ਨਵੀਂ ਦਿੱਲੀ: ਕੇਂਦਰ ਸਰਕਾਰ ਦੇ ਕਰਮਚਾਰੀਆਂ ਤੋਂ ਪਹਿਰਾਵੇ ਭੱਤੇ (Dress Allowance) ਦੀ ਵਸੂਲੀ ਦਾ ਆਦੇਸ਼ ਆਇਆ ਹੈ। ਇਹ ਕਰਮਚਾਰੀ ਸਰਕਾਰ ਦੇ ਰੱਖਿਆ ਵਿਭਾਗ ਦੇ ਗਰੁੱਪ ਸੀ ਤੇ ਡੀ ਨਾਲ ਸਬੰਧਤ ਹਨ। ਇਨ੍ਹਾਂ ਡਿਫੈਂਸ ਸਿਵਲੀਅਨ ਮੁਲਾਜ਼ਮਾਂ ਨੂੰ 7ਵੇਂ ਤਨਖਾਹ ਕਮਿਸ਼ਨ ਤਹਿਤ ਪਹਿਰਾਵਾ ਭੱਤਾ ਦਿੱਤਾ ਗਿਆ। ਇਹ ਵਸੂਲੀ ਉਨ੍ਹਾਂ ਮੁਲਾਜ਼ਮਾਂ ਤੋਂ ਕੀਤੀ ਜਾਣੀ ਹੈ ਜੋ ਸੇਵਾ ਮੁਕਤ ਹੋਣ ਵਾਲੇ ਹਨ।

ਮੀਡੀਆ ਰਿਪੋਰਟਾਂ ਅਨੁਸਾਰ ਰੱਖਿਆ ਵਿਭਾਗ ਦੇ ਸਿਵਲ ਸਟਾਫ ਦੇ ਗਰੁੱਪ ਸੀ ਤੇ ਗਰੁੱਪ ਡੀ ਦੇ ਕਰਮਚਾਰੀਆਂ ਨੂੰ ਰਿਕਵਰੀ ਕਰਨ ਲਈ ਕਿਹਾ ਗਿਆ ਹੈ। ਇਸ ਤਹਿਤ ਜੁਲਾਈ ਤੋਂ ਸਤੰਬਰ ਦਰਮਿਆਨ ਸੇਵਾ ਮੁਕਤ ਮੁਲਾਜ਼ਮਾਂ ਤੋਂ 50 ਫੀਸਦੀ ਵਸੂਲੀ ਕੀਤੀ ਜਾਵੇਗੀ। ਇਸ ਦੇ ਨਾਲ ਹੀ ਅਕਤੂਬਰ ਤੋਂ ਦਸੰਬਰ ਦਰਮਿਆਨ ਸੇਵਾਮੁਕਤ ਮੁਲਾਜ਼ਮਾਂ ਤੋਂ 25 ਫੀਸਦੀ ਵਸੂਲੀ ਹੋਵੇਗੀ। ਜਨਵਰੀ ਤੇ ਜੂਨ ਦੇ ਵਿਚਕਾਰ ਸੇਵਾਮੁਕਤ ਵਿਅਕਤੀਆਂ ਤੋਂ ਕੋਈ ਵਸੂਲੀ ਨਹੀਂ ਹੋਵੇਗੀ।

ਹੁਕਮਾਂ ਮੁਤਾਬਿਕ ਮਰਨ ਵਾਲੇ ਡਿਫੈਂਸ ਸਿਵਲੀਅਨ ਮੁਲਾਜ਼ਮਾਂ ਦੇ ਪਰਿਵਾਰਾਂ ਤੋਂ ਕੋਈ ਵਸੂਲੀ ਨਹੀਂ ਕੀਤੀ ਜਾਵੇਗੀ। ਇਹ ਆਦੇਸ਼ ਕੋਲਕਾਤਾ, ਸਿਲੀਗੁੜੀ ਤੇ ਹੋਰ ਦਫਤਰਾਂ ਨੂੰ ਭੇਜ ਦਿੱਤਾ ਗਿਆ ਹੈ। ਦੱਸ ਦਈਏ ਕਿ ਰੱਖਿਆ ਵਿਭਾਗ ਦੀਆਂ ਕੁਝ ਇਕਾਈਆਂ ਨੇ ਇਸ ਸਬੰਧ ਵਿਚ ਸਪੱਸ਼ਟੀਕਰਨ ਮੰਗਿਆ ਸੀ। ਇਸ 'ਤੇ ਰੱਖਿਆ ਵਿਭਾਗ ਨੇ ਇਹ ਹੁਕਮ ਜਾਰੀ ਕੀਤਾ ਹੈ।



ਇਨ੍ਹਾਂ ਯੂਨਿਟਾਂ 'ਤੇ ਆਰਡਰ ਦਿੱਤੇ ਗਏ
1. AAO, Kolkata
2. AAO, Siliguri
3. All AO GEs
4. Pay Army (Local)
5. Pay MES (Local)

10 ਤੋਂ 20 ਹਜ਼ਾਰ ਭੱਤਾ
ਸਰਕਾਰ ਫੌਜ ਅਤੇ ਹਥਿਆਰਬੰਦ ਬਲਾਂ ਨੂੰ ਪਹਿਰਾਵੇ ਨੂੰ ਬਰਕਰਾਰ ਰੱਖਣ ਲਈ ਭੱਤੇ ਦਿੰਦੀ ਹੈ। ਫੌਜ ਵਿਚ ਹੇਠਲੇ ਪੱਧਰ 'ਤੇ ਇਹ ਲਗਪਗ 10 ਹਜ਼ਾਰ ਰੁਪਏ ਸਾਲਾਨਾ ਹੈ। ਇਸ ਦੇ ਨਾਲ ਹੀ MNS ਦੇ ਅਧਿਕਾਰੀਆਂ ਦਾ 15 ਹਜ਼ਾਰ ਰੁਪਏ ਸਾਲਾਨਾ ਦੇ ਕਰੀਬ ਹੈ। ਜਦੋਂਕਿ ਆਰਮੀ, ਨੇਵੀ ਤੇ ਏਅਰਫੋਰਸ ਦੇ ਅਧਿਕਾਰੀਆਂ ਨੂੰ ਕਰੀਬ 20 ਹਜ਼ਾਰ ਰੁਪਏ ਸਾਲਾਨਾ ਭੱਤਾ ਮਿਲਦਾ ਹੈ। ਇਹ ਭੱਤਾ ਜੁਲਾਈ ਵਿੱਚ ਇਕੱਠਾ ਹੁੰਦਾ ਹੈ।

ਮਹਿੰਗਾਈ ਭੱਤੇ ਵਿੱਚ ਵਾਧਾ ਹੋਵੇਗਾ
ਸਿਆਚਿਨ ਗਲੇਸ਼ੀਅਰ 'ਤੇ ਤਾਇਨਾਤ ਸੈਨਿਕਾਂ ਨੂੰ ਠੰਢ ਤੋਂ ਬਚਣ ਲਈ ਗਰਮ ਕੱਪੜਿਆਂ ਲਈ ਦੂਜਾ ਭੱਤਾ ਮਿਲਦਾ ਹੈ। ਜੇਕਰ ਮਹਿੰਗਾਈ ਭੱਤੇ 'ਚ 50 ਫੀਸਦੀ ਦਾ ਵਾਧਾ ਹੁੰਦਾ ਹੈ ਤਾਂ ਪਹਿਰਾਵੇ ਭੱਤੇ 'ਚ 25 ਫੀਸਦੀ ਦਾ ਵਾਧਾ ਹੋਵੇਗਾ। ਇਹ ਨਿਰਧਾਰਨ 1 ਜੁਲਾਈ 2017 ਤੋਂ ਹੈ।