Farmer Suicide: ਵਪਾਰੀ ਨੇ ਫਸਲ ਖਰੀਦਣ ਤੋਂ ਕੀਤਾ ਇਨਕਾਰ ਤਾਂ ਕਿਸਾਨ ਨੇ ਲਾਇਆ ਮੌਤ ਨੂੰ ਗਲ, ਸਦਮੇ 'ਚ ਭਰਾ ਦੀ ਵੀ ਮੌਤ
ਏਬੀਪੀ ਸਾਂਝਾ | 23 Dec 2020 01:04 PM (IST)
ਮਹਾਰਾਸ਼ਟਰ ਦੇ ਅਮਰਾਤੀ 'ਚ ਕਿਸਾਨ ਨੇ ਖੁਦਕੁਸ਼ੀ ਕੀਤੀ ਹੈ, ਜਿਸ ਤੋਂ ਬਾਅਦ ਉਸ ਦੇ ਭਰਾ ਦੀ ਵੀ ਸਦਮੇ ਕਰਕੇ ਮੌਤ ਹੋ ਗਈ। ਪਰਿਵਾਰ ਦਾ ਇਲਜ਼ਾਮ ਹੈ ਕਿ ਇੱਕ ਵਪਾਰੀ ਨੇ ਫਸਲ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਇਸ ਕਰਕੇ ਉਨ੍ਹਾਂ ਨੂੰ ਨੁਕਸਾਨ ਝੱਲਣਾ ਪਿਆ।
ਸੰਕੇਤਕ ਤਸਵੀਰ
ਅਮਰਾਤੀ: ਦੇਸ਼ ਦੇ ਕਿਸਾਨ ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ ਕਿਉਂਕਿ ਕਿਸਾਨਾਂ ਨੂੰ ਇਨ੍ਹਾਂ ਕਾਨੂੰਨਾਂ 'ਚ ਕਈ ਖਾਮੀਆਂ ਨਜ਼ਰ ਆ ਰਹੀਆਂ ਹਨ। ਉਧਰ ਸਰਕਾਰ ਇਨ੍ਹਾਂ ਕਮੀਆਂ ਨੂੰ ਤਾਂ ਦੂਰ ਕਰਨ ਲਈ ਤਿਆਰ ਹੈ ਪਰ ਖੇਤੀ ਕਾਨੂੰਨਾਂ ਨੂੰ ਰੱਦ ਨਾ ਕਰਨ 'ਤੇ ਅੜੀ ਹੈ। ਇਸ ਕਰਕੇ ਕਿਸਾਨਾਂ ਤੇ ਸਰਕਾਰ ਦਰਮਿਆਨ ਤਕਰਾਰ ਖ਼ਤਮ ਹੋਣ ਦੀ ਥਾਂ ਵਧ ਰਹੀ ਹੈ। ਇਸੇ ਦਰਮਿਆਨ ਮਹਾਰਾਸ਼ਟਰ ਦੇ ਅਮਰਾਵਤੀ ਤੋਂ ਦਿਲ ਦੁਖਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ ਜਿਸ 'ਚ ਸੰਤਰਾ ਉਤਪਾਦਕ ਕਿਸਾਨ ਪਰਿਵਾਰ ਦੇ ਦੋ ਮੈਂਬਰਾਂ ਦੀ ਮੌਤ ਹੋ ਗਈ। ਪਹਿਲਾਂ ਇੱਕ ਕਿਸਾਨ ਭਰਾ ਅਸ਼ੋਕ ਭੂਆਰ ਨੇ ਖੁਦਕੁਸ਼ੀ ਕੀਤਾ ਜਿਸ ਦੇ ਅੰਤਮ ਸਸਕਾਰ ਤੋਂ ਪਰਦਿਆਂ ਉਸ ਦੇ ਛੋਟੇ ਭਰਾ ਨੂੰ ਦਿਲ ਦਾ ਦੌਰਾ ਪੈਣ ਕਰਕੇ ਉਸ ਦੀ ਵੀ ਮੌਤ ਹੋ ਗਈ। ਖ਼ੁਦਕੁਸ਼ੀ ਤੋਂ ਪਹਿਲਾਂ ਅਸ਼ੋਕ ਭੁਆਰ ਨੇ ਸੂਬਾ ਸਰਕਾਰ ਦੇ ਮੰਤਰੀ ਬਚੂ ਕੱਦੂ ਨੂੰ ਪੱਤਰ ਲਿਖ ਕੇ ਮਦਦ ਦੀ ਮੰਗ ਕੀਤੀ ਸੀ। ਬਚੂ ਕੱਦੂ ਖੇਤਰ ਦੇ ਸਭ ਤੋਂ ਵੱਡੇ ਕਿਸਾਨ ਆਗੂ ਵਜੋਂ ਗਿਣੇ ਜਾਂਦੇ ਹਨ। ਹਾਲ ਹੀ ਵਿੱਚ ਬਚੂ ਕਦੂ ਕਿਸਾਨ ਅੰਦੋਲਨ ਵਿੱਚ ਭਾਗ ਲੈਣ ਲਈ ਦਿੱਲੀ ਆਏ ਸੀ। ਧਰਮਿੰਦਰ ਨੂੰ ਅਮਰੀਕੀ ਸਟੇਟ ਦਾ ਵੱਡਾ ਐਵਾਰਡ, ਹੀਮੈਨ ਨੇ ਇੰਝ ਕੀਤਾ ਧੰਨਵਾਦ ਉਧਰ ਕਿਸਾਨ ਅਸ਼ੋਕ ਭੂਆਰ ਦੇ ਪਰਿਵਾਰ ਦਾ ਇਲਜ਼ਾਮ ਹੈ ਕਿ ਜਦੋਂ ਕਿਸਾਨ ਸ਼ਿਕਾਇਤ ਕਰਨ ਥਾਣੇ ਗਿਆ ਤਾਂ ਥਾਣੇ ਦੇ ਅਧਿਕਾਰੀ ਨੇ ਉਸ ਦੀ ਵੀ ਕੁੱਟਮਾਰ ਕੀਤੀ, ਜਿਸ ਤੋਂ ਬਾਅਦ ਕਿਸਾਨ ਨੇ ਆਤਮ ਹੱਤਿਆ ਕਰ ਲਈ। ਇਸ ਖ਼ੁਦਕੁਸ਼ੀ ਤੋਂ ਬਾਅਦ ਪਿੰਡ ਵਾਸੀਆਂ ਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਥਾਣੇ ਵਿੱਚ ਕਾਫ਼ੀ ਹੰਗਾਮਾ ਵੀ ਕੀਤਾ ਸੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮਹਾਰਾਸ਼ਟਰ ਸਮੇਤ ਦੇਸ਼ ਦੇ ਹੋਰ ਖੇਤਰਾਂ ਤੋਂ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ। ਜਿੱਥੇ ਫਸਲਾਂ ਦੇ ਨੁਕਸਾਨ ਤੋਂ ਬਾਅਦ ਕਿਸਾਨ ਨੇ ਅਜਿਹਾ ਕਦਮ ਚੁੱਕਿਆ ਹੈ> ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904