ਟ੍ਰਾਂਸਫਾਰਮਰ ਕੋਲ ਖੇਡ ਰਹੇ ਤਿੰਨ ਬੱਚਿਆਂ ਦੀ ਮੌਤ
ਏਬੀਪੀ ਸਾਂਝਾ | 21 Mar 2019 02:08 PM (IST)
ਸੰਕੇਤਕ ਤਸਵੀਰ
ਨਵੀਂ ਦਿੱਲੀ: ਗਲੀ ਵਿੱਚ ਕ੍ਰਿਕੇਟ ਖੇਡ ਰਹੇ ਤਿੰਨ ਬੱਚਿਆਂ ਦੀ ਬਿਜਲੀ ਦੇ ਟ੍ਰਾਂਸਫਾਰਮਰ ਦੀ ਚਪੇਟ ’ਚ ਆਉਣ ਦਰਦਨਾਕ ਮੌਤ ਹੋ ਗਈ। ਘਟਨਾ ਗ੍ਰੇਟਰ ਨੋਇਡਾ ਸੈਕਟਰ ਪਾਈ 3 ਵ੍ਰੰਦਾਵਨ ਸੋਸਾਇਟੀ ਅੰਦਰ ਐਨਪੀਸੀਐਲ ਦੀ ਹੈ। ਮੌਕੇ ’ਤੇ ਪਹੁੰਚੀ ਪੁਲਿਸ ਨੇ ਤਿੰਨਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਜਾਣਕਾਰੀ ਮੁਤਾਬਕ 13 ਸਾਲਾਂ ਦਾ ਰਿੰਕੂ, 8 ਸਾਲਾਂ ਦਾ ਗੋਲੂ ਤੇ 8 ਸਾਲਾਂ ਦਾ ਸਾਗਰ ਟ੍ਰਾਂਸਫਾਰਮਰ ਨੇੜੇ ਖੇਡ ਰਹੇ ਸੀ ਕਿ ਉਨ੍ਹਾਂ ਦੀ ਗੇਂਦ ਕਮਰੇ ਵਿੱਚ ਚਲੀ ਗਈ। ਉਸੇ ਸਮੇਂ ਸ਼ਾਰਟ ਸਰਕਟ ਨਾਲ ਤੇਜ਼ ਧਮਾਕਾ ਹੋਇਆ ਤੇ ਟ੍ਰਾਂਸਫਾਰਮਰ ਵਿੱਚ ਅੱਗ ਲੱਗ ਗਈ। ਇਸ ਦੀ ਚਪੇਟ ਵਿੱਚ ਆਉਣ ਨਾਲ ਤਿੰਨਾਂ ਬੱਚਿਆਂ ਦੀ ਮੌਤ ਹੋ ਗਈ। ਮਾਮਲੇ ਸਬੰਧੀ ਐਫਆਈਆਰ ਦਰਜ ਕਰਵਾਈ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਸੁਸਾਇਟੀ ਅੰਦਰ ਖੁੱਲ੍ਹੀਆਂ ਤਾਰਾਂ ਦਾ ਐਨਪੀਸੀਐਲ ਦਾ ਟ੍ਰਾਂਸਫਾਰਮਰ ਸੀ। ਇਸੇ ਦੀ ਚਪੇਟ ਵਿੱਚ ਆਉਣ ਨਾਲ ਉਕਤ ਤਿੰਨੋਂ ਬੱਚਿਆਂ ਦੀ ਮੌਤ ਹੋ ਗਈ। ਪੁਲਿਸ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਬਾਅਦ ਤਣਾਓ ਦਾ ਮਾਹੌਲ ਵੇਖਦਿਆਂ ਪੁਲਿਸ ਬਲ ਤਾਇਨਾਤ ਕਰ ਦਿੱਤੇ ਗਏ ਹਨ।