Haryana Election: ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ(Arvind kejriwal) ਨੇ ਹਰਿਆਣਾ ਦੇ ਕਲਾਇਤ(Kalayat) ਵਿੱਚ ਵਿਧਾਨ ਸਭਾ ਚੋਣ ਲਈ ਆਪ ਉਮੀਦਵਾਰ ਅਨੁਰਾਗ ਢਾਂਡਾ (Anurag Dhanda) ਲਈ ਚੋਣ ਪ੍ਰਚਾਰ ਕੀਤਾ। ਅਰਵਿੰਦ ਕੇਜਰੀਵਾਲ ਨੇ ਕਲਾਇਤ ਲਈ ਆਪ ਉਮੀਦਵਾਰ ਅਨੁਰਾਗ ਢਾਂਡਾ ਨੂੰ ਵੋਟ ਦੇਣ ਲਈ ਅਪੀਲ ਕੀਤੀ ।
ਜ਼ਿਕਰ ਕਰ ਦਈਏ ਕਿ ਦਿੱਲੀ ਦੀ ਮੁੱਖ ਮੰਤਰੀ ਆਤੀਸ਼ੀ ਵੀ ਜਲਦ ਕਲਾਇਤ ਵਿਚ ਚੋਣ ਪ੍ਰਚਾਰ ਕਰਨ ਲਈ ਆਉਣਗੇ। ਆਪ ਉਮੀਦਵਾਰ ਅਨੁਰਾਗ ਢਾਂਡਾ ਨੇ ਏਬੀਪੀ ਨਿਉਜ ਨਾਲ ਖ਼ਾਸ ਗੱਲਬਾਤ ਕਰਦੇ ਹੋਏ ਕਿਹਾ ਕਿ ਆਪ ਹਰਿਆਣਾ ਵਿੱਚ ਬਹੁਮਤ ਦੀ ਸਰਕਾਰ ਲੈ ਕੇ ਆਏਗੀ।
ਇਸ ਮੌਕੇ ਢਾਂਡਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਜਾਣਬੁੱਝ ਕੇ ਜੇਲ੍ਹ ਵਿੱਚ ਰੱਖਿਆ ਤਾਂ ਕਿ ਹਰਿਆਣਾ ਵਿੱਚ ਚੋਣ ਪ੍ਰਚਾਰ ਨਾ ਹੋ ਸਕੇ। ਅਨੁਰਾਗ ਢਾਂਡਾ ਨੇ ਕਿਹਾ ਕਿ ਬੀਜੇਪੀ ਨੇ ਦੇਸ਼ ਨੂੰ ਬਰਬਾਦ ਕਰ ਦਿਤਾ ਹੈ ਤੇ ਨੌਜਵਾਨਾਂ ਦੇ ਭਵਿੱਖ ਨੂੰ ਖ਼ਰਾਬ ਕਰ ਦਿਤਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਆਮ ਪਰਿਵਾਰਾਂ ਤੋਂ ਵਿਧਾਇਕ ਚੁਣ ਕੇ ਜਾਣਗੇ ਜਿਸ ਦੀ ਸ਼ੁਰੂਆਤ ਕਲਾਇਤ ਤੋਂ ਹੋਵੇਗੀ। ਹਰਿਆਣਾ ਦੇ ਇਤਿਹਾਸ ਵਿੱਚ ਇਹ ਪੜ੍ਹਿਆ ਜਾਏਗਾ ।
ਇਸ ਮੌਕੇ ਉਮੀਦਵਾਰ ਨੇ ਕਿਹਾ ਕਿ ਦਿੱਲੀ ਵਿੱਚ ਵੀ ਚਮਤਕਾਰ ਹੋਇਆ ਸੀ ਤੇ ਪੰਜਾਬ ਵਿੱਚ ਵੀ ਚਮਤਕਾਰ ਹੋਇਆ ਸੀ। ਹੁਣ 8 ਅਕਤੂਬਰ ਨੂੰ ਹਰਿਆਣਾ ਵਿੱਚ ਵੀ ਚਮਤਕਾਰ ਹੋ ਸਕਦਾ ਹੈ। ਲੋਕ ਸਭਾ ਚੋਣਾ ਵੇਲੇ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਦੀ ਗੱਲ ਸੀ ਇਸ ਲਈ ਲੋਕਾਂ ਨੇ ਆਪਣਾ ਫਤਵਾ ਦੇਸ਼ ਦੀ ਰਾਜਨੀਤੀ ਨੂੰ ਧਿਆਨ ਵਿੱਚ ਰਖਦੇ ਹੋਏ ਕੀਤਾ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਹਰਿਆਣਾ ਵਿੱਚ ਸਾਡੀ ਪਾਰਟੀ ਦੇ ਗਠਬੰਧਨ ਬਿਨਾ ਸਰਕਾਰ ਨਹੀ ਬਣੇਗੀ। ਇਸ ਤੇ ਬੋਲਦੇ ਹੋਏ ਅਨੁਰਾਗ ਨੇ ਕਿਹਾ ਕਿ ਸਾਡੇ ਦਮ 'ਤੇ ਬਣਨ ਵਾਲੀ ਸਰਕਾਰ ਵਿੱਚ ਵੀ ਅਸੀ ਆਪਣੀਆਂ ਗਰੰਟੀਆਂ ਲਾਗੂ ਕਰਾਵਾਂਗੇ । ਅਰਵਿੰਦ ਕੇਜਰੀਵਾਲ ਨੇ ਜਦੋ ਤੋਂ ਹਰਿਆਣਾ ਚ ਚੋਣ ਪ੍ਰਚਾਰ ਸ਼ੁਰੂ ਕੀਤਾ ਹੈ । ਉਸ ਤੋ ਬਾਅਦ ਹੀ ਰਾਜਨੀਤਿਕ ਸਮੀਕਰਨ ਬਦਲ ਰਹੇ ਹਨ ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।