ਨਾਗਪੁਰ: ਰਾਸ਼ਟਰੀ ਸਵੈਸੇਵਕ ਸੰਘ (ਆਰਐਸਐਸ) ਨੇ ਵੀਰਵਾਰ ਨੂੰ ਸਰਕਾਰ ਨਾਲ ਖਾਸੀ ਨਾਰਾਜ਼ਗੀ ਜ਼ਾਹਰ ਕੀਤੀ। ਇੱਕ ਪ੍ਰੋਗਰਾਮ ਵਿੱਚ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਦੇਸ਼ ਵਿੱਚ ਕੋਈ ਯੁੱਧ ਨਹੀਂ ਚੱਲ ਰਿਹਾ ਫਿਰ ਵੀ ਸਰਹੱਦਾਂ ’ਤੇ ਜਵਾਨ ਸ਼ਹੀਦ ਹੋ ਰਹੇ ਹਨ। ਇਸ ਦਾ ਕਾਰਨ ਇਹ ਹੈ ਕਿ ਸਰਕਾਰ ਆਪਣਾ ਕੰਮ ਠੀਕ ਢੰਗ ਨਾਲ ਨਹੀਂ ਕਰ ਰਹੀ। ਇਸ ਨੂੰ ਠੀਕ ਕਰਨ ਦੀ ਲੋੜ ਹੈ। ਇਸ ਦੇ ਨਾਲ ਹੀ ਪ੍ਰਯਾਗਰਾਜ ਵਿੱਚ ਭਈਆ ਦੀ ਜੋਸ਼ੀ ਨੇ ਕਿਹਾ ਕਿ ਅਯੋਧਿਆ ਵਿੱਚ 2025 ਵਿੱਚ ਹੀ ਰਾਮ ਮੰਦਰ ਦਾ ਨਿਰਮਾਣ ਸ਼ੁਰੂ ਹੋ ਪਾਏਗਾ।


ਭਾਗਵਤ ਨੇ ਕਿਹਾ ਕਿ ਦੇਸ਼ ਲਈ ਮਰਨ ਦੀ ਸਮਾਂ ਉਦੋਂ ਸੀ ਜਦੋਂ ਦੇਸ਼ ਆਜ਼ਾਦ ਨਹੀਂ ਸੀ। ਹੁਣ ਆਜ਼ਾਦੀ ਦੇ ਬਾਅਦ ਸਰਹੱਦਾਂ ’ਤੇ ਮਰਨ ਦਾ ਸਮਾਂ ਉਦੋਂ ਹੁੰਦਾ ਹੈ ਜਦੋਂ ਜੰਗ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜੇ ਦੇਸ਼ ਦਾ ਵਿਕਾਸ ਕਰਨਾ ਹੈ ਤਾਂ ਦੇਸ਼ ਲਈ ਜੀਣਾ ਸਿੱਖਣਾ ਪਏਗਾ। ਸੰਘ ਮੁਖੀ ਨੇ ਕਿਹਾ ਕਿ ਜੇ ਕਿਸੇ ਦੇਸ਼ ਦੀ ਲੜਾਈ ਹੋਈ ਤਾਂ ਪੂਰੇ ਸਮਾਜ ਨੂੰ ਲੜਨਾ ਪੈਂਦਾ ਹੈ ਪਰ ਸਰਹੱਦਾਂ ’ਤੇ ਜਵਾਨਾਂ ਨੂੰ ਭੇਜਿਆ ਜਾਂਦਾ ਹੈ। ਸਭ ਤੋਂ ਵੱਧ ਖ਼ਤਰਾ ਵੀ ਉਨ੍ਹਾਂ ਨੂੰ ਹੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜੇ ਕਿਸੇ ਦਾ ਬਲੀਦਾਨ ਗਿਆ ਤਾਂ ਉਨ੍ਹਾਂ ਦੇ ਪਰਿਵਾਰ ਨੂੰ ਕਮੀ ਨਾ ਹੋਏ, ਸਮਾਜ ਨੂੰ ਇਸ ਦੀ ਚਿੰਤਾ ਕਰਨਾ ਪਏਗੀ। ਉਨ੍ਹਾਂ ਕਿਹਾ ਪੂਰੇ ਸਮਾਜ ਨੂੰ ਕੋਸ਼ਿਸ਼ਾਂ ਕਰਨ ਦੀ ਲੋੜ ਹੈ।

ਉੱਧਰ ਭਈਆ ਜੀ ਜੋਸ਼ੀ ਨੇ ਕੁੰਭ ਮੇਲੇ ਵਿੱਚ ਮੋਦੀ ਸਰਕਾਰ ’ਤੇ ਖੂਬ ਵਾਰ ਕੀਤੇ। ਉਨ੍ਹਾਂ ਕਿਹਾ ਕਿ ਰਾਮ ਮੰਦਰ 2025 ਵਿੱਚ ਬਣੇਗਾ ਅਤੇ ਉਦੋਂ ਦੇਸ਼ ਤੇਜ਼ੀ ਨਾਲ ਵਿਕਾਸ ਕਰੇਗਾ। ਉਨ੍ਹਾਂ ਕਿਹਾ ਕਿ ਵਿਕਾਸ ਦੀ ਗਤੀ ਉਸੀ ਤਰ੍ਹਾਂ ਵਧੇਗੀ, ਜਿਵੇਂ 1952 ਵਿੱਚ ਸੋਮਨਾਥ ਵਿੱਚ ਮੰਦਰ ਦੇ ਨਿਰਮਾਣ ਬਾਅਦ ਵਧੀ ਸੀ। ਉਨ੍ਹਾਂ ਦਾਅਵਾ ਕੀਤਾ ਕਿ ਅਯੋਧਿਆ ਵਿੱਚ ਮੰਦਰ ਦੇ ਨਿਰਮਾਣ ਬਾਅਦ ਦੇਸ਼ ਅਗਲੇ 150 ਸਾਲਾਂ ਲਈ ਪੂੰਜੀ ਇਕੱਠੀ ਕਰ ਲਏਗਾ। ਹਾਲਾਂਕਿ ਇਸ ਦੇ ਤੁਰੰਤ ਬਾਅਦ ਸਫ਼ਾਈ ਦਿੰਦਿਆਂ ਭਈਆ ਜੀ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਮੰਦਰ ਦਾ ਨਿਰਮਾਣ 2025 ਤਕ ਖ਼ਤਮ ਹੋ ਜਾਣਾ ਚਾਹੀਦਾ ਹੈ।