ਫੇਰ ਹੋ ਸਕਦਾ ਹੈ ਪੁਲਵਾਮਾ 'ਤੇ ਅੱਤਵਾਦੀ ਹਮਲਾ, ਸੁਰੱਖਿਆ ਏਜੰਸੀਆਂ ਦਾ ਅਲਰਟ
ਏਬੀਪੀ ਸਾਂਝਾ | 06 Jul 2019 12:28 PM (IST)
ਅੱਤਵਾਦੀ ਇੱਕ ਵਾਰ ਫੇਰ ਕਸ਼ਮੀਰ ‘ਚ ਪੁਲਵਾਮਾ ਨੂੰ ਦਹਿਲਾਉਣ ਦੀ ਸਾਜਿਸ਼ ਘੜ ਰਹੇ ਹਨ। ਖ਼ਬਰ ਹੈ ਕਿ ਗੁਆਂਢੀ ਮੁਲਕ ਪਾਕਿਸਤਾਨ ਤੋਂ ਆਏ ਅੱਤਵਾਦੀ ਪੁਲਵਾਮਾ ‘ਚ ਹਾਈਵੇਅ ‘ਤੇ ਇੱਕ ਵਾਰ ਫੇਰ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾ ਸਕਦੇ ਹਨ।
ਸ੍ਰੀਨਗਰ: ਅੱਤਵਾਦੀ ਇੱਕ ਵਾਰ ਫੇਰ ਕਸ਼ਮੀਰ ‘ਚ ਪੁਲਵਾਮਾ ਨੂੰ ਦਹਿਲਾਉਣ ਦੀ ਸਾਜਿਸ਼ ਘੜ ਰਹੇ ਹਨ। ਖ਼ਬਰ ਹੈ ਕਿ ਗੁਆਂਢੀ ਮੁਲਕ ਪਾਕਿਸਤਾਨ ਤੋਂ ਆਏ ਅੱਤਵਾਦੀ ਪੁਲਵਾਮਾ ‘ਚ ਹਾਈਵੇਅ ‘ਤੇ ਇੱਕ ਵਾਰ ਫੇਰ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾ ਸਕਦੇ ਹਨ। ਇਸ ਤੋਂ ਬਾਅਦ ਖੁਫੀਆ ਏਜੰਸੀਆਂ ਨੇ ਘਾਟੀ ‘ਚ ਅਲਰਟ ਜਾਰੀ ਕੀਤਾ ਹੈ। ਯਾਦ ਰਹੇ ਇਸ ਸਾਲ 14 ਫਰਵਰੀ ਨੂੰ ਪੁਲਵਾਮਾ ‘ਚ ਸੀਆਰਪੀਐਫ ਜਵਾਨਾਂ ‘ਤੇ ਅੱਤਵਾਦੀ ਹਮਲਾ ਕੀਤਾ ਸੀ ਜਿਸ ‘ਚ 40 ਜਵਾਨ ਸ਼ਹੀਦ ਹੋਏ ਸੀ। ਖ਼ਬਰ ਹੈ ਕਿ ਅੱਤਵਾਦੀ ਬੁਰਹਾਨ ਵਾਨੀ ਦੀ ਬਰਸੀ ‘ਤੇ ਅੱਤਵਾਦੀ ਸੁਰੱਖਿਆ ਬਲਾਂ ‘ਤੇ ਹਮਲੇ ਦੀ ਸਾਜਿਸ਼ ਘਰ ਰਹੇ ਹਨ ਅਤੇ ਪੁਲਵਾਮਾ ‘ਚ ਸੁਰੱਖਿਆਬਲਾਂ ਨੂੰ ਨਿਸ਼ਾਨਾ ਬਣਾ ਸਕਦੇ ਹਨ। ਅੱਤਵਾਦੀ ਆਈਈਡੀ ਅਤੇ ਸਨਾਈਪਰ ਰਾਹੀਂ ਹਮਲਾ ਕਰ ਸਕਦੇ ਹਨ। ਸੁਰਖਿਆ ਬਲਾਂ ਨੇ ਛੇ ਤੋਂ ਅੱਠ ਪਾਕਿਸਤਾਨੀ ਅੱਤਵਾਦੀਆਂ ਦੇ ਪਲਾਨ ਨੂੰ ਇੰਟਰਸੈਪਟ ਕੀਤਾ ਹੈ। ਕਸ਼ਮੀਰ ‘ਚ ਲੁਕ ਕੇ ਰਹਿਣ ਲਈ ਪਾਕਿ ਅੱਤਵਾਦੀਆਂ ਨੇ ਆਪਣੇ ਨਾਂ ਵੀ ਬਦਲ ਲਏ ਹਨ। 8 ਜੁਲਾਈ 2016 ਨੂੰ ਅੱਤਵਾਦੀ ਬੁਰਹਾਨਵਾਨੀ ਨੂੰ ਸੁਰੱਖਿਆਬਲਾਂ ਨੇ ਢੇਰ ਕੀਤਾ ਸੀ। ਖ਼ੁਫੀਆ ਰਿਪੋਰਟਾਂ ਤੋਂ ਬਾਅਦ ਸਾਰੀਆਂ ਏਜੰਸੀਆਂ ਅਲਰਟ ‘ਤੇ ਹਨ।