Target Killing In Jammu Kashmir: ਕਸ਼ਮੀਰੀ ਪੰਡਿਤ ਦੀ ਹੱਤਿਆ ਦੇ ਕੁਝ ਦਿਨਾਂ ਬਾਅਦ ਘਾਟੀ ਤੋਂ ਇੱਕ ਵਾਰ ਫਿਰ ਟਾਰਗੇਟ ਕਿਲਿੰਗ ਦੀ ਘਟਨਾ ਸਾਹਮਣੇ ਆਈ ਹੈ। ਜੰਮੂ-ਕਸ਼ਮੀਰ ਦੇ ਸ਼ੋਪੀਆਂ 'ਚ ਅੱਤਵਾਦੀਆਂ ਨੇ ਗ੍ਰੇਨੇਡ ਹਮਲੇ ਨਾਲ ਦੋ ਗੈਰ-ਕਸ਼ਮੀਰੀ ਮਜ਼ਦੂਰਾਂ ਦੀ ਹੱਤਿਆ ਕਰ ਦਿੱਤੀ। ਸ਼ੋਪੀਆਂ ਵਿੱਚ ਹਰਮੇਨ ਵਿੱਚ ਮਾਰੇ ਗਏ ਦੋ ਵਿਅਕਤੀਆਂ ਦੀ ਪਛਾਣ ਉੱਤਰ ਪ੍ਰਦੇਸ਼ ਦੇ ਕਨੌਜ ਦੇ ਰਹਿਣ ਵਾਲੇ ਮਨੀਸ਼ ਕੁਮਾਰ ਅਤੇ ਰਾਮਸਾਗਰ ਵਜੋਂ ਹੋਈ ਹੈ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।

ਸ਼ੋਪੀਆਂ ਦੇ ਹਰਮੇਨ ਇਲਾਕੇ 'ਚ ਅੱਤਵਾਦੀਆਂ ਨੇ ਦੋਹਾਂ ਮਜ਼ਦੂਰਾਂ 'ਤੇ ਗ੍ਰਨੇਡ ਸੁੱਟਿਆ, ਜਿਸ 'ਚ ਦੋਵੇਂ ਗੰਭੀਰ ਜ਼ਖਮੀ ਹੋ ਗਏ। ਸਥਾਨਕ ਲੋਕਾਂ ਨੇ ਦੋਵਾਂ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਏਡੀਜੀਪੀ ਕਸ਼ਮੀਰ ਜ਼ੋਨ ਵਿਜੇ ਕੁਮਾਰ ਨੇ ਦੱਸਿਆ ਕਿ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦਾ ਹਾਈਬ੍ਰਿਡ ਅੱਤਵਾਦੀ ਇਮਰਾਨ ਬਸ਼ੀਰ ਗਨੀ ਹਰਮੇਨ ਸੀ ਜਿਸ ਨੇ ਇਨ੍ਹਾਂ ਮਜ਼ਦੂਰਾਂ 'ਤੇ ਗ੍ਰਨੇਡ ਸੁੱਟਿਆ ਸੀ। ਸ਼ੋਪੀਆਂ ਪੁਲਿਸ ਨੇ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅਗਲੇਰੀ ਜਾਂਚ ਅਤੇ ਛਾਪੇਮਾਰੀ ਕੀਤੀ ਜਾ ਰਹੀ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਹਮਲੇ ਦੇ ਸਮੇਂ ਦੋਵੇਂ ਵਰਕਰ ਟੀਨ ਦੇ ਸ਼ੈੱਡ 'ਚ ਸੌਂ ਰਹੇ ਸਨ। ਇਸ ਦੌਰਾਨ ਅੱਤਵਾਦੀਆਂ ਨੇ ਉਸ 'ਤੇ ਗ੍ਰੇਨੇਡ ਨਾਲ ਹਮਲਾ ਕਰ ਦਿੱਤਾ।

ਕਸ਼ਮੀਰੀ ਪੰਡਿਤ ਪੂਰਨ ਕ੍ਰਿਸ਼ਨ ਭੱਟ ਦਾ ਕੀਤਾ ਗਿਆ ਸੀ ਕਤਲ 

15 ਅਕਤੂਬਰ ਨੂੰ ਵੀ ਅੱਤਵਾਦੀਆਂ ਨੇ ਕਸ਼ਮੀਰੀ ਪੰਡਤਾਂ ਨੂੰ ਨਿਸ਼ਾਨਾ ਬਣਾਇਆ ਸੀ। ਸ਼ੋਪੀਆਂ 'ਚ ਅੱਤਵਾਦੀਆਂ ਨੇ ਕਸ਼ਮੀਰੀ ਪੰਡਿਤ ਪੂਰਨ ਕ੍ਰਿਸ਼ਨ ਭੱਟ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਘਟਨਾ ਤੋਂ ਬਾਅਦ ਅੱਤਵਾਦੀ ਮੌਕੇ ਤੋਂ ਫਰਾਰ ਹੋ ਗਏ। ਜੰਮੂ-ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਸਮੇਤ ਸਿਆਸੀ ਪਾਰਟੀਆਂ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ। ਇਸ ਦੇ ਨਾਲ ਹੀ ਪੁਲਿਸ ਦੇ ਬਿਆਨ ਮੁਤਾਬਕ ਅੱਤਵਾਦੀ ਸੰਗਠਨ ਕਸ਼ਮੀਰ ਫਰੀਡਮ ਫਾਈਟਰ ਨੇ ਪੂਰਨ ਕ੍ਰਿਸ਼ਨ ਭੱਟ ਦੀ ਹੱਤਿਆ ਦੀ ਜ਼ਿੰਮੇਵਾਰੀ ਲਈ ਹੈ।

ਟਾਰਗੇਟ ਕਿਲਿੰਗ ਦੀ ਇਹ ਸੂਚੀ

11 ਮਾਰਚ- ਕੁਲਗਾਮ ਦੇ ਅਦੁਰਾ ਪਿੰਡ ਵਿੱਚ ਸਰਪੰਚ ਦਾ ਕਤਲ12 ਮਈ- ਬਡਗਾਮ 'ਚ ਸਰਕਾਰੀ ਮੁਲਾਜ਼ਮ ਰਾਹੁਲ ਭੱਟ ਦਾ ਕਤਲ13 ਮਈ- ਪੁਲਵਾਮਾ 'ਚ ਪੁਲਿਸ ਕਾਂਸਟੇਬਲ ਰਿਆਜ਼ ਅਹਿਮਦ ਦੀ ਮੌਤ ਹੋ ਗਈ25 ਮਈ- ਟੀਵੀ ਕਲਾਕਾਰ ਅਮਰੀਨ ਭੱਟ ਦੀ ਬਡਗਾਮ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ31 ਮਈ- ਕੁਲਗਾਮ 'ਚ ਮਹਿਲਾ ਅਧਿਆਪਕਾ ਰਜਨੀਬਾਲਾ ਦਾ ਕਤਲ2 ਜੂਨ – ਕਾਜੀਗੁੰਡ ਵਿੱਚ ਬੈਂਕ ਮੈਨੇਜਰ ਵਿਜੇ ਕੁਮਾਰ ਦਾ ਕਤਲ16 ਅਗਸਤ- ਸ਼ੋਪੀਆਂ ਦੇ ਸੇਬ ਦੇ ਬਾਗ ਵਿੱਚ ਸੁਨੀਲ ਕੁਮਾਰ ਭੱਟ ਦੀ ਹੱਤਿਆ ਕਰ ਦਿੱਤੀ ਗਈ

ਜੰਮੂ-ਕਸ਼ਮੀਰ 'ਚ ਹਰ ਉਹ ਵਿਅਕਤੀ ਜੋ ਦੇਸ਼ ਭਗਤ ਹੈ, ਚਾਹੇ ਉਸ ਦਾ ਧਰਮ ਕੋਈ ਵੀ ਹੋਵੇ, ਅੱਤਵਾਦੀਆਂ ਦੀ ਹਿੱਟ ਲਿਸਟ 'ਚ ਹੈ। ਗੈਰ-ਕਸ਼ਮੀਰੀਆਂ ਦੀ ਪਛਾਣ ਕਰਨ ਲਈ ਅੱਤਵਾਦੀਆਂ ਦੀ ਵਿਸ਼ੇਸ਼ ਟੀਮ ਹੈ। ਜੋ ਪਹਿਲਾਂ ਨਿਸ਼ਾਨਾ ਚੁਣਦੀ ਹੈ ਅਤੇ ਫਿਰ ਹਮਲਾ ਕਰਦੀ ਹੈ।