Alcohol Home Delivery: ਜੇਕਰ ਤੁਸੀਂ ਵੀ ਸ਼ਰਾਬ ਦੇ ਸ਼ੌਕੀਨ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ, ਹੁਣ ਤੁਹਾਨੂੰ ਘਰ ਬੈਠਿਆਂ ਹੀ ਸ਼ਰਾਬ ਮਿਲ ਜਾਵੇਗੀ। ਹੁਣ ਤੁਸੀਂ ਕਾਲ ਕਰੋਗੇ ਅਤੇ ਤੁਹਾਡੇ ਘਰ 10 ਮਿੰਟਾਂ ਵਿੱਚ ਸ਼ਰਾਬ ਪਹੁੰਚ ਜਾਵੇਗੀ। ਤੁਸੀਂ ਆਨਲਾਈਨ ਆਰਡਰ ਕਰਕੇ ਸ਼ਰਾਬ ਘਰ ਹੀ ਮੰਗਵਾ ਸਕਦੇ ਹੋ। ਹੁਣ ਦਿੱਲੀ, ਕਰਨਾਟਕ, ਹਰਿਆਣਾ, ਪੰਜਾਬ, ਤਮਿਲਨਾਡੂ, ਗੋਆ ਅਤੇ ਕੇਰਲ ਦੇ ਲੋਕ ਹੁਣ ਆਨਲਾਈਨ ਆਰਡਰ ਕਰਕੇ ਸ਼ਰਾਬ ਘਰ ਮੰਗਵਾ ਸਕਦੇ ਹਨ।


ਦਰਅਸਲ ਇਹ ਸੂਬੇ ਪਾਇਲਟ ਪ੍ਰੋਗਰਾਮ ਦੇ ਤਹਿਤ ਸਵਿਗੀ, ਜੋਮਾਟੋ ਅਤੇ ਬਿਗ ਬਾਸਕੇਟ ਵਰਗੇ ਈ-ਕਾਮਰਸ ਪਲੇਟਫਾਰਮਸ ਰਾਹੀਂ ਸ਼ਰਾਬ ਦੀ ਹੋਮ ਡਿਲਵਰੀ ਕਰ ਸਕਦੇ ਹਨ। ਇਕੋਨੋਮਿਕ ਟਾਈਮਸ ਦੀ ਰਿਪੋਰਟ ਮੁਤਾਬਕ ਸ਼ਰਾਬ ਸ਼ੌਕੀਨਾਂ ਨੂੰ ਹੁਣ ਘਰ ਵਿੱਚ ਹੀ ਸ਼ਰਾਬ ਡਿਲੀਵਰ ਕਰੀ ਜਾਵੇਗੀ।


ਜਾਣਕਾਰੀ ਮੁਤਾਬਕ ਆਨਲਾਈਨ ਸ਼ਰਾਬ ਡਿਲੀਵਰੀ ਦੇ ਦੌਰਾਨ ਸ਼ਰਾਬ ਦੀ ਵਿਕਰੀ ਦੇ ਲਈ ਉਮਰ ਅਤੇ ਬਾਕੀ ਚੀਜ਼ਾਂ ਦਾ ਧਿਆਨ ਰੱਖਿਆ ਜਾਵੇਗਾ।
ਦੱਸ ਦਈਏ ਕਿ ਨਵੇਂ ਨਿਯਮਾਂ ਤਹਿਤ ਦੇਸ਼ੀ ਅਤੇ ਵਿਦੇਸ਼ੀ ਦੋਵੇਂ ਤਰ੍ਹਾਂ ਦੀ ਸ਼ਰਾਬ ਦੀ ਹੋਮ ਡਿਲੀਵਰੀ ਹੋ ਸਕੇਗੀ। ਇਸ ਦੇ ਲਈ ਮੋਬਾਈਲ ਐਪ ਜਾਂ ਆਨਲਾਈਨ ਵੈਬ ਪੋਰਟਲ 'ਤੇ ਜਾ ਕੇ ਜਾਣਕਾਰੀ ਬੁੱਕ ਕਰਨੀ ਹੋਵੇਗੀ। ਤੁਹਾਡਾ ਸ਼ਰਾਬ ਦਾ ਆਰਡਰ ਬੁੱਕ ਹੁੰਦਿਆਂ ਹੀ ਸ਼ਰਾਬ ਘਰ ਪਹੁੰਚ ਜਾਵੇਗੀ।


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।