ਨਵੀਂ ਦਿੱਲੀ: ਸਰਹੱਦ 'ਤੇ ਅੱਜ ਫਿਰ ਭਾਰਤ ਤੇ ਪਾਕਿ ਫੌਜ ਵਿਚਾਲੇ ਗਹਿਗੱਚ ਗੋਲੀਬਾਰੀ ਹੋਈ। ਭਾਰਤ ਨੇ ਇਸ ਦੌਰਾਨ ਸਰਹੱਦ ਪਾਰ ਵੱਡੇ ਨੁਕਸਾਨ ਦਾ ਦਾਅਵਾ ਕੀਤਾ ਹੈ। ਭਾਰਤੀ ਸੈਨਾ ਨੇ ਮੰਗਲਵਾਰ ਨੂੰ ਪਾਕਿ ਫੌਜ ਦੀ ਫਾਇਰਿੰਗ ਦਾ ਜ਼ੋਰਦਾਰ ਜਵਾਬ ਦਿੱਤਾ। ਇਸ ‘ਚ ਪਾਕਿ ਦੇ ਤਿੰਨ ਸੈਨਿਕਾਂ ਦੇ ਮਾਰੇ ਜਾਣ ਦੀ ਖ਼ਬਰ ਵੀ ਸਾਹਮਣੇ ਆਈ ਹੈ। ਪਾਕਿ ਸੈਨਾ ਨੇ ਖੁਦ ਇਸ ਦੀ ਪੁਸ਼ਟੀ ਕੀਤੀ ਹੈ।


ਭਾਰਤੀ ਸੈਨਾ ਦਾ ਕਹਿਣਾ ਹੈ ਕਿ ਸਰਹੱਦ ਪਾਰ ਜ਼ਿਆਦਾ ਨੁਕਸਾਨ ਹੋਇਆ ਹੈ। ਪਾਕਿਸਤਾਨ ਇਸ ਗੱਲ ਨੂੰ ਲੁੱਕਾ ਰਿਹਾ ਹੈ। ਪਾਕਿ ਸੈਨਾ ਨੇ ਮੀਡੀਆ ਨਾਲ ਗੱਲ ਮੰਗਲਵਾਰ ਨੂੰ ਬਿਆਨ ਜਾਰੀ ਕੀਤਾ ਹੈ ਕਿ ਰਾਵਲਕੋਟ ਸੈਕਟਰ ਦੇ ਰਾਕਚੱਕਰੀ ‘ਚ ਭਾਰਤ ਦੀ ਕਾਰਵਾਈ ‘ਚ ਉਸ ਦੇ ਤਿੰਨ ਸੈਨਿਕ ਮਾਰੇ ਗਏ।

ਬਾਲਾਕੋਟ ਹਾਈਵੇ ਹਮਲੇ ਤੋਂ ਬਾਅਦ ਤੋਂ ਹੀ ਪਾਕਿਸਤਾਨ ਨੇ ਸਰਹੱਦ ‘ਤੇ ਗੋਲ਼ੀਬਾਰੀ ਵਧਾ ਦਿੱਤੀ ਹੈ। ਉਸ ਵੱਲੋਂ ਵਾਰ-ਵਾਰ ਸੀਜ਼ਫਾਈਰ ਦੀ ਉਲੰਘਣਾ ਕੀਤੀ ਜਾ ਰਹੀ ਹੈ। ਸਰਹੱਦ ‘ਤੇ ਪਾਕਿਸਤਾਨੀ ਸਨਾਈਪਰਾਂ ਤੋਂ ਨਜਿੱਠਣ ਲਈ ਭਾਰਤ ਨੇ ਆਪਣੇ ਸਨਾਈਪਰ ਤਾਇਨਾਤ ਕੀਤੇ ਹਨ।