ਸ੍ਰੀਨਗਰ: ਜੰਮੂ-ਕਸ਼ਮੀਰ ਦੇ ਬਡਗਾਮ 'ਚ ਸੁਰੱਖਿਆ ਬਲਾਂ ਨੇ ਮੁਕਾਬਲੇ ਤੋਂ ਬਾਅਦ ਇਕ ਅੱਤਵਾਦੀ ਜਹਾਂਗੀਰ ਅਹਿਮਦ ਨੂੰ ਗੋਲ਼ੀ ਨਾ ਮਾਰਨ ਦੀ ਤਸੱਲੀ ਦੇਕੇ ਫੜ੍ਹਿਆ ਤੇ ਉਸਦੇ ਪਰਿਵਾਰ ਵਾਲਿਆਂ ਨੂੰ ਮਿਲਵਾਇਆ। ਸੁਰੱਖਿਆ ਬਲਾਂ ਦੀ ਇਸ ਹਮਦਰਦੀ ਨੂੰ ਦੇਖ ਜਹਾਂਗੀਰ ਦੇ ਚਾਚੇ ਨੇ ਜਵਾਨਾਂ ਦੇ ਪੈਰ ਛੂਹੇ।
ਦਰਅਸਲ ਸ਼ੁੱਕਰਵਾਰ ਸਵੇਰ ਬਡਗਾਮ ਦੇ ਚਦੁਰਾ ਇਲਾਕੇ 'ਚ ਸੁਰੱਖਿਆ ਬਲਾਂ ਨੇ ਇਕ ਕਾਰਡਨ ਐਂਡ ਸਰਚ ਆਪ੍ਰੇਸ਼ਨ ਸ਼ੁਰੂ ਕੀਤਾ। ਤਲਾਸ਼ੀ ਦੌਰਾਨ ਅੱਤਵਾਦੀਆਂ ਨੇ ਗੋਲ਼ੀਬਾਰੀ ਕੀਤੀ। ਫਿਰ ਦੋਵਾਂ ਵੱਲੋਂ ਗੋਲ਼ੀਬਾਰੀ ਸ਼ੁਰੂ ਹੋ ਗਈ। ਇਕ ਅੱਤਵਾਦੀ ਅਲਤਾਫ ਇੱਥੋਂ ਫਰਾਰ ਹੋਣ 'ਚ ਕਾਮਯਾਬ ਰਿਹਾ। ਅਲਤਾਫ ਹਾਲ ਹੀ 'ਚ ਪੁਲਿਸ ਦੀ ਨੌਕਰੀ ਛੱਡ ਕੇ ਅੱਤਵਾਦੀ ਬਣਿਆ ਹੈ।
LAC 'ਤੇ ਹਥਿਆਰਾਂ ਨਾਲ ਚੀਨੀ ਫੌਜ ਦੀ ਮੌਜੂਦਗੀ ਗੰਭੀਰ ਚੁਣੌਤੀ- ਜੈਸ਼ੰਕਰ
ਚਾਰੇ ਪਾਸਿਓਂ ਘਿਰ ਚੁੱਕੇ ਇਕ ਅੱਤਵਾਦੀ ਨੂੰ ਸਰੰਡਰ ਕਰਨ ਲਈ ਸੁਰੱਖਿਆ ਬਲਾਂ ਨੇ ਕਿਹਾ। ਇਸ ਆਪ੍ਰੇਸ਼ਨ ਦਾ ਵੀਡੀਓ ਸਾਹਮਣੇ ਆਇਆ ਹੈ। ਜਿਸ 'ਚ ਆਪ੍ਰੇਸ਼ਨ ਨੂੰ ਲੀਡ ਕਰ ਰਹੇ ਜਵਾਨ ਜਹਾਂਗੀਰ ਅਹਿਮਦ 'ਤੇ ਗੋਲ਼ੀ ਨਾ ਚਲਾਉਣ ਲਈ ਕਹਿੰਦੇ ਹਨ। ਹੱਥ ਉਤਾਂਹ ਕਰਕੇ ਅੱਤਵਾਦੀ ਸੁਰੱਖਿਆ ਬਲਾਂ ਵੱਲ ਵਧਦਾ ਹੈ। ਸੁਰੱਖਿਆ ਬਲਾਂ ਦੇ ਜਵਾਨਾਂ ਉਸਨੂੰ ਗੋਲ਼ੀ ਨਾ ਮਾਰਨ ਦੀ ਤਸੱਲੀ ਦਿੰਦੇ ਹਨ। ਫਿਰ ਉਸ ਨੂੰ ਹੇਠਾਂ ਬਿਠਾ ਕੇ ਪਾਣੀ ਪਿਆਉਂਦੇ ਹਨ। ਜਹਾਂਗੀਰ ਦੇ ਕੋਲ ਏਕੇ 47 ਬਰਾਮਦ ਹੋਈ ਹੈ।
ਕਰਤਾਰਪੁਰ ਕੌਰੀਡੋਰ ਖੋਲ੍ਹਣ 'ਤੇ ਪਕਿਸਤਾਨ ਦੀ ਅਦਾਲਤ ਨੇ ਇਮਰਾਨ ਸਰਕਾਰ 'ਤੇ ਚੁੱਕੇ ਸਵਾਲ
ਸੁਰੱਖਿਆ ਬਲਾਂ ਦੇ ਜਵਾਨ ਜਹਾਂਗੀਰ ਨੂੰ ਉਸਦੇ ਪਰਿਵਾਰ ਕੋਲ ਲੈ ਜਾਂਦੇ ਹਨ। ਇਹ ਪਰਿਵਾਰ ਵਾਲਿਆਂ ਲਈ ਹੈਰਾਨ ਕਰਨ ਵਾਲਾ ਸੀ। ਜਹਾਂਗੀਰ ਦੇ ਚਾਚਾ ਜਵਾਨਾਂ ਦੇ ਪੈਰ ਛੂੰਹਦੇ ਹਨ।
ਇਸ ਦੌਰਾਨ ਸੁਰੱਖਿਆ ਬਲਾਂ ਨੇ ਪਰਿਵਾਰ ਵਾਲਿਆਂ ਨੂੰ ਕਿਹਾ ਕਿ ਤੁਹਾਡੇ ਮੁੰਡੇ ਨੇ ਬਹੁਤ ਨੇਕੀ ਦਾ ਕੰਮ ਕੀਤਾ ਹੈ। ਐਸਪੀ ਸਾਹਬ ਨੇ ਗੁਜਾਰਸ਼ ਕੀਤੀ ਹੈ ਕਿ ਪਹਿਲਾਂ ਦੀ ਸਾਰੀ ਗਲਤੀ ਮਾਫ ਕਰੋ। ਪਰ ਇਸ ਨੂੰ ਅੱਗੇ ਨਾ ਨਿੱਕਲਣ ਦੇਣਾ। ਉਸ ਵੇਲੇ ਉਸ ਦੇ ਚਾਚੇ ਨੇ ਕਿਹਾ ਜੇਕਰ ਇਹ ਨਿੱਕਲੇਗਾ ਤਾਂ ਮੇਰੀ ਲਾਸ਼ ਇੱਥੇ ਹੋਵੇਗੀ। ਜਹਾਂਗੀਰ ਕੁਝ ਦਿਨ ਪਹਿਲਾਂ ਹੀ ਅੱਤਵਾਦੀ ਬਣਿਆ ਸੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ