ਸ਼ੁੱਕਰਵਾਰ ਫੌਜ ਦਿਵਸ ਮੌਕੇ ਉੱਤਰੀ ਕਮਾਨ ਦੇ ਮੁਖੀ ਲੈਫਟੀਨੈਂਟ ਜਨਰਲ ਵਾਈ ਕੇ ਜੋਸ਼ੀ ਊਧਮਪੁਰ 'ਚ ਰੱਖੇ ਸਮਾਗਮ 'ਚ ਸ਼ਾਮਲ ਹੋਏ ਸਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ 'ਚ ਅੱਤਵਾਦੀ ਨੈਟਵਰਕ ਸੋਸ਼ਲ ਮੀਡੀਆ ਜ਼ਰੀਏ ਕਾਡਰ ਭਰਤੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤੇ ਨਿਰੰਤਰ ਚਲਾਏ ਜਾ ਰਹੇ ਹਨ। ਅੱਤਵਾਦ ਰੋਕੂ ਅਭਿਆਨਾਂ ਨੇ ਪਾਕਿਸਤਾਨ ਨੂੰ ਆਪਣੀ ਰਣਨੀਤੀ ਬਾਰੇ ਵਿਚਾਰਨ ਲਈ ਮਜਬੂਰ ਕਰ ਦਿੱਤਾ ਹੈ।


ਜਨਰਲ ਜੋਸ਼ੀ ਨੇ ਫੌਜ ਦੀ ਬਹਾਦਰੀ ਦੀ ਸ਼ਲਾਘਾ ਕੀਤੀ


ਊਧਮਪੁਰ 'ਚ ਫੌਜ ਦਿਵਸ ਮੌਕੇ ਰੱਖੇ ਇਕ ਪ੍ਰੋਗਰਾਮ ਦੇ ਪੱਤਰਕਾਰਾਂ ਨਾਲ ਗੱਲਬਾਤ 'ਚ ਲੈਫਟੀਨੈਂਟ ਜਨਰਲ ਜੋਸ਼ੀ ਨੇ ਫੌਜ ਦੀ ਕਾਮਯਾਬੀ ਤੇ ਬਹਾਦਰੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਕੰਟਰੋਲ ਰੇਖਾ 'ਤੇ ਨਿਰੰਤਰ ਅਭਿਆਨ ਤੇ ਅੰਦਰੂਨੀ ਇਲਾਕਿਆਂ 'ਚ ਏਜੰਸੀਆਂ ਦੇ ਅਭਿਆਨਾਂ ਨਾਲ ਪਾਕਿਸਤਾਨ 'ਚ ਬੈਠੇ ਤੱਤ ਰਣਨੀਤੀ ਬਦਲਣ 'ਤੇ ਮਜਬੂਰ ਹੋ ਗਏ ਹਨ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ