ਪੰਡੌਲ (ਬਿਹਾਰ): ਮਧੁਬਨੀ ਜ਼ਿਲ੍ਹੇ ਦੇ ਮੰਡੋਲ ਪਿੰਡ ‘ਚ ਇੱਕ ਦੁਲਹਨ ਨੇ ਦੁਲ੍ਹੇ ਦੇ ਅਨਪੜ੍ਹ ਹੋਣ ਕਰਕੇ ਉਸ ਨਾਲ ਵਿਆਹ ਤੋਂ ਇਨਕਾਰ ਕਰ ਦਿੱਤਾ। ਉਸ ਨੇ ਇਹ ਫੈਸਲਾ ਵਰਮਾਲਾ ਤੋਂ ਬਾਅਦ ਲਿਆ ਜਿਸ ਦਾ ਮਾਨ ਪੂਰੇ ਪਿੰਡ ਨੇ ਰੱਖਿਆ। ਉਧਰ ਉਸੇ ਵਿਆਹ ‘ਚ ਮੌਜੂਦ ਇੱਕ ਹੋਰ ਵਿਅਕਤੀ ਨੇ ਕੁੜੀ ਦੀ ਹਿੰਮਤ ਦੀ ਤਾਰੀਫ ਕੀਤੀ ਤੇ ਆਪਣੇ ਪੜ੍ਹੇ-ਲਿਖੇ ਮੁੰਡੇ ਦੇ ਵਿਆਹ ਦਾ ਪ੍ਰਸਤਾਵ ਕੁੜੀ ਅੱਗੇ ਰੱਖਿਆ ਜਿਸ ਨੂੰ ਕੁੜੀ ਨੇ ਮੰਨ ਲਿਆ।
ਮਾਮਲਾ 13 ਮਾਰਚ ਦਾ ਹੈ। ਜਿੱਥੇ ਬ੍ਰਹਮੋਤੱਰਾ ਪਿੰਡ ਦੇ ਇੱਕ ਮੁੰਡੇ ਦਾ ਬਿਆਨ ਰਾਹਿਕਾ ਦੇ ਮੋਮੀਨਪੁਰ ਦੀ ਕੁੜੀ ਨਾਲ ਤੈਅ ਹੋਇਆ ਜਿੱਥੇ ਵਰਮਾਲਾ ਤੋਂ ਬਾਅਦ ਲਾੜੀ ਦੀਆਂ ਸਹੇਲੀਆਂ ਨੂੰ ਮੁੰਡੇ ਦੇ ਅਨਪੜ੍ਹ ਹੋਣ ‘ਤੇ ਸ਼ੱਕ ਹੋਇਆ। ਉਨ੍ਹਾਂ ਨੇ ਮੁੰਡੇ ਨੂੰ ਕੁਝ ਸਵਾਲ ਕੀਤੇ ਜਿਨ੍ਹਾਂ ਦੇ ਜਵਾਬ ਉਹ ਦੇ ਨਹੀਂ ਪਾਇਆ।
ਇਸ ਤੋਂ ਤੋਂ ਬਾਅਦ ਕੁੜੀਆਂ ਨੇ ਉਸ ਨੂੰ ਸੌ-ਸੌ ਦੇ 10 ਨੋਟ ਗਿਣਨ ਨੂੰ ਦਿੱਤੇ, ਜਿਸ ਨੂੰ ਉਹ ਸਹੀ ਤਰੀਕੇ ਨਾਲ ਗਿਣ ਨਹੀਂ ਪਾਇਆ। ਇਸ ਦੌਰਾਨ ਵੀ ਮੁੰਡੇ ਨੇ ਤਿੰਨ ਵਾਰ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਕੁੜੀ ਨੇ ਹਿੰਮਤ ਦਿਖਾਈ ਤੇ ਵਿਆਹ ਤੋਂ ਮਨਾ ਕਰ ਦਿੱਤਾ।
ਦੁਲਹਨ ਦੇ ਇਸ ਫੈਸਲੇ ਤੋਂ ਖੁਸ਼ ਤੇ ਪ੍ਰਭਾਵਿਤ ਇੱਕ ਵਿਅਕਤੀ ਨੇ ਉਸ ਦੀ ਖੂਬ ਤਾਰੀਫ ਕੀਤੀ ਤੇ ਉਸ ਦਾ ਵਿਆਹ ਆਪਣੇ ਪੜ੍ਹੇ ਲਿਖੇ ਬੇਟੇ ਨਾਲ ਕੀਤਾ ਜਿਸ ਦੀ ਇਜਾਜ਼ਤ ਕੁੜੀ ਨੇ ਦਿੱਤੀ।