Pm modi: ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜੋ ਕਿ ਇਸ ਸਮੇਂ ਕੇਰਲ ਦੇ ਦੋ ਦਿਨਾਂ ਦੌਰੇ 'ਤੇ ਹਨ। ਇਸ ਤੋਂ ਬਾਅਦ ਉਹ ਇਸ ਹਫਤੇ ਦੇ ਅਖੀਰ 'ਚ ਪ੍ਰਾਣ ਪ੍ਰਤਿਸ਼ਠਾ ਸਮਾਗਮ ਲਈ ਅਯੁੱਧਿਆ ਜਾਣਗੇ। ਪੂਰਾ ਦੇਸ਼ ਉਸ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ ਜਦੋਂ 22 ਜਨਵਰੀ ਨੂੰ ਪੀਐਮ ਮੋਦੀ ਵਲੋਂ ਰਾਮ ਲੱਲਾ ਦੀ ਪ੍ਰਾਣ ਪ੍ਰਤੀਸ਼ਠਾ ਕੀਤੀ ਜਾਵੇਗੀ। ਟਾਈਮਜ਼ ਨਾਓ ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਪੀਐਮ ਮੋਦੀ ਦੇ ਅਯੁੱਧਿਆ ਜਾਣ ਵਾਲੇ ਸ਼ਡਿਊਲ ਵਿੱਚ ਕੁਝ ਬਦਲਾਅ ਹੋਇਆ ਹੈ।
ਸੂਤਰਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ 22 ਜਨਵਰੀ ਨੂੰ ਹੋਣ ਵਾਲੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਤੋਂ ਇਕ ਦਿਨ ਪਹਿਲਾਂ ਅਯੁੱਧਿਆ ਪਹੁੰਚਣਗੇ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਧੁੰਦ ਕਾਰਨ ਫਲਾਈਟ 'ਚ ਦੇਰੀ ਦੀ ਸਥਿਤੀ ਨੂੰ ਦੇਖਦਿਆਂ ਹੋਇਆਂ ਪੀਐੱਮ ਮੋਦੀ ਲਈ ਸ਼ਡਿਊਲ ਤਿਆਰ ਕੀਤਾ ਗਿਆ ਹੈ।
22 ਜਨਵਰੀ ਨੂੰ ਹੋਣ ਵਾਲੇ ਮੁੱਖ ਸਮਾਗਮ ਰਾਮ ਲੱਲਾ ਦੀ 'ਪ੍ਰਾਣ ਪ੍ਰਤਿਸ਼ਠਾ' ਲਈ ਵੈਦਿਕ ਰਸਮਾਂ ਇਕ ਹਫ਼ਤਾ ਪਹਿਲਾਂ 16 ਜਨਵਰੀ ਤੋਂ ਸ਼ੁਰੂ ਹੋ ਗਈਆਂ ਹਨ ਅਤੇ 22 ਜਨਵਰੀ ਨੂੰ ਪ੍ਰਾਣ ਪ੍ਰਤੀਸ਼ਠਾ 12:15 ਤੋਂ 12:45 ਦੇ ਵਿਚਕਾਰ ਤੈਅ ਕੀਤੀ ਗਈ ਹੈ। 'ਪ੍ਰਾਣ ਪ੍ਰਤਿਸ਼ਠਾ' ਕਰਨ ਤੋਂ ਪਹਿਲਾਂ, ਪੀਐਮ ਮੋਦੀ ਨੇ 11 ਦਿਨਾਂ ਦਾ ਵਰਤ ਸ਼ੁਰੂ ਕੀਤਾ ਹੈ, ਜਿਸ ਵਿੱਚ ਨੈਤਿਕ ਆਚਰਣ ਦੇ ਸਿਧਾਂਤਾਂ 'ਤੇ ਅਧਾਰਤ 'ਯਮ ਨਿਯਮ' ਸ਼ਾਮਲ ਹੈ, ਜਿਸ ਵਿੱਚ ਨਿਯਮਤ ਪ੍ਰਾਰਥਨਾਵਾਂ ਅਤੇ ਯੋਗਾ ਸ਼ਾਮਲ ਹਨ।
ਇਹ ਵੀ ਪੜ੍ਹੋ: Ram temple consecration ceremony: ਰਾਮ ਮੰਦਿਰ ਪ੍ਰਾਣ ਪ੍ਰਤੀਸ਼ਠਾ ਤੋਂ ਪਹਿਲਾਂ ਕਿਵੇਂ ਦਾ ਹੋਵੇਗਾ ਗਰਭਗ੍ਰਹਿ, ਵੇਖੋ ਤਸਵੀਰਾਂ
"ਇਹ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ। ਜਿਵੇਂ ਕਿ ਸਾਡੇ ਧਰਮ ਗ੍ਰੰਥਾਂ ਵਿੱਚ ਵੀ ਕਿਹਾ ਗਿਆ ਹੈ ਕਿ ਸਾਨੂੰ ਯੱਗ ਅਤੇ ਭਗਤੀ ਲਈ ਆਪਣੇ ਅੰਦਰ ਦੈਵੀ ਚੇਤਨਾ ਜਗਾਉਣੀ ਪੈਂਦੀ ਹੈ। ਇਸ ਦੇ ਲਈ ਧਰਮ ਗ੍ਰੰਥਾਂ ਵਿੱਚ ਵਰਤ ਅਤੇ ਸਖ਼ਤ ਨਿਯਮ ਦੱਸੇ ਗਏ ਹਨ। ਸੰਸਕਾਰ ਤੋਂ ਪਹਿਲਾਂ, ”ਪ੍ਰਧਾਨ ਮੰਤਰੀ ਮੋਦੀ ਨੇ 11 ਦਿਨਾਂ ਦੀ ਰਸਮ ਦੇ ਆਪਣੇ ਫੈਸਲੇ ਦੀ ਘੋਸ਼ਣਾ ਕਰਦੇ ਹੋਏ ਕਿਹਾ ਸੀ, ਜਿਸਦੀ ਸ਼ੁਰੂਆਤ ਉਨ੍ਹਾਂ ਨੇ ਨਾਸਿਕ ਦੇ ਪੰਚਵਟੀ ਤੋਂ ਕੀਤੀ ਸੀ, ਜਿੱਥੇ ਭਗਵਾਨ ਰਾਮ, ਸੀਤਾ ਅਤੇ ਲਕਸ਼ਮਣ ਨੇ ਕਾਫ਼ੀ ਸਮਾਂ ਬਿਤਾਇਆ ਸੀ।
ਇਹ ਵੀ ਪੜ੍ਹੋ: Ayodhya: ਰਾਮ ਮੰਦਰ ਕੰਪਲੈਕਸ 'ਚ ਦਾਖਲ ਹੋਈ ਰਾਮਲਲਾ ਦੀ ਨਵੀਂ ਮੂਰਤੀ, ਜਾਣੋ ਖਾਸ ਗੱਲਾਂ