ਨਵੀਂ ਦਿੱਲੀ: ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਵਾਧੇ ਖਿਲਾਫ ਦਿੱਲੀ ਐਨਸੀਆਰ 'ਚ ਕਾਂਗਰਸ ਨੇ ਮੋਰਚਾ ਖੋਲ੍ਹ ਦਿੱਤਾ ਹੈ। ਸੋਮਵਾਰ ਸਵੇਰ ਇੰਜਰਪ੍ਰਸਥ ਕਾਲਜ ਕੋਲ ਵਿਰੋਧ ਪ੍ਰਦਰਸ਼ਨ ਕਰ ਰਹੇ ਦਿੱਲੀ ਕਾਂਗਰਸ ਦੇ ਮੈਂਬਰਾਂ ਨੂੰ ਪੁਲਿਸ ਨੇ ਹਿਰਾਸਤ 'ਚ ਲੈ ਲਿਆ।


ਪ੍ਰਦਰਸ਼ਨ ਦੌਰਾਨ ਦਿੱਲੀ ਪੁਲਿਸ ਨਾਲ ਕਾਂਗਰਸੀ ਕਾਰਕੁੰਨਾ ਦੀ ਝੜਪ ਵੀ ਹੋਈ। ਦਰਅਸਲ ਕੋਰੋਨਾ ਵਾਇਰਸ ਕਾਰਨ ਧਾਰਾ 144 ਲਾਗੂ ਹੈ ਤੇ ਕਿਸੇ ਨੂੰ ਵੀ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਨਹੀਂ।


ਇਹ ਪ੍ਰਦਰਸ਼ਨ ਦਿੱਲੀ 'ਚ 'ਆਪ' ਸਰਕਾਰ ਖ਼ਿਲਾਫ਼ ਵੀ ਹੋਵੇਗਾ। ਇਲਜ਼ਾਮ ਹਨ ਕਿ ਕੇਂਦਰ ਵੱਲੋਂ ਐਕਸਾਇਜ਼ ਡਿਊਟੀ ਵਧਾਉਣ ਤੇ ਦਿੱਲੀ ਸਰਕਾਰ ਵੱਲੋਂ ਵੈਟ 'ਚ ਇਜ਼ਾਫਾ ਕਰਨ ਨਾਲ ਲਗਾਤਾਰ ਪੈਟਰੋਲ ਡੀਜ਼ਲ ਦੀ ਕੀਮਤ ਵਧ ਰਹੀ ਹੈ।



ਇਹ ਵੀ ਪੜ੍ਹੋ: