ਨਵੀਂ ਦਿੱਲੀ: ਭਾਰਤ ’ਚ ਕੋਰੋਨਾ ਦੇ ਮਾਮਲੇ ਕਾਫ਼ੀ ਤੇਜ਼ੀ ਨਾਲ ਵਧ ਰਹੇ ਹਨ। ਪਿਛਲੇ 24 ਘੰਟਿਆਂ ’ਚ 1,31,968 ਮਾਮਲੇ ਸਾਹਮਣੇ ਆਏ ਹਨ ਤੇ 780 ਵਿਅਕਤੀਆਂ ਦੀ ਮੌਤ ਹੋਈ ਹੈ। ਇਸ ਵਿੱਚ 83% ਨਵੇਂ ਮਾਮਲੇ 10 ਰਾਜਾਂ ਤੋਂ ਰਿਪੋਰਟ ਹੋਏ ਹਨ। ਇਸੇ ਤਰ੍ਹਾਂ ਕੋਰੋਨਾ ਵਾਇਰਸ ਦੀ ਲਾਗ ਕਰ ਕੇ 93% ਮੌਤਾਂ ਵੀ ਇਨ੍ਹਾਂ ਹੀ 10 ਰਾਜਾਂ ’ਚ ਹੋਈਆਂ ਹਨ। ਸਭ ਤੋਂ ਵੱਧ ਨਵੇਂ ਕੇਸ ਤੇ ਮੌਤਾਂ ਮਹਾਰਾਸ਼ਟਰ ਤੇ ਛੱਤੀਸਗੜ੍ਹ ਤੋਂ ਰਿਪੋਰਟ ਹੋਈਆਂ ਹਨ।

ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਭਾਰਤ ’ਚ ਪਿਛਲੇ 24 ਘੰਟਿਆਂ ’ਚ 1,31,968 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 780 ਵਿਅਕਤੀਆਂ ਦੀ ਇਸ ਲਾਗ ਕਰਕੇ ਮੌਤ ਹੋਈ ਹੈ। ਇਸ ਦੇ ਨਾਲ ਹੀ ਭਾਰਤ ’ਚ 1,30,60,542 ਲੋਕ ਕੋਰੋਨਾ ਤੋਂ ਪੀੜਤ ਹੋ ਚੁੱਕੇ ਹਨ। ਇਸ ਲਾਗ ਕਾਰਨ 1,67,642 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ; ਜਦ ਕਿ 1,19,13,292 ਵਿਅਕਤੀ ਕੋਰੋਨਾ ਤੋਂ ਠੀਕ ਵੀ ਹੋ ਚੁੱਕੇ ਹਨ।

ਇਸ ਵੇਲੇ ਦੇਸ਼ ’ਚ 9,79,608 ਐਕਟਿਵ ਕੇਸ ਹਨ; ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ ਸਾਹਮਣੇ ਆਏ ਨਵੇਂ ਮਾਮਲਿਆਂ ਵਿੱਚੋਂ 83% ਨਵੇਂ ਮਾਮਲੇ ਇਨ੍ਹਾਂ 10 ਰਾਜਾਂ ਤੋਂ ਰਿਪੋਰਟ ਹੋਏ ਹਨ: ਮਹਾਰਾਸ਼ਟਰ, ਛੱਤੀਸਗੜ੍ਹ, ਉੱਤਰ ਪ੍ਰਦੇਸ਼, ਦਿੱਲੀ, ਕਰਨਾਟਕ, ਕੇਰਲ, ਮੱਧ ਪ੍ਰਦੇਸ਼, ਤਾਮਿਲ ਨਾਡੂ, ਗੁਜਰਾਤ ਤੇ ਰਾਜਸਥਾਨ।

ਮਹਾਰਾਸ਼ਟਰ ’ਚ ਸਭ ਤੋਂ ਵੱਧ 56,286 ਨਵੇਂ ਮਾਮਲੇ ਸਾਹਮਣੇ ਆਏ ਹਨ। ਛੱਤੀਸਗੜ੍ਹ ’ਚ 10,652, ਉੱਤਰ ਪ੍ਰਦੇਸ਼ ਵਿੱਚ 8,474, ਦਿੱਲੀ ’ਚ 7,437, ਕਰਨਾਟਕ ’ਚ 6,570, ਕੇਰਲ ’ਚ 4,353, ਮੱਧ ਪ੍ਰਦੇਸ਼ ’ਚ 4,324, ਤਾਮਿਲ ਨਾਡੂ ’ਚ 4,276, ਗੁਜਰਾਤ ’ਚ 4,021 ਤੇ ਰਾਜਸਥਾਨ ’ਚ 3,526 ਨਵੇਂ ਮਾਮਲੇ ਰਿਪੋਰਟ ਹੋਏ ਹਨ।

ਇਸੇ ਤਰ੍ਹਾਂ ਕੋਰੋਨਾ ਕਰ ਕੇ 93% ਮੌਤਾਂ 10 ਰਾਜਾਂ ਵਿੱਚ ਹੋਈਆਂ ਹਨ। ਇਨ੍ਹਾਂ ’ਚੋਂ ਸਭ ਤੋਂ ਵੱਧ ਮਹਾਰਾਸ਼ਟਰ ’ਚ 376 ਮੌਤਾਂ ਹੋਈਆਂ ਹਨ। ਇਸ ਤੋਂ ਬਾਅਦ ਛੱਤੀਸਗੜ੍ਹ ’ਚ 94, ਪੰਜਾਬ ਵਿੱਚ 56, ਉੱਤਰ ਪ੍ਰਦੇਸ਼ ’ਚ 39, ਕਰਨਾਟਕ ’ਚ 36, ਗੁਜਰਾਤ ’ਚ 35, ਮੱਧ ਪ੍ਰਦੇਸ਼ ’ਚ 27, ਦਿੱਲੀ ’ਚ 24, ਤਾਮਿਲ ਨਾਡੂ ’ਚ 19 ਅਤੇ ਕੇਰਲ ’ਚ 18 ਵਿਅਕਤੀਆਂ ਦੀ ਮੌਤ ਹੋਈ ਹੈ।

ਪੰਜਾਬ 'ਚ ਨਿੱਤ ਵਿਗੜ ਰਹੇ ਹਾਲਾਤ

ਪੰਜਾਬ 'ਚ ਵੀ ਕੋਰੋਨਾ ਖਤਰਨਾਕ ਰੂਪ ਧਾਰ ਰਿਹਾ ਹੈ। ਸਿਹਤ ਵਿਭਾਗ ਅਨੁਸਾਰ ਵੀਰਵਾਰ ਨੂੰ ਸੂਬੇ 'ਚ ਕੋਰੋਨਾ ਦੇ 3119 ਨਵੇਂ ਮਾਮਲੇ ਸਾਹਮਣੇ ਆਏ ਤੇ 56 ਹੋਰ ਮੌਤਾਂ ਹੋਈਆਂ। ਇਸ ਦੇ ਨਾਲ ਹੀ 2480 ਮਰੀਜ਼ ਠੀਕ ਵੀ ਹੋਏ।

ਨਵੇਂ ਕੇਸਾਂ ਵਿੱਚੋਂ ਲੁਧਿਆਣਾ ਤੋਂ 425, ਜਲੰਧਰ ਤੋਂ 419, ਪਟਿਆਲਾ ਤੋਂ 354, ਐਸਏਐਸ ਨਗਰ ਤੋਂ 456, ਅੰਮ੍ਰਿਤਸਰ ਤੋਂ 317, ਗੁਰਦਾਸਪੁਰ ਤੋਂ 138, ਬਠਿੰਡਾ ਤੋਂ 74, ਹੁਸ਼ਿਆਰਪੁਰ ਤੋਂ 126, ਫ਼ਿਰੋਜ਼ਪੁਰ ਤੋਂ 22, ਪਠਾਨਕੋਟ ਤੋਂ 46, ਸੰਗਰੂਰ ਤੋਂ 95, ਕਪੂਰਥਲਾ ਤੋਂ 177, ਫ਼ਰੀਦਕੋਟ ਤੋਂ 66, ਮੁਕਤਸਰ ਤੋਂ 76, ਫ਼ਾਜ਼ਿਲਕਾ ਤੋਂ 18, ਮੋਗਾ ਤੋਂ 51, ਰੋਪੜ ਤੋਂ 52, ਫ਼ਤਿਹਗੜ੍ਹ ਸਾਹਿਬ ਤੋਂ 34, ਬਰਨਾਲਾ ਤੋਂ 23, ਤਰਨਤਾਰਨ ਤੋਂ 58, ਐਸਬੀਐਸ ਨਗਰ ਤੋਂ 47 ਤੇ ਮਾਨਸਾ ਤੋਂ 45 ਨਵੇਂ ਮਾਮਲੇ ਸਾਹਮਣੇ ਆਏ।

ਸੂਬੇ 'ਚ ਹੋਈਆਂ 56 ਮੌਤਾਂ 'ਚੋਂ ਅੰਮ੍ਰਿਤਸਰ ਤੋਂ 7, ਬਰਨਾਲਾ, ਬਠਿੰਡਾ, ਐਸਏਐਸ ਨਗਰ, ਤਰਨ ਤਾਰਨ ਤੇ ਫ਼ਿਰੋਜ਼ਪੁਰ ਤੋਂ 2-2, ਫਾਜ਼ਿਲਕ, ਫਰੀਦਕੋਟ ਤੇ ਗੁਰਦਾਸਪੁਰ ਤੋਂ 1-1, ਹੁਸ਼ਿਆਰਪੁਰ ਤੋਂ 12, ਜਲੰਧਰ ਤੋਂ 8, ਕਪੂਰਥਲਾ ਤੇ ਸੰਗਰੂਰ ਤੋਂ 3-3, ਲੁਧਿਆਣਾ ਤੋਂ 4 ਤੇ ਪਟਿਆਲਾ ਤੋਂ 6 ਮਰੀਜ਼ ਸ਼ਾਮਲ ਹਨ।

ਇਹ ਵੀ ਪੜ੍ਹੋ: Shimla Schools Closed: ਸੂਬੇ 'ਚ 21 ਅਪੈਰਲ ਤੱਕ ਸਾਰੇ ਵਿਦਿਅਕ ਅਦਾਰੇ ਬੰਦ, ਅਧਿਆਪਕ ਤੇ ਗੈਰ-ਅਧਿਆਪਕ ਕਰਮਚਾਰੀਆਂ ਨੂੰ ਵੀ ਛੁੱਟੀ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:https://play.google.com/store/apps/details?id=com.winit.starnews.hinhttps://apps.apple.com/in/app/abp-live-news/id811114904