ਮੁਕਤਸਰ: ਪੰਜਾਬ ਵਿੱਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਪਿਛਲੇ ਦਿਨੀਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵਿਧਾਨ ਸਭਾ ਹਲਕਾ ਗਿਦੜਬਾਹਾ ਵਿੱਚ ਕੋਰੋਨਾ ਪੌਜ਼ੇਟਿਵ ਮਰੀਜ਼ਾਂ ਦੀ ਗਿਣਤੀ 14 ਦੇ ਪਾਰ ਹੋ ਜਾਣ ਤੋਂ ਬਾਅਦ ਹਲਕੇ 'ਚ ਪੂਰੀ ਤਰ੍ਹਾਂ ਲੌਕਡਾਊਨ ਨੂੰ ਲਾਗੂ ਕੀਤਾ ਗਿਆ ਹੈ।
ਇਸ ਦੌਰਾਨ ਗਿਦੜਬਾਹਾ ਤੋਂ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੇ ਵਰਕਰਾਂ ਦੇ ਨਾਲ ਮਿਲ ਕੇ ਅੱਜ ਗਿਦੜਬਾਹਾ ਸ਼ਹਿਰ ਵਿੱਚ ਸੈਨੇਟਾਈਜ਼ਰ ਮਸ਼ੀਨ ਨਾਲ ਸੈਨੇਟਾਈਜ਼ਰ ਦਾ ਛਿੜਕਾਅ ਕੀਤਾ ਅਤੇ ਲੋਕਾਂ ਨੂੰ ਘਰਾਂ ਅੰਦਰ ਰਹਿਣ ਦੀ ਵੀ ਅਪੀਲ ਕੀਤੀ। ਜਨਤਾ ਨੂੰ ਹਰ ਹਾਲਤ 'ਚ ਮਾਸਕ ਪਾ ਕੇ ਰੱਖਣ ਲਈ ਕਿਹਾ ਗਿਆ।
ਰਾਜਾ ਵੜਿੰਗ ਨੂੰ ਜਦੋਂ ਗਿਦੜਬਾਹਾ 'ਚ ਲੌਕਡਾਊਨ ਦੌਰਾਨ ਖੁੱਲ੍ਹੇ ਹੋਏ ਸ਼ਰਾਬ ਠੇਕਿਆਂ ਬਾਰੇ ਪੁਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਠੇਕੇ ਵੀ ਬੰਦ ਹੋਣੇ ਚਾਹੀਦੇ ਹਨ।ਮੇਰੇ ਧਿਆਨ ਵਿੱਚ ਨਹੀਂ ਸੀ ਕਿ ਠੇਕੇ ਖੁੱਲ੍ਹੇ ਹਨ।ਇਨ੍ਹਾਂ ਨੂੰ ਮੈਂ ਬੰਦ ਕਰਾਵਾਂਗਾ।
ਇਹ ਵੀ ਪੜ੍ਹੋ: ਮਾੜੀ ਪੈਦਾਵਾਰ ਤੋਂ ਦੁਖੀ ਹੋ ਕਿਸਾਨਾਂ ਨੇ ਲੱਭਿਆ ਅਨੌਖਾ ਰਾਹ, ਇਸ ਫਸਲ ਤੋਂ ਕਮਾ ਰਿਹਾ 7 ਲੱਖ ਰੁਪਏ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਕੋਰੋਨਾ ਕਹਿਰ: ਗਿਦੜਬਾਹਾ 'ਚ ਪੂਰਨ ਲੌਕਡਾਊਨ, ਰਾਜਾ ਵੜਿੰਗ ਨੇ ਲੋਕਾਂ ਨੂੰ ਘਰ ਅੰਦਰ ਰਹਿਣ ਦੀ ਕੀਤੀ ਅਪੀਲ
ਏਬੀਪੀ ਸਾਂਝਾ
Updated at:
28 Jun 2020 07:43 PM (IST)
ਕੋਰੋਨਾ ਪੌਜ਼ੇਟਿਵ ਮਰੀਜ਼ਾਂ ਦੀ ਗਿਣਤੀ 14 ਦੇ ਪਾਰ ਹੋ ਜਾਣ ਤੋਂ ਬਾਅਦ ਹਲਕੇ 'ਚ ਪੂਰੀ ਤਰ੍ਹਾਂ ਲੌਕਡਾਊਨ ਨੂੰ ਲਾਗੂ ਕੀਤਾ ਗਿਆ ਹੈ।
- - - - - - - - - Advertisement - - - - - - - - -