Telangana Mangalsutra-Burqa Row :  ਤੇਲੰਗਾਨਾ ਵਿੱਚ ਇੱਕ ਤਾਜ਼ਾ ਵਿਵਾਦ ਸਾਹਮਣੇ ਆਇਆ ਹੈ, ਜਿੱਥੇ ਹਿੰਦੂ ਔਰਤਾਂ ਨੂੰ ਪ੍ਰੀਖਿਆ ਕੇਂਦਰ ਵਿੱਚ ਦਾਖਲ ਹੋਣ ਲਈ ਆਪਣਾ ਮੰਗਲਸੂਤਰ ਉਤਾਰਨ ਲਈ ਕਿਹਾ ਗਿਆ , ਜਦੋਂ ਕਿ ਮੁਸਲਿਮ ਔਰਤਾਂ ਨੂੰ ਬੁਰਕਾ ਪਾ ਕੇ ਪ੍ਰੀਖਿਆ ਕੇਂਦਰ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਦਿੱਤੀ ਗਈ ਹੈ। ਇਹ ਘਟਨਾ 16 ਅਕਤੂਬਰ 2022 ਦੀ ਹੈ। ਉਸ ਦਿਨ ਤੇਲੰਗਾਨਾ ਸਟੇਟ ਪਬਲਿਕ ਸਰਵਿਸ ਐਗਜ਼ਾਮੀਨੇਸ਼ਨ (TSPSC) ਦੁਆਰਾ ਆਯੋਜਿਤ ਗਰੁੱਪ-1 ਦੀ ਮੁਢਲੀ ਪ੍ਰੀਖਿਆ ਚੱਲ ਰਹੀ ਸੀ। ਇਹ ਮਾਮਲਾ ਆਦਿਲਾਬਾਦ ਦੇ ਵਿਦਿਆਰਥੀ ਜੂਨੀਅਰ ਐਂਡ ਡਿਗਰੀ ਕਾਲਜ ਦੀ ਹੈ।


 

ਕੀ ਹੈ ਤਾਜ਼ਾ ਮਾਮਲਾ 


ਅਜਿਹੇ ਸਮੇਂ ਵਿਚ ਜਦੋਂ ਸੁਪਰੀਮ ਕੋਰਟ ਨੇ ਕਰਨਾਟਕ ਦੇ ਵਿਦਿਅਕ ਸੰਸਥਾਵਾਂ ਵਿਚ ਹਿਜਾਬ ਵਿਵਾਦ 'ਤੇ  ਫੈਸਲਾ ਦਿੱਤਾ ਹੈ, ਇਸ ਮਾਮਲੇ ਦੀ ਸੁਣਵਾਈ ਲਈ ਇਕ ਵੱਡੀ ਬੈਂਚ ਦਾ ਗਠਨ ਕਰਨ ਦਾ ਫੈਸਲਾ ਕੀਤਾ ਗਿਆ ਹੈ। ਤੇਲੰਗਾਨਾ ਵਿੱਚ ਇੱਕ ਵਾਰ ਫਿਰ ਬੁਰਕੇ ਦਾ ਵਿਵਾਦ ਸਾਹਮਣੇ ਆਇਆ ਹੈ। ਇਲਜ਼ਾਮ ਹੈ ਕਿ ਤੇਲੰਗਾਨਾ ਦੇ ਆਦਿਲਾਬਾਦ ਵਿੱਚ ਇੱਕ ਪ੍ਰੀਖਿਆ ਕੇਂਦਰ ਵਿੱਚ ਹਿੰਦੂ ਔਰਤਾਂ ਨੂੰ ਚੂੜੀਆਂ, ਝੁਮਕੇ , ਝਾਂਜਰਾਂ  ਪੈਰ ਦੀਆਂ ਮੁੰਦਰੀਆਂ, ਗਲੇ ਦੀਆਂ ਚੇਨਾਂ ਸਮੇਤ ਸਾਰੀਆਂ ਚੀਜ਼ਾਂ ਹਟਾਉਣ ਲਈ ਕਿਹਾ ਗਿਆ ਸੀ।

 

ਪ੍ਰੀਖਿਆ ਲਈ ਤਾਇਨਾਤ ਸੁਰੱਖਿਆ ਕਰਮੀਆਂ ਨੇ ਇਹ ਵੀ ਕਿਹਾ ਕਿ ਕੁਝ ਔਰਤਾਂ ਆਪਣੇ ਮੰਗਲਸੂਤਰ ਵੀ ਉਤਾਰ ਦੇਣ। ਇਸ ਦੇ ਨਾਲ ਹੀ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੁਸਲਿਮ ਔਰਤਾਂ ਬੁਰਕਾ ਪਾ ਕੇ ਪ੍ਰੀਖਿਆ ਕੇਂਦਰ ਵਿੱਚ ਦਾਖ਼ਲ ਹੁੰਦੀਆਂ ਵੇਖੀਆਂ ਗਈਆਂ ਅਤੇ ਪੁਲਿਸ ਮੁਲਾਜ਼ਮਾਂ ਸਮੇਤ ਕਿਸੇ ਨੇ ਵੀ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ।

 



ਇਹ ਘਟਨਾ 16 ਅਕਤੂਬਰ (ਐਤਵਾਰ) ਨੂੰ ਵਿਦਿਆਰਥੀ ਜੂਨੀਅਰ ਐਂਡ ਡਿਗਰੀ ਕਾਲਜ ਆਦਿਲਾਬਾਦ ਵਿਖੇ ਤੇਲੰਗਾਨਾ ਰਾਜ ਲੋਕ ਸੇਵਾ ਕਮਿਸ਼ਨ (ਟੀ.ਐਸ.ਪੀ.ਐਸ.ਸੀ.) ਦੁਆਰਾ ਆਯੋਜਿਤ ਗਰੁੱਪ-1 ਦੀ ਮੁਢਲੀ ਪ੍ਰੀਖਿਆ ਦੌਰਾਨ ਵਾਪਰੀ। ਘਟਨਾ ਦੀ ਇੱਕ ਵੀਡੀਓ ਵੀ ਟਵਿੱਟਰ 'ਤੇ ਸ਼ੇਅਰ ਕੀਤੀ ਗਈ ਹੈ ,ਜਿਸ ਵਿੱਚ ਬੁਰਕਾ ਪਹਿਨੀ ਇੱਕ ਔਰਤ ਪ੍ਰੀਖਿਆ ਕੇਂਦਰ ਵਿੱਚ ਦਾਖਲ ਹੋ ਰਹੀ ਹੈ ,ਜਦੋਂ ਕਿ ਹੋਰ ਔਰਤਾਂ ਕੇਂਦਰ ਵਿੱਚ ਪਹੁੰਚਣ ਲਈ ਆਪਣੇ ਗਹਿਣੇ ਉਤਾਰਦੀਆਂ ਵੇਖੀਆਂ ਜਾ ਸਕਦੀਆਂ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਭਾਜਪਾ ਨੇਤਾ ਪ੍ਰੀਤੀ ਗਾਂਧੀ ਨੇ ਸਵਾਲ ਕੀਤਾ ਹੈ ਕਿ ਪ੍ਰੀਖਿਆ ਕੇਂਦਰ 'ਚ ਬੁਰਕੇ ਦੀ ਇਜਾਜ਼ਤ ਹੈ ਪਰ ਝੁਮਕੇ , ਚੂੜੀਆਂ ਉਤਾਰੇ ਜਾ ਰਹੇ ਹਨ। ਇਹ ਤੁਸ਼ਟੀਕਰਨ ਦੀ ਰਾਜਨੀਤੀ ਦਾ ਸਿਖਰ ਹੈ। 

 

ਇਸ ਤੋਂ ਬਾਅਦ ਰਾਜ ਦੇ ਹੋਰ ਭਾਜਪਾ ਨੇਤਾਵਾਂ ਨੇ ਵੀ ਟਵਿੱਟਰ 'ਤੇ ਜਾ ਕੇ ਤੇਲੰਗਾਨਾ ਰਾਸ਼ਟਰ ਸਮਿਤੀ (ਟੀਆਰਐਸ) ਸਰਕਾਰ 'ਤੇ ਤਿੱਖੇ ਹਮਲੇ ਕੀਤੇ ਅਤੇ ਕਿਹਾ ਕਿ ਟੀਆਰਐਸ ਘੱਟ ਗਿਣਤੀਆਂ ਦੇ ਤੁਸ਼ਟੀਕਰਨ ਦੀ ਰਾਜਨੀਤੀ ਕਰ ਰਹੀ ਹੈ। ਭਾਜਪਾ ਨੇਤਾਵਾਂ ਨੇ ਸਵਾਲ ਕੀਤਾ ਕਿ ਕਿਵੇਂ ਹਿੰਦੂ ਔਰਤਾਂ/ਲੜਕੀਆਂ ਨੂੰ ਚੂੜੀਆਂ, ਪੈਰਾਂ ਦੀਆਂ ਅਗੂੰਠੀਆ , ਝਾਂਜਰਾਂ , ਕੰਨਾਂ ਦੀਆਂ ਵਾਲੀਆਂ ਅਤੇ ਇੱਥੋਂ ਤੱਕ ਕਿ 'ਮੰਗਲਸੂਤਰ' ਵੀ ਉਤਾਰਨ ਲਈ ਕਿਹਾ ਗਿਆ ਜਦੋਂਕਿ ਸਬੰਧਤ ਅਧਿਕਾਰੀਆਂ ਨੇ ਮੁਸਲਿਮ ਔਰਤਾਂ ਨੂੰ 'ਬੁਰਕਾ' ਪਹਿਨ ਕੇ  ਪ੍ਰੀਖਿਆ ਕੇਂਦਰ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ।