ਸ੍ਰੀਨਗਰ: ਪਾਕਿਸਤਾਨੀ ਫੌਜ (Pakistan Army) ਜੰਮੂ-ਕਸ਼ਮੀਰ ‘ਚ ਕੰਟਰੋਲ ਰੇਖਾ ਦੇ ਨਾਲ ਲਗਾਤਾਰ ਜੰਗਬੰਦੀ ਦੀ ਉਲੰਘਣਾ (Ceasefire Violation) ਕਰ ਰਿਹਾ ਹੈ। ਰਾਜੌਰੀ ਸੈਕਟਰ (Rajouri Sector) ਵਿੱਚ ਬੁੱਧਵਾਰ-ਵੀਰਵਾਰ ਨੂੰ ਸਰਹੱਦ ਪਾਰੋਂ ਭਾਰੀ ਫਾਇਰਿੰਗ ਹੋਈ। ਇਸ ਵਿਚ ਸੈਨਾ ਦਾ ਇੱਕ ਜਵਾਨ ਸ਼ਹੀਦ ਹੋ ਗਿਆ। ਇਸ ਤੋਂ ਬਾਅਦ ਭਾਰਤੀ ਸੈਨਾ (Indian Army) ਨੇ ਵੀ ਇਸ ਗੋਲਾਬਾਰੀ ਦਾ ਢੁਕਵਾਂ ਜਵਾਬ ਦਿੱਤਾ। ਪਾਕਿ ਫੌਜਾਂ ਨੇ ਬੁੱਧਵਾਰ ਦੀ ਰਾਤ ਨੂੰ ਅਚਾਨਕ ਰਾਜੌਰੀ, ਪੁੰਛ ਤੇ ਕਠੂਆ ਜ਼ਿਲ੍ਹਿਆਂ ਵਿੱਚ ਮੋਰਟਾਰ ਫਾਇਰਿੰਗ ਸ਼ੁਰੂ ਕੀਤੀ ਸੀ।


ਮਿਲਟਰੀ ਸੂਤਰਾਂ ਨੇ ਨਿਊਜ਼ ਏਜੇਸੀ ਨੂੰ ਦੱਸਿਆ ਕਿ ਰਾਜੌਰੀ ਸੈਕਟਰ ਵਿਚ ਕਈ ਪਾਕਿਸਤਾਨੀ ਪੋਸਟਾਂ ਨੂੰ ਭਾਰਤ ਦੀ ਜਵਾਬੀ ਕਾਰਵਾਈ ਵਿੱਚ ਢਾਹਿਆ ਗਿਆ ਸੀ। ਇਸ ਖੇਤਰ ਵਿੱਚ ਅੱਤਵਾਦੀ ਕੈਂਪ ਦੱਸੇ ਜਾ ਰਹੇ ਹਨ। ਜਿੱਥੋਂ ਪਾਕਿਸਤਾਨ ਗੋਲੀਬਾਰੀ ਦੀ ਪਰਦੇ ਹੇਠ ਅੱਤਵਾਦੀਆਂ ਨੂੰ ਕਸ਼ਮੀਰ ਵਿੱਚ ਦਾਖਲ ਕਰਨਾ ਚਾਹੁੰਦਾ ਹੈ।

ਭਾਰਤੀ ਫੌਜ ਨੇ ਪਿਛਲੇ ਕੁਝ ਸਾਲਾਂ ਵਿੱਚ ਜੰਗਬੰਦੀ ਦੀ ਉਲੰਘਣਾ ਦੇ ਉਚਿਤ ਜਵਾਬ ਦੇ ਕੇ ਕਈ ਵਾਰ ਪਾਕਿਸਤਾਨ ਨੂੰ ਚੁੱਪ ਕਰਾਇਆ ਹੈ। ਭਾਰਤ ਨੇ ਇਹ ਕਾਰਵਾਈ ਉਦੋਂ ਕੀਤੀ ਜਦੋਂ ਪਾਕਿਸਤਾਨੀ ਫੌਜ ਨੇ ਬੇਲੋੜਾ ਕੰਟਰੋਲ ਰੇਖਾ ਦੇ ਨੇੜਲੇ ਪਿੰਡਾਂ ਤੇ ਸਕੂਲਾਂ ਨੂੰ ਨਿਸ਼ਾਨਾ ਬਣਾਇਆ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904