Jammu Kashmir Avalanche : ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਮਾਛਿਲ ਇਲਾਕੇ ਵਿੱਚ ਬਰਫ ਦੇ ਤੋਦੇ ਡਿੱਗਣ ਕਾਰਨ ਫ਼ੌਜ ਦੇ 3 ਜਵਾਨ ਸ਼ਹੀਦ ਹੋ ਗਏ ਹਨ। ਸਾਰੀਆਂ ਲਾਸ਼ਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਇਹ ਤਿੰਨੋਂ ਜਵਾਨ 56 ਆਰਆਰ ਯੂਨਿਟ ਨਾਲ ਸਬੰਧਤ ਸਨ ਅਤੇ ਡਿਊਟੀ ਦੌਰਾਨ ਬਰਫ਼ ਦੇ ਤੋਦਿਆਂ ਦੀ ਲਪੇਟ ਵਿੱਚ ਆ ਗਏ।
ਤਿੰਨੋਂ ਜਵਾਨ ਅਲਮੋੜਾ ਨੇੜੇ ਤਾਇਨਾਤ ਸਨ ਅਤੇ ਕਰੀਬ 12 ਵਜੇ ਇਹ ਬਰਫ਼ਬਾਰੀ ਦੀ ਘਟਨਾ ਹੋਈ। ਇਸ ਹਾਦਸੇ ਵਿੱਚ ਤਿੰਨ ਜਵਾਨਾਂ ਨੇ ਆਪਣੀ ਜਾਨ ਗਵਾਈ ਹੈ। ਜਿਸ ਵਿੱਚ ਸੌਵਿਕ ਹਾਜਰਾ, ਮੁਕੇਸ਼ ਕੁਮਾਰ ਅਤੇ ਗਾਇਕਵਾੜ ਮਨੋਜ ਲਕਸ਼ਮਣ ਰਾਓ ਹਨ। ਲਾਸ਼ਾਂ ਨੂੰ 168 ਐਮ.ਐਚ. ਡਰੱਗਮੁਲਾ ਵਿਖੇ ਭੇਜ ਦਿੱਤਾ ਗਿਆ ਹੈ।
ਤਿੰਨੋਂ ਜਵਾਨ ਅਲਮੋੜਾ ਨੇੜੇ ਤਾਇਨਾਤ ਸਨ ਅਤੇ ਕਰੀਬ 12 ਵਜੇ ਇਹ ਬਰਫ਼ਬਾਰੀ ਦੀ ਘਟਨਾ ਹੋਈ। ਇਸ ਹਾਦਸੇ ਵਿੱਚ ਤਿੰਨ ਜਵਾਨਾਂ ਨੇ ਆਪਣੀ ਜਾਨ ਗਵਾਈ ਹੈ। ਜਿਸ ਵਿੱਚ ਸੌਵਿਕ ਹਾਜਰਾ, ਮੁਕੇਸ਼ ਕੁਮਾਰ ਅਤੇ ਗਾਇਕਵਾੜ ਮਨੋਜ ਲਕਸ਼ਮਣ ਰਾਓ ਹਨ। ਲਾਸ਼ਾਂ ਨੂੰ 168 ਐਮ.ਐਚ. ਡਰੱਗਮੁਲਾ ਵਿਖੇ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : Ludhiana News : ਪੈਟਰੋਲ ਪੰਪ 'ਤੇ ਲੁੱਟ ਦਾ ਮਾਮਲਾ , ਪੁਲਿਸ ਨੇ ਮੁਕਾਬਲੇ ਦੌਰਾਨ ਗੈਂਗਸਟਰ ਅਤੇ ਲੁਟੇਰੇ ਅਮ੍ਰਿਤ ਰਾਜ ਨੂੰ ਕੀਤਾ ਕਾਬੂ
ਫੌਜ ਦੇ ਬੁਲਾਰੇ ਮੁਤਾਬਕ ਇਸ ਬਰਫ ਦੇ ਤੋਦੇ 'ਚ ਫਸੇ ਦੋ ਜਵਾਨਾਂ ਨੂੰ ਬਚਾਇਆ ਗਿਆ ਅਤੇ ਕੁਪਵਾੜਾ ਦੇ ਫੌਜੀ ਹਸਪਤਾਲ ਲਿਜਾਇਆ ਗਿਆ। ਇਸ ਦੇ ਨਾਲ ਹੀ ਡਿਊਟੀ 'ਤੇ ਤਾਇਨਾਤ ਇਕ ਹੋਰ ਸਿਪਾਹੀ ਨੂੰ ਹਾਈਪੋਥਰਮੀਆ ਵੀ ਹੋ ਗਿਆ। ਤਿੰਨਾਂ ਨੂੰ ਹਸਪਤਾਲ ਲਿਜਾਇਆ ਗਿਆ। ਇਲਾਜ ਦੇ ਬਾਵਜੂਦ ਤਿੰਨਾਂ ਦੀ ਜਾਨ ਨਹੀਂ ਬਚਾਈ ਜਾ ਸਕੀ।
ਸੜਕ ਹਾਦਸੇ ਵਿੱਚ ਇੱਕ ਐਸਪੀਓ ਨੇ ਗੁਆਈ ਜਾਨ
ਸੜਕ ਹਾਦਸੇ ਵਿੱਚ ਇੱਕ ਐਸਪੀਓ ਨੇ ਗੁਆਈ ਜਾਨ
ਹਾਲ ਹੀ ਵਿੱਚ ਇੱਕ 27 ਸਾਲਾ ਵਿਸ਼ੇਸ਼ ਪੁਲਿਸ ਅਧਿਕਾਰੀ (ਐਸਪੀਓ) ਦੀ ਵੀ ਤੜਕੇ ਜੰਮੂ-ਕਸ਼ਮੀਰ ਵਿੱਚ ਨਰਵਾਲ ਬਾਈਪਾਸ 'ਤੇ ਇੱਕ ਤੇਜ਼ ਰਫ਼ਤਾਰ ਟਰੱਕ ਦੀ ਟੱਕਰ ਨਾਲ ਮੌਤ ਹੋ ਗਈ ਸੀ। ਬਾਗ-ਏ-ਬਹੂ ਥਾਣੇ ਦੇ ਇੰਚਾਰਜ ਸਿਕੰਦਰ ਸਿੰਘ ਚੌਹਾਨ ਨੇ ਦੱਸਿਆ ਕਿ ਹਾਦਸੇ ਵਿੱਚ ਟਰੱਕ ਡਰਾਈਵਰ ਵੀ ਜ਼ਖ਼ਮੀ ਹੋ ਗਿਆ। ਉਹ ਆਪਣੇ ਵਾਹਨ ਤੋਂ ਕੰਟਰੋਲ ਗੁਆ ਬੈਠਾ ਅਤੇ ਉਸ ਦਾ ਟਰੱਕ ਇਕ ਹੋਰ ਖੜ੍ਹੇ ਟਰੱਕ ਨਾਲ ਜਾ ਟਕਰਾਇਆ।
ਬਿਸ਼ਨਾ ਵਾਸੀ ਐਸਪੀਓ ਰਜਤ ਚੌਧਰੀ ਬਾਈਪਾਸ ’ਤੇ ਜੰਗਲਾਤ ਚੌਕੀ ਨੇੜੇ ਵਾਹਨਾਂ ਦੀ ਚੈਕਿੰਗ ਕਰ ਰਹੀ ਪੁਲੀਸ ਟੀਮ ਦਾ ਹਿੱਸਾ ਸਨ। ਇਸ ਦੌਰਾਨ ਇਕ ਤੇਜ਼ ਰਫਤਾਰ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਅਧਿਕਾਰੀ ਨੇ ਦੱਸਿਆ ਕਿ ਉਸ ਦੇ ਸਾਥੀ ਉਸ ਨੂੰ ਸਰਕਾਰੀ ਮੈਡੀਕਲ ਕਾਲਜ (ਜੀਐੱਮਸੀ) ਹਸਪਤਾਲ ਲੈ ਗਏ, ਜਿੱਥੇ ਉਸ ਨੇ ਦਮ ਤੋੜ ਦਿੱਤਾ।