ਡੀਸੀਪੀ ਅਵਨੀਸ਼ ਪਰਾਸ਼ਰ ਨੇ ਦੱਸਿਆ ਕਿ ਰਾਮਦੇਵ, ਆਚਾਰਯ ਬਾਲਕ੍ਰਿਸ਼ਨ, ਬਲਬੀਰ ਸਿੰਘ ਤੋਮਰ, ਅਨੁਰਾਗ ਤੋਮਰ ਤੇ ਅਨੁਰਾਗ ਵਾਰਸ਼ਨੇ ਖ਼ਿਲਾਫ਼ IPC ਦੀ ਧਾਰਾ 420 ਡਰੱਗਜ਼ ਐਂਡ ਮੈਜਿਕ ਰੈਮੇਡੀਜ਼ ਐਕਟ, 1954 ਦੀਆਂ ਸਬੰਧਤ ਧਰਾਵਾਂ 'ਚ ਮਾਮਲਾ ਦਰਜ ਕੀਤਾ ਗਿਆ ਹੈ। ਇਹ FIR ਐਡਵੋਕੇਟ ਬਲਬੀਰ ਜਾਖੜ ਨੇ ਦਰਜ ਕਰਾਈ ਹੈ। ਇਨ੍ਹਾਂ 'ਚ ਦੋ ਜੈਪੁਰ ਦੀ ਨਿਮਸ ਯੂਨੀਵਰਸਿਟੀ ਦੇ ਚੇਅਰਮੈਨ ਅਤੇ ਨਿਰਦੇਸ਼ਕ ਹੈ। ਉੱਥੇ ਹੀ ਪੰਜਵੇਂ ਮੁਲਜ਼ਮ ਅਨੁਰਾਗ ਵਾਰਸ਼ਨੇ ਪਤੰਜਲੀ ਆਯੁਰਵੈਦ 'ਚ ਵਿਗਿਆਨਕ ਹਨ।
ਕੀ ਹਨ ਇਲਜ਼ਾਮ?
ਐਡਵੋਕੇਟ ਬਲਬੀਰ ਜਾਖੜ ਨੇ ਕਿਹਾ ਕਿ ਕੋਵਿਡ-19 ਵੈਕਸੀਨ ਬਣਾਉਣ ਦਾ ਝੂਠਾ ਦਾਅਵਾ ਕਰਕੇ ਮੁਲਜ਼ਮ ਨੇ ਆਮ ਲੋਕਾਂ ਦੀ ਜ਼ਿੰਦਗੀ ਨੂੰ ਖਤਰੇ 'ਚ ਪਾਇਆ ਹੈ। ਉਨ੍ਹਾਂ ਨਾ ਤਾਂ ਰਾਜਸਥਾਨ ਸਰਕਾਰ ਤੇ ਨਾ ਹੀ ਕੇਂਦਰ ਸਰਕਾਰ ਨੂੰ ਕੋਰੋਨਿਲ ਦੇ ਕਲੀਨਿਕ ਟ੍ਰਾਇਲ ਬਾਰੇ ਦੱਸਿਆ।
ਪਤੰਜਲੀ ਆਯੁਰਵੈਦ ਨੇ ਮੰਗਲਵਾਰ ਕੋਰੋਨਿਲ ਟੈਬਲੇਟ ਲੌਂਚ ਕੀਤੀ ਸੀ। ਉਨ੍ਹਾਂ ਦਾਅਵਾ ਕੀਤਾ ਸੀ ਕਿ ਇਹ ਦਵਾਈਆਂ ਸੱਤ ਦਿਨਾਂ 'ਚ ਕੋਰੋਨਾ ਨੂੰ ਦੂਰ ਭਜਾ ਸਕਦੀਆਂ ਹਨ। ਹਾਲਾਂਕਿ ਆਯੁਸ਼ ਮੰਤਰਾਲੇ ਨੇ ਇਸ ਬਾਰੇ 'ਚ ਅਗਿਆਨਤਾ ਜਤਾਈ ਸੀ। ਪਤੰਜਲੀ ਨੂੰ ਦਵਾਈ ਦੀ ਲੌਚਿੰਗ ਤੋਂ ਕੁਝ ਸਮੇਂ ਬਾਅਦ ਹੀ ਦਵਾਈ ਦੇ ਵਿਗਿਆਪਨ 'ਤੇ ਰੋਕ ਲਾਉਣੀ ਪਈ ਸੀ।
ਇਹ ਵੀ ਪੜ੍ਹੋ:
- ਪੰਜਾਬ 'ਚ ਕੋਰੋਨਾ ਵਾਇਰਸ ਬੇਲਗਾਮ, ਕੈਪਟਨ ਨੇ ਕਰ ਦਿੱਤਾ ਇਹ ਵੱਡਾ ਐਲਾਨ
- ਹਿੰਦੂ ਲੀਡਰਾਂ ਦੀ ਜਾਨ ਨੂੰ ਖਤਰਾ, ਸੁਰੱਖਿਆ ਏਜੰਸੀਆਂ ਨੇ ਕੀਤਾ ਅਲਰਟ
- ਚੀਨ ਨਾਲ ਤਣਾਅ ਦੌਰਾਨ ਕਸ਼ਮੀਰ 'ਚ ਹਲਚਲ, LPG ਸਟਾਕ ਕਰਨ ਤੇ ਸਕੂਲ ਖਾਲੀ ਕਰਾਉਣ ਦੇ ਆਦੇਸ਼
- ਕੋਰੋਨਾ ਵਾਇਰਸ: 24 ਘੰਟਿਆਂ 'ਚ ਆਏ 01,63,000 ਨਵੇਂ ਮਾਮਲੇ, 3000 ਦੀ ਗਈ ਜਾਨ
- ਅੰਤਰ ਰਾਸ਼ਟਰੀ ਉਡਾਣਾਂ 'ਤੇ ਰਹੇਗੀ ਰੋਕ, ਵੰਦੇ ਭਾਰਤ ਮਿਸ਼ਨ ਦੇ ਚੌਥੇ ਗੇੜ 'ਚ ਇਨ੍ਹਾਂ ਦੇਸ਼ਾਂ ਵੱਲ ਉੱਡਣਗੇ 170 ਜਹਾਜ਼
- ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ