ਚੰਡੀਗੜ੍ਹ: ਖ਼ਾਲਿਸਤਾਨ ਲਿਬਰੇਸ਼ਨ ਫੋਰਸ ਦੇ ਤਿੰਨ ਅੱਤਵਾਦੀਆਂ ਨੂੰ ਗ੍ਰਿਫਤਾਰ ਕਰਨ ਮਗਰੋਂ ਪੰਜਾਬ ਦੇ ਹਿੰਦੂ ਨੇਤਾਵਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਸੁਰੱਖਿਆ ਏਜੰਸੀਆਂ ਨੇ ਹਿੰਦੂ ਲੀਡਰਾ ਨੂੰ ਵੀ ਅਲਰਟ ਕਰ ਦਿੱਤਾ ਹੈ। ਇਨ੍ਹਾਂ ਹਿੰਦੂ ਲੀਡਰਾਂ ਦੀ ਸੁਰੱਖਿਆ 'ਚ ਤਾਇਨਾਤ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ।
ਦਰਅਸਲ ਦਿੱਲੀ ਤੋਂ ਗ੍ਰਿਫ਼ਤਾਰ ਇਨ੍ਹਾਂ ਅੱਤਵਾਦੀਆਂ ਦੀ ਪੁੱਛਗਿਛ ਦੌਰਾਨ ਸੰਕੇਤ ਮਿਲੇ ਕਿ ਇਨ੍ਹਾਂ ਦੇ ਨਿਸ਼ਾਨੇ 'ਤੇ ਕੋਈ ਹਿੰਦੂ ਲੀਡਰ ਹੈ। ਅਜਿਹੇ 'ਚ ਜ਼ਮਾਨਤ 'ਤੇ ਬਾਹਰ ਆਏ ਹਿੰਦੂ ਲੀਡਰ ਸੁਧੀਰ ਸੂਰੀ ਦੀ ਸੁਰੱਖਿਆ 'ਚ 12 ਕਰਮੀ ਤਾਇਨਾਤ ਕੀਤੇ ਹਨ। ਸੁਧੀਰ ਸੂਰੀ ਨੂੰ ਪਹਿਲਾਂ ਵੀ ਕਈ ਵਾਰ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ।
ਇਸ ਤੋਂ ਇਲਾਵਾ ਬ੍ਰਾਹਮਣ ਕਲਿਆਣ ਮੰਚ ਦੇ ਸੰਸਥਾਪਕ ਨਰੇਸ਼ ਧਾਮੀ ਤੇ ਹਿੰਦੂ ਸਤਕਾਰ ਕਮੇਟੀ ਦੇ ਪ੍ਰਧਾਨ ਵੀ ਸੁਰੱਖਿਆ ਦੇ ਘੇਰੇ 'ਚ ਹਨ। ਇਨ੍ਹਾਂ ਨੇਤਾਵਾਂ ਦੀ ਰਿਹਾਇਸ਼ ਤੋਂ ਸਬੰਧਤ ਥਾਣੇ ਤੇ ਚੌਕੀ ਇੰਚਾਰਜ ਨੂੰ ਵੀ ਅਲਰਟ 'ਤੇ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ।
ਦਰਅਸਲ ਦਿੱਲੀ ਪੁਲਿਸ ਨੇ ਸ਼ਨੀਵਾਰ ਕੇਐੱਲਐੱਫ ਦੇ ਮਹਿੰਦਰਪਾਲ ਸਿੰਘ, ਗੁਰਤੇਜ ਸਿੰਘ ਤੇ ਲਵਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। ਗ੍ਰਿਫ਼ਤਾਰ ਕੀਤੇ ਤਿੰਨੇ ਮੁਲਜ਼ਮ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਇਲਾਕੇ ਤੋਂ ਖਾਲਿਸਤਾਨੀ ਮੂਵਮੈਂਟ ਨਾਲ ਜੁੜੇ ਅੱਤਵਾਦੀ ਗੁਰਮੀਤ ਸਿੰਘ ਤੇ ਵਿਕਰਮਜੀਤ ਸਿੰਘ ਦੇ ਵੀ ਸੰਪਰਕ 'ਚ ਸਨ।
ਇਹ ਵੀ ਪੜ੍ਹੋ:
- ਪੰਜਾਬ 'ਚ ਕੋਰੋਨਾ ਵਾਇਰਸ ਬੇਲਗਾਮ, ਕੈਪਟਨ ਨੇ ਕਰ ਦਿੱਤਾ ਇਹ ਵੱਡਾ ਐਲਾਨ
- ਚੀਨ ਨਾਲ ਤਣਾਅ ਦੌਰਾਨ ਕਸ਼ਮੀਰ 'ਚ ਹਲਚਲ, LPG ਸਟਾਕ ਕਰਨ ਤੇ ਸਕੂਲ ਖਾਲੀ ਕਰਾਉਣ ਦੇ ਆਦੇਸ਼
- ਕੋਰੋਨਾ ਵਾਇਰਸ: 24 ਘੰਟਿਆਂ 'ਚ ਆਏ 01,63,000 ਨਵੇਂ ਮਾਮਲੇ, 3000 ਦੀ ਗਈ ਜਾਨ
- ਅੰਤਰ ਰਾਸ਼ਟਰੀ ਉਡਾਣਾਂ 'ਤੇ ਰਹੇਗੀ ਰੋਕ, ਵੰਦੇ ਭਾਰਤ ਮਿਸ਼ਨ ਦੇ ਚੌਥੇ ਗੇੜ 'ਚ ਇਨ੍ਹਾਂ ਦੇਸ਼ਾਂ ਵੱਲ ਉੱਡਣਗੇ 170 ਜਹਾਜ਼
- ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ