ਚੰਡੀਗੜ੍ਹ: ਬਗ਼ੈਰ ਸੱਦੇ ਵਿਆਹਾਂ ‘ਚ ਖਾਣ ਪੀਣ ਜਾਂ ਨੱਚਣ ਟੱਪਣ ਲਈ ਜਾਣਾ ਸਟੂਡੈਂਟ ਲਾਈਫ ਦਾ ਹਿੱਸਾ ਹੁੰਦਾ ਹੈ। ਕਈ ਅਜਿਹੇ ਵਿਦਿਆਰਥੀ ਹੁੰਦੇ ਹਨ ਜੋ ਕਿਸੇ ਦੇ ਵੀ ਵਿਆਹ ‘ਚ ਮੌਜ ਮਸਤੀ ਕਰਨ ਦੇ ਚੱਕਰਾਂ ‘ਚ ਵੜ ਜਾਂਦੇ ਹਨ ਅਤੇ ਖਾਣਾ-ਪੀਣਾ ਕਰ ਇੰਜੁਆਏ ਕਰ ਵਾਪਸ ਆ ਜਾਂਦੇ ਹਨ। ਪਰ ਜੇ ਕਿਸਮਤ ਖਰਾਬ ਹੋਵੇ ਤਾਂ ਕਈ ਵਾਰ ਫੜੇ ਵੀ ਜਾਂਦੇ ਹਨ। ਕੀ ਕਦੇ ਸੋਚਿਆ ਹੈ ਕਿ ਉਨ੍ਹਾਂ ਦਾ ਕੀ ਹੁੰਦਾ ਹੋਵੇਗਾ। ਇਸ ਤੋਂ ਇਲਾਵਾ ਹੁਣ ਵਿਦਿੱਅਕ ਸੰਸਥਾ ਇਸ ਨੂੰ ਅਨੁਸ਼ਾਸਨ ਦੇ ਉਲੰਘਣ ਤਹਿਤ ਲੈ ਕੇ ਆਉਣ ‘ਤੇ ਵਿਚਾਰ ਕਰ ਰਹੀ ਹੈ।

ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ (ਐਨ.ਆਈ.ਟੀ.) ਕੁਰੂਕਸ਼ੇਤਰ ਨੇ 16 ਮਾਰਚ ਨੂੰ ਸਰਕੂਲਰ ਜਾਰੀ ਕੀਤਾ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਬਿਨ ਬੁਲਾਏ ਵਿਆਹਾਂ 'ਚ ਜਾਣ ਵਾਲੇ ਵਿਦਿਆਰਥੀਆਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। ਸਰਕੂਲਰ ਇਸ ਗੇਟ-ਕ੍ਰੈਸ਼ਿਕ ਨੂੰ "ਅਨੈਤਿਕ ਅਤੇ ਗ਼ੈਰ-ਵਿਵਹਾਰਕ ਵਿਹਾਰ" ਕਰਨਾ ਕਿਹਾ ਜਾਵੇਗਾ।

ਸੰਸਥਾ ਨੇ ਇਸ ‘ਚ ਕਿਸੇ ਤਰ੍ਹਾਂ ਦੀ ਅਨੁਸ਼ਾਸਨੀ ਕਾਰਵਾਈ ਨਹੀਂ ਕੀਤੀ , ਪਰ ਇਸ ‘ਚ ਸਜ਼ਾ ਦੇ ਤੌਰ ‘ਤੇ ਵਿਦਿਆਰਥੀ ਨੂੰ ਹੋਸਟਲ ਚੋਂ ਕੁਝ ਸਮੇਂ ਲਈ ਮੁਅੱਤਲ ਕਰ ਦੇਣਾ ਅਤੇ ਜ਼ੁਰਮਾਨਾ ਸ਼ਾਮਲ ਕੀਤਾ ਗਿਆ ਹੈ। ਕਾਲਜ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਸਬੰਧੀ ਕਾਰਵਾਈ ਮਜਬੂਰਨ ਕਰਨੀ ਪਈ। ਕਿਉਂਕਿ ਜਜ਼ਦੀਕੀ ਇਲਾਕਿਆਂ ‘ਚ ਵਿਆਹ ਕਰਵਾਉਣ ਵਾਲਿਆਂ ਨੇ ਇਸ ਦੀ ਸ਼ਿਕਾਇਤ ਕੀਤੀ ਸੀ।