ਨਵੀਂ ਦਿੱਲੀ: ਰੇਲਵੇ ਸਟੇਸ਼ਨਾਂ ‘ਤੇ ਮਿੱਟੀ ਦੇ ਭਾਂਡਿਆਂ ਦੀ ਜਲਦੀ ਹੀ ਵਾਪਸੀ ਹੋਣ ਵਾਲੀ ਹੈ। ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਨੇ 15 ਸਾਲ ਪਹਿਲਾ ਰੇਲਵੇ ਸਟੇਸ਼ਨਾਂ ‘ਤੇ ‘ਮਿੱਟੀ ਦੇ ਭਾਂਡੇ’ ਇਸਤੇਮਾਲ ਕਰਨ ਦੀ ਸ਼ੁਰੂਆਤ ਕੀਤੀ ਸੀ, ਜਿਸ ਦੀ ਥਾਂ ਪਲਾਸਟਿਕ ਅਤੇ ਪੇਪਰ ਦੇ ਕੱਪ ਨੇ ਲੈ ਲਈ ਸੀ। ਪਰ ਹੁਣ ਉਤੱਰ ਰੇਲਵੇ ਅਤੇ ਉਤੱਰੀ ਪੂਰਵੀ ਰੇਲਵੇ ਦੇ ਮੁੱਖ ਵਪਾਰਕ  ਬੋਰਡ ਵੱਲੋਂ ਰੇਲ ਮੰਤਰੀ ਪੀਯੂਸ਼ ਗੋਇਲ ਨੂੰ ਵਾਰਾਣਸੀ ਅਤੇ ਰਾਏਬਰੇਲੀ ਸਟੇਸ਼ਨਾਂ ‘ਤੇ ਮਿੱਟੀ ਦੇ ਭਾਂਡੇ ਇਸਤੇਮਾਲ ਕਰਨ ਦਾ ਆਦੇਸ਼ ਦਿੱਤਾ ਹੈ।


ਅਧਿਕਾਰੀਆਂ ਦਾ ਕਹਿਣਾ ਹੈ, “ਇਸ ਨਾਲ ਯਾਤਰੀਆਂ ਨੂੰ ਤਾਜ਼ਗੀ ਦਾ ਅਹਿਸਾਸ ਹੋਵੇਗਾ ਅਤੇ ਨਾਲ ਹੀ ਘੁਮਿਆਰਾਂ ਨੂੰ ਵੀ ਰੋਜ਼ਗਾਰ ਮਿਲੇਗਾ”। ਖਾਦੀ ਅਤੇ ਪਿੰਡ ਉਦਯੋਗ ਕਮਿਸ਼ਨ ਦੇ ਪ੍ਰਧਾਨ ਪਿਛਲੇ ਸਾਲ ਦਸੰਬਰ ‘ਚ ਇਹ ਮੱਤਾ ਲੈ ਕੇ ਗਏ ਸੀ। ਉਨ੍ਹਾਂ ਨੇ ਗੋਇਲ ਨੂੰ ਚਿੱਠੀ ਲਿੱਖ ਕੇ ਇਸ ਨੂੰ ਦੋਨਾਂ ਸਟੇਸ਼ਨਾਂ ‘ਤੇ ਲਾਗੂ ਕਰਨ ਦਾ ਸੁਝਾਅ ਦਿੱਤਾ ਸੀ।

ਕੇਵੀਆਈਸੀ ਪ੍ਰਧਾਨ ਵੀਕੇ ਸਕਸੇਨਾ ਨੇ ਦੱਸਿਆ, “ਸਾਨੂੰ ਬਿਜਲੀ ਨਾਲ ਚਲਣ ਵਾਲੇ ਚਾਕ ਦਿੱਤੇ ਗਏ ਜਿਸ ਨਾਲ ਅਸੀਂ ਦਿਨ ‘ਚ 100 ਤੋਂ 600 ਕੱਪ ਦਿਨ ਦੇ ਬਣਾ ਕਸਦੇ ਹਾਂ। ਇਹ ਨਿਯਮ ਲਾਗੂ ਹੋਣ ਨਾਲ ਮਿੱਟੀ ਦੇ ਭਾਂਡੇ ਵੇਚਣ ਅਤੇ ਲੋਕਾਂ ਦੇ ਰੁਜ਼ਗਾਰ ਦਾ ਜ਼ਰੀਆ ਬਣ ਜਾਵੇਗਾ”।