Ramesh Bidhuri Video: ਭਾਜਪਾ ਦੇ ਸੰਸਦ ਮੈਂਬਰ ਰਮੇਸ਼ ਬਿਧੂੜੀ ਨੇ ਸੰਸਦ ਵਿੱਚ ਪੂਰੇ ਦੇਸ਼ ਨੂੰ ਸ਼ਰਮਸਾਰ ਕੀਤਾ ਹੈ। ਉਸ ਨੇ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੰਸਦ ਮੈਂਬਰ ਦਾਨਿਸ਼ ਅਲੀ ਖਿਲਾਫ ਅਜਿਹਾ ਜ਼ਹਿਰ ਉਗਲਿਆ ਜਿਸ ਨੂੰ ਸੁਣ ਕੇ ਹਰ ਕਿਸੇ ਦੀ ਰੂਹ ਕੰਬ ਜਾਏ। ਇਹ ਮਾਮਲਾ ਗਰਮਾਉਣ ਮਗਰੋਂ ਬੀਜੇਪੀ ਪ੍ਰਧਾਨ ਜੇਪੀ ਨੱਢਾ ਨੇ ਬਿਧੂੜੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ।



ਉਧਰ, ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੰਸਦ ਮੈਂਬਰ ਦਾਨਿਸ਼ ਅਲੀ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਸੰਸਦ ਵਿੱਚ ਉਨ੍ਹਾਂ ਖਿਲਾਫ ਕੀਤੀ ਗਈ ਟਿੱਪਣੀ ਲਈ ਬਿਧੂੜੀ ਖਿਲਾਫ ਇੱਕ ਪੱਤਰ ਲਿਖਿਆ ਹੈ। ਬਸਪਾ ਨੇਤਾ ਦਾਨਿਸ਼ ਅਲੀ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਪੱਤਰ ਲਿਖ ਕੇ ਮਾਮਲਾ ਵਿਸ਼ੇਸ਼ ਅਧਿਕਾਰ ਕਮੇਟੀ ਕੋਲ ਭੇਜਣ ਦੀ ਅਪੀਲ ਕੀਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਉਹ ਬਿਧੂੜੀ ਖਿਲਾਫ ਨਿਯਮਾਂ 222, 226 ਤੇ 227 ਤਹਿਤ ਨੋਟਿਸ ਦੇਣਾ ਚਾਹੁੰਦੇ ਹਨ।






 


ਦਾਨਿਸ਼ ਅਲੀ ਨੇ ਕੀ ਕਿਹਾ?


ਦਾਨਿਸ਼ ਅਲੀ ਨੇ ਮਾਮਲੇ 'ਚ ਕਈ ਸਵਾਲ ਪੁੱਛੇ। ਉਨ੍ਹਾਂ ਨੇ ਸੋਸ਼ਲ ਮੀਡੀਆ ਐਕਸ 'ਤੇ ਕਿਹਾ, "ਕੀ ਆਰਐਸਐਸ ਦੀਆਂ ਸ਼ਾਖਾਵਾਂ ਤੇ ਨਰਿੰਦਰ ਮੋਦੀ ਜੀ ਦੀ ਪ੍ਰਯੋਗਸ਼ਾਲਾ ਵਿੱਚ ਇਹੀ ਸਿਖਾਇਆ ਜਾਂਦਾ ਹੈ? ਜਦੋਂ ਤੁਹਾਡਾ ਕਾਡਰ ਇੱਕ ਚੁਣੇ ਹੋਏ ਸੰਸਦ ਮੈਂਬਰ ਨੂੰ ਪੂਰੀ ਪਾਰਲੀਮੈਂਟ ਵਿੱਚ…ਵਰਗੇ ਸ਼ਬਦਾਂ ਨਾਲ ਬੇਇੱਜ਼ਤ ਕਰਨ ਵਿੱਚ ਕੋਈ ਕਸਰ ਨਹੀਂ ਛੱਡਦਾ, ਤਾਂ ਉਹ ਆਮ ਮੁਸਲਮਾਨਾਂ ਨਾਲ ਕੀ ਕਰੇਗਾ? ਇਹ ਸੋਚ ਕੇ ਰੂਹ ਕੰਬ ਜਾਂਦੀ ਹੈ।


ਗੱਲ ਕੀ ਹੈ?


ਬਿਧੂੜੀ ਨੇ ਵੀਰਵਾਰ (21 ਸਤੰਬਰ) ਨੂੰ ਸੰਸਦ 'ਚ 'ਚੰਦਰਯਾਨ-3 ਦੀ ਸਫਲਤਾ ਤੇ ਪੁਲਾੜ ਖੇਤਰ 'ਚ ਭਾਰਤ ਦੀਆਂ ਪ੍ਰਾਪਤੀਆਂ' 'ਤੇ ਚਰਚਾ 'ਚ ਹਿੱਸਾ ਲੈਂਦੇ ਹੋਏ ਦਾਨਿਸ਼ ਅਲੀ ਖਿਲਾਫ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ ਸੀ।


ਇਹ ਵੀ ਪੜ੍ਹੋ: Ramesh Bidhuri Video: ਦਾਨਿਸ਼ ਅਲੀ 'ਤੇ ਬੀਜੇਪੀ ਸੰਸਦ ਮੈਂਬਰ ਦਾ ਸ਼ਰਮਨਾਕ ਬਿਆਨ, ਜੇਪੀ ਨੱਡਾ ਵੱਲੋਂ ਕਾਰਨ ਦੱਸੋ ਨੋਟਿਸ ਜਾਰੀ