੍ਰਿਸ਼ਣਾਗਿਰੀ ਵਿੱਚ ਇੱਕ ਪਟਾਕਾ ਫੈਕਟਰੀ ਵਿੱਚ ਵਾਪਰਿਆ ਹਾਦਸਾ ਦੁਖਦਾਈ ਹੈ। ਮੇਰੇ ਸੰਵੇਦਨਾਵਾਂ ਅਤੇ ਪ੍ਰਾਰਥਨਾਵਾਂ ਇਸ ਔਖੇ ਸਮੇਂ ਵਿੱਚ ਪੀੜਤ ਪਰਿਵਾਰਾਂ ਦੇ ਨਾਲ ਹਨ। ਮੈਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਹਰੇਕ ਮ੍ਰਿਤਕ ਦੇ ਵਾਰਸਾਂ ਨੂੰ PMNRF ਵੱਲੋਂ 2 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਰਾਸ਼ੀ ਦਿੱਤੀ ਜਾਵੇਗੀ। ਜ਼ਖਮੀਆਂ ਨੂੰ 50,000 ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ।




ਇਹ ਵੀ ਪੜ੍ਹੋ: Supreme Court: ਮੁਸਲਮਾਨਾਂ ਦੇ ਮੌਬ ਲਿੰਚਿੰਗ ਮਾਮਲੇ ਵਿੱਚ ਸੁਪਰੀਮ ਕੋਰਟ ਨੇ 6 ਸੂਬਿਆਂ ਨੂੰ ਭੇਜਿਆ ਨੋਟਿਸ, ਮੰਗਿਆ ਜਵਾਬ


ਅਮਿਤ ਸ਼ਾਹ ਨੇ ਵੀ ਜ਼ਖ਼ਮੀਆਂ ਦੇ ਜਲਦੀ ਠੀਕ ਹੋਣ ਦੀ ਕੀਤੀ ਕਾਮਨਾ


ਅਮਿਤ ਸ਼ਾਹ ਨੇ ਟਵੀਟ ਕੀਤਾ ਕਿ ਕ੍ਰਿਸ਼ਣਾਗਿਰੀ 'ਚ ਪਟਾਕਾ ਫੈਕਟਰੀ ਵਿੱਚ ਹੋਇਆ ਹਾਦਸਾ ਦੁਖਦਾਈ ਹੈ। ਮੈਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕਰਦਾ ਹਾਂ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜ਼ਖਮੀਆਂ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ।


ਪੁਲਿਸ ਨੇ ਕੀ ਕਿਹਾ


ਸਮਾਚਾਰ ਏਜੰਸੀ ਪੀਟੀਆਈ ਮੁਤਾਬਕ ਕ੍ਰਿਸ਼ਣਾਗਿਰੀ ਜ਼ਿਲ੍ਹੇ ਦੇ ਪਝਯਾਪੇੱਟਾਈ 'ਚ ਇਕ ਪਟਾਕਾ ਫੈਕਟਰੀ ਦੇ ਗੋਦਾਮ 'ਚ ਅਚਾਨਕ ਧਮਾਕਾ ਹੋਣ ਦੀ ਘਟਨਾ 'ਚ ਕਈ ਲੋਕ ਜ਼ਖਮੀ ਵੀ ਹੋਏ ਹਨ। ਪੁਲਿਸ ਨੇ ਦੱਸਿਆ ਕਿ ਧਮਾਕੇ ਕਾਰਨ ਆਸ-ਪਾਸ ਦੀਆਂ ਕੁਝ ਦੁਕਾਨਾਂ ਅਤੇ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਪੁਲਿਸ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਮੌਕੇ 'ਤੇ ਪਹੁੰਚ ਗਏ ਹਨ। ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਜਾ ਰਿਹਾ ਹੈ।


ਇਹ ਵੀ ਪੜ੍ਹੋ: Manipur News: ਮਣੀਪੁਰ 'ਚ ਫਿਰ ਭੜਕੀ ਹਿੰਸਾ, ਗੋਲੀਬਾਰੀ 'ਚ ਦੋ ਦੀ ਮੌਤ, ਛੇ ਘਰਾਂ ਨੂੰ ਲਾਈ ਅੱਗ