Security Check at Delhi Airport: ਕੀ ਦਿੱਲੀ ਏਅਰਪੋਰਟ ਉੱਪਰ ਯਾਤਰੀਆਂ ਦੇ ਸਾਮਾਨ ਦੀ ਚੈਕਿੰਗ ਦੌਰਾਨ ਚੋਰੀ ਹੋ ਰਹੀ ਹੈ। ਇਸ ਸਵਾਲ ਨੇ ਏਅਰਪੋਰਟ ਅਥਾਰਟੀ ਤੇ ਸੁਰੱਖਿਆ ਮੁਲਾਜ਼ਮਾਂ ਨੂੰ ਸਵਾਲਾਂ ਦੇ ਘੇਰੇ ਵਿੱਚ ਲੈ ਆਂਦਾ ਹੈ। ਪਹਿਲਾਂ ਆਸਟਰੇਲੀਅਨ ਮਹਿਲਾ ਤੇ ਹੁਣ ਅਮਰੀਕਾ ਵਿੱਚ ਰਹਿੰਦੀ ਭਾਰਤੀ ਔਰਤ ਨੇ ਆਪਣੇ ਗਹਿਣੇ ਚੋਰੀ ਹੋਣ ਦਾ ਇਲਜ਼ਾਮ ਲਾਇਆ ਹੈ।
ਦਰਅਸਲ ਅਮਰੀਕਾ ਵਿੱਚ ਰਹਿਣ ਵਾਲੀ ਭਾਰਤੀ ਔਰਤ ਨੇ ਦੋਸ਼ ਲਾਇਆ ਹੈ ਕਿ ਦਿੱਲੀ ਹਵਾਈ ਅੱਡੇ ਉੱਤੇ ਐਕਸਰੇ ਦੀ ਜਾਂਚ ਦੌਰਾਨ ਉਸ ਦੇ ਬੈਗ ਵਿੱਚੋਂ ਗਹਿਣਿਆਂ ਦਾ ਡੱਬਾ ਗਾਇਬ ਹੋ ਗਿਆ। ਕਰੀਬ ਦੋ ਮਹੀਨੇ ਪਹਿਲਾਂ ਆਸਟਰੇਲੀਅਨ ਔਰਤ ਨੇ ਦਿੱਲੀ ਪੁਲਿਸ ਕੋਲ ਅਜਿਹੇ ਹੀ ਦੋਸ਼ ਲਗਾਉਂਦੇ ਹੋਏ ਐਫਆਈਆਰ ਦਰਜ ਕਰਵਾਈ ਸੀ। ਅਜਿਹੇ ਮਾਮਲੇ ਸਾਹਮਣੇ ਆਉਣ ਮਗਰੋਂ ਪ੍ਰਸਾਸ਼ਨ ਗੰਭੀਰ ਹੋ ਗਿਆ ਹੈ।
ਇਹ ਵੀ ਪੜ੍ਹੋ: Punjab News: ਸੀਐਮ ਭਗਵੰਤ ਮਾਨ ਦਾ ਨੌਜਵਾਨਾਂ ਲਈ ਵੱਡਾ ਐਲਾਨ, ਬੋਲੇ, ਦੋ ਮਹੀਨਿਆਂ ਬਾਅਦ ਆਪਣਾ ਰੋਲ ਮਾਡਲ ਨਾ ਬਦਲੋ
ਉਧਰ, ਦਿੱਲੀ ਪੁਲਿਸ ਤੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐਸਐਫ) ਦੇ ਸੂਤਰਾਂ ਨੇ ਕਿਹਾ ਕਿ ਦੋਵਾਂ ਮਾਮਲਿਆਂ ਦੇ ਸੀਸੀਟੀਵੀ ਫੁਟੇਜ ਵਿੱਚ ਕੋਈ ਵੀ ਔਰਤਾਂ ਦੇ ਸਾਮਾਨ ਨਾਲ ਛੇੜਛਾੜ ਕਰਦਾ ਨਹੀਂ ਦੇਖਿਆ ਗਿਆ ਤੇ ਸੁਰੱਖਿਆ ਕਰਮੀਆਂ ਸਮੇਤ ਕਿਸੇ ਦੀ ਵੀ ਸ਼ੱਕੀ ਹਰਕਤ ਨਹੀਂ ਹੈ।
ਹਾਸਲ ਜਾਣਕਾਰੀ ਮੁਤਾਬਕ ਨਵੇਂ ਮਾਮਲੇ ਵਿੱਚ ਅਮਰੀਕਾ ਵਿੱਚ ਵਰਜੀਨੀਆ ਤੋਂ ਸਵਾਤੀ ਰੈਡੀ 13 ਮਾਰਚ ਨੂੰ ਇੱਥੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਪਹੁੰਚੀ ਤੇ ਇਮੀਗ੍ਰੇਸ਼ਨ ਜਾਂਚ ਤੋਂ ਬਾਅਦ ਆਪਣੀ ਅਗਲੀ ਯਾਤਰਾ ਲਈ ਹੋਰ ਫਲਾਈਟ ਵਿੱਚ ਸਵਾਰ ਹੋਣ ਲਈ ਰਵਾਨਾ ਹੋਈ। ਉਸ ਅਨੁਸਾਰ ਸੁਰੱਖਿਆ ਜਾਂਚ ਤੋਂ ਲੰਘਦੇ ਸਮੇਂ ਉਸ ਦਾ ਬੈਗ, ਜਿਸ ਵਿੱਚ ਗਹਿਣਿਆਂ ਦਾ ਡੱਬਾ ਸੀ, ਸਕੈਨਰ ਲਈ ਆਇਆ ਤੇ ਬੈਗ ਨੂੰ ਉਸ ਜਗ੍ਹਾ ਭੇਜ ਦਿੱਤਾ ਗਿਆ ਜਿੱਥੇ ਸ਼ੱਕੀ ਵਸਤੂਆਂ ਭੇਜੀਆਂ ਗਈਆਂ ਸਨ। ਘਰ ਜਾ ਕੇ ਦੇਖਿਆ ਤਾਂ ਗਹਿਣੇ ਗਾਇਬ ਸਨ।
ਇਹ ਵੀ ਪੜ੍ਹੋ: Punjab News: ਹੁਣ ਕਿਸਾਨਾਂ ਨੂੰ ਮੁਆਵਜ਼ਾ 'ਦਿੱਲੀ ਮਾਡਲ' ਮੁਤਾਬਕ ਕਿਉਂ ਨਹੀਂ? ਸੁਖਬੀਰ ਬਾਦਲ ਤੇ ਕੈਪਟਨ ਨੇ ਘੇਰੀ ਭਗਵੰਤ ਮਾਨ ਸਰਕਾਰ