ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਸੈਂਚੂਰੀ ਵਿੱਚੋਂ ਗੁਜ਼ਰ ਰਹੇ ਦੋ ਮੋਟਰਸਾਈਕਲ ਸਵਾਰ ਵੀਡੀਓ ਬਣਾਉਂਦੇ ਜਾ ਰਹੇ ਹਨ ਤੇ ਇੰਨੇ ਵਿੱਚ ਸ਼ੇਰ ਦੇ ਗੱਜਣ ਦੀ ਆਵਾਜ਼ ਸੁਣਾਈ ਦਿੰਦੀ ਹੈ। ਅੱਖ ਦੇ ਫੋਰ ਵਿੱਚ ਹੀ ਸ਼ੇਰ ਸੜਕ 'ਤੇ ਆ ਜਾਂਦਾ ਹੈ ਤੇ ਮੋਟਰਸਾਈਕਲ ਦਾ ਪਿੱਛਾ ਕਰਦਾ ਹੈ। ਕੁਝ ਸੈਕਿੰਡ ਪਿੱਛਾ ਕਰਨ ਮਗਰੋਂ ਸ਼ੇਰ ਸੜਕ ਦੇ ਦੂਜੇ ਪਾਸੇ ਜੰਗਲ ਵਿੱਚ ਗੁਆਚ ਜਾਂਦਾ ਹੈ।
ਸ਼ੇਰ ਨਾਲ ਟਾਕਰੇ ਦੀ ਇਹ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਵੀਡੀਓ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਇਹ ਵੀਡੀਓ ਜੰਗਲ ਤੇ ਜੰਗਲੀ ਜੀਵ ਰੱਖਿਆ ਸੁਸਾਇਟੀ (FAWPS) ਨੇ ਆਪਣੇ ਫੇਸਬੁੱਕ ਪੇਜ 'ਤੇ ਪਾਈ ਹੈ। ਤੁਸੀਂ ਵੀ ਦੇਖੋ ਇਹ ਵੀਡੀਓ।
ਦੇਖੋ ਵੀਡੀਓ: