ਪਟਨਾ : ਝਾਰਖੰਡ ਦੇ ਦੇਵਘਰ ਜ਼ਿਲੇ ਦੇ ਮੋਹਨਪੁਰ ਬਲਾਕ 'ਚ ਤ੍ਰਿਕੁਟ ਪਹਾੜ 'ਤੇ ਰੋਪਵੇਅ 'ਚ ਅਚਾਨਕ ਖਰਾਬੀ ਆਉਣ ਕਾਰਨ ਕਈ ਸੈਲਾਨੀ ਟਰਾਲੀ 'ਚ ਫਸ ਗਏ। ਜ਼ਮੀਨ ਤੋਂ ਸੈਂਕੜੇ ਫੁੱਟ ਉੱਪਰ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਐਨਡੀਆਰਐਫ, ਭਾਰਤੀ ਹਵਾਈ ਸੈਨਾ ਤੇ ਗਰੁੜ ਕਮਾਂਡੋ ਦੀ ਮਦਦ ਲਈ ਜਾ ਰਹੀ ਹੈ। ਇਸ ਦੇ ਨਾਲ ਹੀ ਉਸ ਰੋਪਵੇਅ ਨੂੰ ਬਣਾਉਣ ਵਾਲਿਆਂ ਦੀ ਟੀਮ ਵੀ ਉੱਥੇ ਪਹੁੰਚ ਗਈ ਹੈ। ਫਸੇ ਲੋਕਾਂ ਨੂੰ ਕੱਢਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।


 




ਬਚਾਅ ਦੌਰਾਨ ਇੱਕ ਵਿਅਕਤੀ ਡਿੱਗਿਆ


ਹਵਾਈ ਸੈਨਾ ਦੇ ਹੈਲੀਕਾਪਟਰ ਰਾਹੀਂ ਇਕ-ਇਕ ਕਰਕੇ ਲੋਕਾਂ ਨੂੰ ਬਚਾਇਆ ਜਾ ਰਿਹਾ ਹੈ। ਹਾਲਾਂਕਿ ਬਚਾਅ ਦੌਰਾਨ ਇਕ ਵਿਅਕਤੀ ਦੇ ਖਾਈ 'ਚ ਡਿੱਗਣ ਦਾ ਵੀਡੀਓ ਸਾਹਮਣੇ ਆਇਆ ਹੈ। ਵੀਡੀਓ ਦੇਖ ਕੇ ਕੋਈ ਵੀ ਹੈਰਾਨ ਰਹਿ ਜਾਵੇਗਾ। ਪਤਾ ਲੱਗਾ ਹੈ ਕਿ ਰੋਪਵੇਅ 'ਚ ਫਸੇ ਸੈਲਾਨੀਆਂ ਨੂੰ ਲਗਾਤਾਰ ਸਬਰ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ। ਹਾਲਾਂਕਿ ਲੋਕ ਆਪਣੀ ਜਾਨ ਨੂੰ ਖਤਰੇ 'ਚ ਦੇਖ ਕੇ ਕਾਫੀ ਹੈਰਾਨ ਹਨ।


 ਦੱਸ ਦੇਈਏ ਕਿ ਰੋਪਵੇਅ ਵਿੱਚ ਨੁਕਸ ਪੈਣ ਕਾਰਨ 45 ਤੋਂ ਵੱਧ ਸੈਲਾਨੀ ਫਸ ਗਏ ਸਨ। ਸਾਰਿਆਂ ਨੂੰ ਸੁਰੱਖਿਅਤ ਬਚਾ ਲਿਆ ਜਾਵੇਗਾ। ਕੁਝ ਘੰਟੇ ਪਹਿਲਾਂ ਆਈਟੀਬੀਪੀ ਦੇ ਪੀਆਰਓ ਵਿਵੇਕ ਪਾਂਡੇ ਨੇ ਕਿਹਾ ਸੀ ਕਿ ਆਪਰੇਸ਼ਨ ਚੱਲ ਰਿਹਾ ਹੈ। ਪੀੜਤਾਂ ਨੂੰ ਭੋਜਨ ਵੀ ਪਹੁੰਚਾਇਆ ਜਾ ਰਿਹਾ ਹੈ। ਬਚਾਅ ਕਾਰਜ ਸੈਨਾ, ਐਨਡੀਆਰਐਫ, ਹਵਾਈ ਸੈਨਾ, ਸਥਾਨਕ ਪੁਲਿਸ ਅਤੇ ਪ੍ਰਸ਼ਾਸਨ ਦੁਆਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਸੀ ਕਿ ਸ਼ਾਇਦ ਦੇਰ ਸ਼ਾਮ ਤੱਕ ਸਾਰੇ ਲੋਕਾਂ ਨੂੰ ਸੁਰੱਖਿਅਤ ਟਰਾਲੀਆਂ 'ਚੋਂ ਬਾਹਰ ਕੱਢ ਲਿਆ ਜਾਵੇਗਾ।