ਚੰਡੀਗੜ੍ਹ: ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ’ਤੇ ਬਣੀ ਫਿਲਮ ‘ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ’ ਸੋਸ਼ਲ ਪਲੇਟਫਾਰਮ ’ਤੇ ਲੀਕ ਹੋ ਗਈ ਹੈ। ਇਹ ਫਿਲਮ ਪਾਇਰੇਸੀ ਵੈੱਬਸਾਈਟ ਤਮਿਲ ਰਾਕਰਸ (Tamilrockers) ’ਤੇ ਲੀਕ ਕੀਤੀ ਗਈ ਹੈ। ਇਸ ਫਿਲਮ ਨੂੰ ਕਈ ਭਾਸ਼ਾਵਾਂ ਵਿੱਚ ਲੀਕ ਕੀਤਾ ਗਿਆ ਸੀ। ਇਨ੍ਹਾਂ ਦੇ ਪਾਇਰੇਟਿਡ ਵਰਸ਼ਨ ਲੀਕ ਕੀਤੇ ਗਏ ਹਨ।


ਟ੍ਰੇਲਰ ਦੀ ਰਿਲੀਜ਼ ਮਗਰੋਂ ਹੀ ਇਸ ਫਿਲਮ ਦਾ ਦੇਸ਼ ਭਰ ਵਿੱਚ ਵਿਰੋਧ ਹੋ ਰਿਹਾ ਸੀ। ਰਿਲੀਜ਼ ਤੋਂ ਬਾਅਦ ਵੀ ਇਸ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਜਾਰੀ ਹਨ। ਅਜਿਹੇ ਵਿੱਚ ਵਿਵਾਦਾਂ ਕਰਕੇ ਫਿਲਮ ਨੂੰ ਬਾਕਸ ਆਫਸ ’ਤੇ ਵੀ ਕਾਫੀ ਨੁਕਸਾਨ ਹੋ ਰਿਹਾ ਹੈ। ਫਿਲਮ ਦੇ ਆਨਲਾਈਨ ਲੀਕ ਹੋਣ ਕਰਕੇ ਵੀ ਫਿਲਮ ਦੀ ਕਮਾਈ ’ਤੇ ਮਾੜਾ ਅਸਰ ਦੇਖਣ ਨੂੰ ਮਿਲ ਸਕਦਾ ਹੈ।

ਯਾਦ ਰਹੇ ਕਿ ਇਹ ਪਹਿਲੀ ਫਿਲਮ ਨਹੀਂ ਹੈ, ਜੋ ਰਿਲੀਜ਼ ਦੇ ਤੁਰੰਤ ਬਾਅਦ ਲੀਕ ਹੋ ਗਈ। ਕੁਝ ਦਿਨ ਪਹਿਲਾਂ ਇਸੇ ਵੈੱਬਸਾਈਟ ਨੇ ਰਜਨੀਕਾਂਤ ਦੀ ਫਿਲਮ ਪੇਟਾ ਨੂੰ ਵੀ ਲੀਕ ਕੀਤਾ ਸੀ। ਇਸ ਵੈੱਬਸਾਈਟ ਨੇ ਅਮਿਤਾਭ ਤੇ ਆਮਿਰ ਖ਼ਾਨ ਦੀ ‘ਠੱਗਸ ਆਫ ਹਿੰਦੁਸਤਾਨ’ ਨੂੰ ਸਿਨੇਮਾ ਘਰਾਂ ’ਚ ਰਿਲੀਜ਼ ਹੋਣ ਦੇ ਕੁਝ ਘੰਟਿਆਂ ਬਾਅਦ ਹੀ ਲੀਕ ਕਰ ਦਿੱਤਾ ਸੀ। ਇਸ ਦੇ ਨਾਲ ਹੀ ਰਣਬੀਰ ਕਪੂਰ ਦੀ ‘ਸੰਜੂ’ ਸਮੇਤ ਕਈ ਬਾਲੀਵੁੱਡ ਫਿਲਮਾਂ ਨੂੰ ਲੀਕ ਕੀਤਾ ਜਾ ਚੁੱਕਿਆ ਹੈ।