ਜੰਮੂ-ਕਸ਼ਮੀਰ: ਜੰਮੂ ਦੇ ਅਨੰਤਨਾਗ ‘ਚ ਸੁਰੱਖਿਆਬਲਾਂ ‘ਤੇ ਅਣਪਛਾਤੇ ਅੱਤਵਾਦੀਆਂ ਨੇ ਗ੍ਰੈਨੇਡ ਸੁੱਟ ਹਮਲਾ ਕੀਤਾ। ਇਹ ਹਮਲਾ ਅਨੰਤਨਾਗ ਦੇ ਡੀਸੀ ਦਫਤਰ ਦੇ ਸਾਹਮਣੇ ਹੋਇਆ। ਜਿਸ ‘ਚ 10 ਲੋਕ ਗੰਭੀਰ ਜ਼ਖ਼ਮੀ ਹੋਏ ਹਨ, ਜਿਨ੍ਹਾਂ `ਚ ਇੱਕ 12 ਸਾਲ ਦਾ ਬੱਚਾ ਵੀ ਸ਼ਾਮਲ ਹੈ।।





ਅੱਤਵਾਦੀਆਂ ਨੇ ਗ੍ਰੈਨੇਡ ਡੀਸੀ ਦਫਤਰ ਦੇ ਦਰਵਾਜ਼ੇ ‘ਤੇ ਸੁਰੱਖਿਆ ਲਈ ਖੜ੍ਹੇ ਜਵਨਾਂ ‘ਤੇ ਸੁੱਟਿਆ। ਜਿਸ ਤੋਂ ਬਾਅਦ ਉਹ ਮੌਦੇ ਤੋਂ ਫਰਾਰ ਹੋ ਗਏ। ਘਟਨਾ ਤੋਂ ਬਾਅਦ ਸੁਰੱਖਿਆਬਲਾਂ ਨੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ। ਹਮਲੇ ‘ਚ ਜ਼ਖ਼ਮੀ ਸੁਰੱਖਿਆਬਲ ਦੇ ਜਵਾਨ ਹਨ ਜਾਂ ਸਥਾਨਿਕ ਲੋਕ ਅਜੇ ਇਸ ਬਾਰੇ ਜਾਣਕਾਰੀ ਨਹੀ ਹੈ।