There will be big changes in many rules from today this subsidy of the government will end then there will be tax on PF deposits
Rules Changes from April: ਵਿੱਤੀ ਸਾਲ ਅੱਜ 1 ਅਪ੍ਰੈਲ ਤੋਂ ਸ਼ੁਰੂ ਹੋ ਰਿਹਾ ਹੈ। ਦੇਸ਼ 'ਚ ਕਈ ਨਿਯਮਾਂ 'ਚ ਬਦਲਾਅ ਦੇਖਣ ਨੂੰ ਮਿਲਣਗੇ, ਜਿਸ ਦਾ ਸਿੱਧਾ ਅਸਰ ਕਮਾਈ, ਖ਼ਰਚ ਤੇ ਨਿਵੇਸ਼ 'ਤੇ ਪਵੇਗਾ। ਅਜਿਹੇ 'ਚ ਅੱਜ ਇਹ ਜਾਣਨਾ ਜ਼ਰੂਰੀ ਹੈ ਕਿ ਬਜਟ ਤੇ ਹੋਰ ਸਰਕਾਰੀ ਨਿਯਮਾਂ ਕਾਰਨ ਦੇਸ਼ ਦੇ ਲੋਕਾਂ ਤੇ ਉਨ੍ਹਾਂ ਦੀ ਜ਼ਿੰਦਗੀ 'ਚ ਕੀ ਬਦਲਾਅ ਆਉਣ ਵਾਲਾ ਹੈ।
ਆਓ ਜਾਣਦੇ ਹਾਂ ਕੀ ਹੋਣਗੇ ਉਹ ਬਦਲਾਅ...
1- 2.5 ਲੱਖ ਰੁਪਏ ਤੋਂ ਵੱਧ ਦੇ ਪੀਐਫ ਖਾਤੇ ਵਿੱਚ ਜਮ੍ਹਾਂ ਵਿਆਜ 'ਤੇ ਆਮਦਨ ਟੈਕਸ ਲਗਾਇਆ ਜਾਵੇਗਾ।
2- ਨਵੀਂ ਵਿਵਸਥਾ ਦੇ ਮੁਤਾਬਕ ਹੁਣ ਵਰਚੁਅਲ ਡਿਜੀਟਲ ਜਾਂ ਕ੍ਰਿਪਟੋ ਕਰੰਸੀ ਦੀ ਵਿਕਰੀ ਤੋਂ ਹੋਣ ਵਾਲੇ ਮੁਨਾਫੇ 'ਤੇ 30 ਫੀਸਦੀ ਟੈਕਸ ਦੇਣਾ ਹੋਵੇਗਾ। ਪਹਿਲਾ ਘਰ ਖਰੀਦਣ ਵਾਲਿਆਂ ਨੂੰ ਹੋਮ ਲੋਨ 'ਤੇ 1.5 ਲੱਖ ਦੀ ਵਾਧੂ ਟੈਕਸ ਛੋਟ ਨਹੀਂ ਮਿਲੇਗੀ।
3- ਨਵੇਂ ਵਿੱਤੀ ਸਾਲ ਦੀ ਸ਼ੁਰੂਆਤ ਤੋਂ ਹੀ ਆਮ ਆਦਮੀ ਲਈ ਦਵਾਈਆਂ 'ਤੇ ਖਰਚਾ ਵਧਣ ਵਾਲਾ ਹੈ। ਕਰੀਬ 800 ਜ਼ਰੂਰੀ ਦਵਾਈਆਂ ਦੀਆਂ ਕੀਮਤਾਂ 'ਚ ਅੱਜ ਤੋਂ 10.7 ਫੀਸਦੀ ਦਾ ਵਾਧਾ ਹੋਇਆ ਹੈ।
4- ਡਾਕਘਰ ਦੀਆਂ ਕਈ ਨਿਵੇਸ਼ ਯੋਜਨਾਵਾਂ ਵਿੱਚ ਮਿਲਣ ਵਾਲਾ ਵਿਆਜ ਹੁਣ ਨਕਦੀ ਵਿੱਚ ਨਹੀਂ ਮਿਲੇਗਾ। ਬਚਤ ਖਾਤਾ ਖੋਲ੍ਹਣਾ ਹੋਵੇਗਾ।
5- ਹੁਣ ਮਿਊਚਲ ਫੰਡਾਂ ਵਿੱਚ ਨਿਵੇਸ਼ ਸਿਰਫ਼ UPI ਜਾਂ ਨੈੱਟਬੈਂਕਿੰਗ ਰਾਹੀਂ ਹੀ ਕੀਤਾ ਜਾ ਸਕਦਾ ਹੈ। ਚੈੱਕ, ਬੈਂਕ ਡਰਾਫਟ ਆਦਿ ਕੰਮ ਨਹੀਂ ਕਰਨਗੇ।
6- ਪੈਨ ਤੇ ਆਧਾਰ ਨੂੰ ਲਿੰਕ ਨਾ ਕਰਨ ਵਾਲਿਆਂ 'ਤੇ ਅੱਜ ਤੋਂ ਜੁਰਮਾਨਾ ਲੱਗੇਗਾ।
7- ਹੁਣ 2.5 ਲੱਖ ਰੁਪਏ ਤੋਂ ਜ਼ਿਆਦਾ ਦੇ EPF ਖਾਤੇ 'ਚ ਜਮ੍ਹਾ ਰਾਸ਼ੀ 'ਤੇ ਵਿਆਜ 'ਤੇ ਇਨਕਮ ਟੈਕਸ ਲਗਾਇਆ ਜਾਵੇਗਾ। ਹਾਲਾਂਕਿ ਸਰਕਾਰੀ ਕਰਮਚਾਰੀਆਂ ਲਈ ਇਹ ਸੀਮਾ 5 ਲੱਖ ਰੁਪਏ ਹੈ।
8- 45 ਲੱਖ ਰੁਪਏ ਤੱਕ ਦੇ ਸਸਤੇ ਘਰ ਦੇ ਪਹਿਲੀ ਵਾਰ ਖਰੀਦਦਾਰਾਂ ਨੂੰ ਹੁਣ ਹੋਮ ਲੋਨ ਦੇ ਵਿਆਜ 'ਤੇ 1.5 ਲੱਖ ਰੁਪਏ ਤੱਕ ਦੀ ਵਾਧੂ ਟੈਕਸ ਕਟੌਤੀ ਦਾ ਲਾਭ ਨਹੀਂ ਮਿਲੇਗਾ।
ਅੱਜ ਤੋਂ ਇਹ 8 ਵੱਡੇ ਬਦਲਾਅ ਹਨ ਜੋ ਸਰਕਾਰੀ ਨਿਯਮਾਂ ਕਾਰਨ ਹੋ ਰਹੇ ਹਨ। ਇਸ ਤੋਂ ਇਲਾਵਾ ਕੁਝ ਬਦਲਾਅ ਹਨ ਜੋ ਪ੍ਰਾਈਵੇਟ ਕੰਪਨੀਆਂ ਨਾਲ ਸਬੰਧਤ ਹਨ ਜਿਵੇਂ ਕਿ ਕਈ ਵੱਡੀਆਂ ਕਾਰ ਨਿਰਮਾਤਾ ਕੰਪਨੀਆਂ ਨੇ ਅੱਜ ਤੋਂ ਆਪਣੇ ਵਾਹਨਾਂ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਟਾਟਾ ਮੋਟਰਜ਼, ਟੋਇਟਾ ਤੋਂ ਲੈ ਕੇ BMW ਤੱਕ ਕਾਰਾਂ ਦੀ ਕੀਮਤ 2.5 ਤੋਂ 3.5 ਫੀਸਦੀ ਤੱਕ ਵਧ ਰਹੀ ਹੈ।
ਇਹ ਵੀ ਪੜ੍ਹੋ: Punjab Government: ਭਗਵੰਤ ਮਾਨ ਸਰਕਾਰ 3 ਮਹੀਨਿਆਂ 'ਚ ਸ਼ਰਾਬ ਤੋਂ ਕਮਾਏਗੀ 1910 ਕਰੋੜ, ਸ਼ਰਾਬ ਦਾ ਕੋਟਾ 10 ਫ਼ੀਸਦੀ ਵਧਾਇਆ