ਸੋਨੀਪਤ: ਹਰਿਆਣਾ ਦੇ ਸੋਨੀਪਤ ‘ਚ ਟਿਕਟੌਕ ਸਟਾਰ ਸ਼ਿਵਾਨੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ। ਕਤਲ ਕਰਨ ਤੋਂ ਬਾਅਦ ਅਣਪਛਾਤੇ ਮੁਲਜ਼ਮਾਂ ਨੇ ਸ਼ਿਵਾਨੀ ਦੀ ਲਾਸ਼ ਉਸ ਦੇ ਬਿਊਟੀ ਪਾਰਲਰ ਵਿੱਚ ਹੀ ਲੁੱਕਾ ਦਿੱਤੀ। ਘਟਨਾ ਦਾ ਖੁਲਾਸਾ ਦੋ ਦਿਨ ਬਾਅਦ ਹੋਇਆ।
ਦੱਸ ਦਈਏ ਕਿ ਕਤਲ ਦਾ ਸ਼ੱਕ ਕੁੰਡਲੀ ਦੇ ਰਹਿਣ ਵਾਲੇ ਆਰਿਫ਼ 'ਤੇ ਹੈ। ਫਿਲਹਾਲ ਪੁਲਿਸ ਨੇ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਤੋਂ ਦੋ ਦਿਨ ਬਾਅਦ ਸ਼ਵੇਤਾ ਦੇ ਦੋਸਤ ਨੀਰਜ ਨੇ ਬਿਊਟੀ ਪਾਰਲਰ ਦਾ ਦਰਵਾਜ਼ਾ ਖੋਲ੍ਹਿਆ ਤਾਂ ਬਦਬੂ ਆਈ। ਜਦੋਂ ਨੀਰਜ ਨੇ ਅੰਦਰ ਪਈ ਅਲਮਾਰੀ ਦਾ ਦਰਵਾਜ਼ਾ ਖੋਲ੍ਹਿਆ ਤਾਂ ਉਸ ਚੋਂ ਸ਼ਿਵਾਨੀ ਦੀ ਲਾਸ਼ ਮਿਲੀ।
ਸ਼ਿਵਾਨੀ ਦੇ ਪਿਤਾ ਵਿਨੋਦ ਦੀ ਸ਼ਿਕਾਇਤ 'ਤੇ ਪੁਲਿਸ ਨੇ ਆਰਿਫ ਖਿਲਾਫ ਕਤਲ ਦਾ ਕੇਸ ਦਰਜ ਕੀਤਾ, ਵਿਨੋਦ ਨੇ ਪੁਲਿਸ ਨੂੰ ਦੱਸਿਆ ਕਿ ਪਹਿਲਾਂ ਉਹ ਪਯਾਊ ਮਨਿਆਰੀ ਵਿੱਚ ਰਹਿੰਦਾ ਸੀ, ਪਰ ਉੱਥੇ ਆਰਿਫ਼ ਨੇ ਸ਼ਿਵਾਨੀ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਇਸ ਲਈ ਉਨ੍ਹਾਂ ਨੇ ਘਰ ਬਦਲਣਾ ਪਿਆ।
ਸ਼ਿਵਾਨੀ ਦੇ ਪਿਤਾ ਦੇ ਬਿਆਨ ਦੇ ਅਧਾਰ 'ਤੇ ਆਈਫ 'ਤੇ ਕੇਸ ਦਰਜ ਕੀਤਾ ਗਿਆ ਹੈ। ਆਰਿਫ ਇਸ ਸਮੇਂ ਫਰਾਰ ਹੈ। ਪੁਲਿਸ ਨੇ ਦੱਸਿਆ ਕਿ ਸ਼ਿਵਾਨੀ ਖੋਬੀਆ ਦੀ ਕੁੰਡਲੀ ਵਿਚ ਟੱਚ ਐਂਡ ਫੇਅਰ ਨਾਂ ਦਾ ਸੈਲੂਨ ਚਲਾਉਂਦੀ ਸੀ। ਟਿੱਕਟੌਕ 'ਤੇ ਉਸ ਦੇ ਇੱਕ ਲੱਖ ਤੋਂ ਜ਼ਿਆਦਾ ਫੋਲੋਅਰਜ਼ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Tiktok ਸਟਾਰ ਸ਼ਿਵਾਨੀ ਦਾ ਗਲਾ ਘੁੱਟ ਕਤਲ, ਜਾਂਚ ‘ਚ ਲੱਗੀ ਪੁਲਿਸ
ਏਬੀਪੀ ਸਾਂਝਾ
Updated at:
29 Jun 2020 05:29 PM (IST)
ਹਰਿਆਣਾ ਦੇ ਸੋਨੀਪਤ ‘ਚ ਟਿਕਟੌਕ ਸਟਾਰ ਸ਼ਿਵਾਨੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ। ਕਤਲ ਕਰਨ ਤੋਂ ਬਾਅਦ ਅਣਪਛਾਤੇ ਮੁਲਜ਼ਮਾਂ ਨੇ ਸ਼ਿਵਾਨੀ ਦੀ ਲਾਸ਼ ਉਸ ਦੇ ਬਿਊਟੀ ਪਾਰਲਰ ਵਿੱਚ ਹੀ ਲੁੱਕਾ ਦਿੱਤੀ।
- - - - - - - - - Advertisement - - - - - - - - -