ਜੰਮੂ: ਪੂਰਬੀ ਲੱਦਾਖ ਦੀ ਗਲਵਾਨ ਘਾਟੀ 'ਚ ਪੈਦਾ ਹੋਏ ਤਣਾਅ ਮਗਰੋਂ ਭਾਰਤੀ ਫੌਜ ਜ਼ਮੀਨ ਦੇ ਨਾਲ-ਨਾਲ ਹਵਾ 'ਚ ਵੀ ਚੀਨ ਨੂੰ ਸਬਕ ਸਿਖਾਉਣ ਲਈ ਤਿਆਰ ਹੈ। ਪੂਰੇ ਲੱਦਾਖ 'ਚ ਭਾਰਤੀ ਹਵਾਈ ਫੌਜ ਤੇ ਥਲ ਸੈਨਾ ਆਰੇਂਜ ਅਲਰਟ 'ਤੇ ਹੈ। ਇੰਨਾ ਹੀ ਨਹੀਂ ਦੁਸ਼ਮਣ ਦੇ ਜਹਾਜ਼ ਤਬਾਹ ਕਰਨ ਲਈ 'ਕੁਇੱਕ ਰੀਐਕਸ਼ਨ ਸਰਫੇਸ ਟੂ ਏਅਰ ਮਿਜ਼ਾਇਲ ਸਿਸਟਮ' ਵੀ ਤਾਇਨਾਤ ਕਰ ਦਿੱਤਾ ਗਿਆ ਹੈ।


ਹਵਾਈ ਫੌਜ ਦੇ ਆਧੁਨਿਕ ਰਾਡਾਰ ਦੁਸ਼ਮਣ ਦੇ ਜਹਾਜ਼ਾਂ ਨੂੰ ਉਸ ਦੇ ਬੇਸ 'ਤੇ ਹੀ ਨਿਗਰਾਨੀ ਰੱਖ ਰਹੇ ਹਨ। ਪੂਰਬੀ ਲੱਦਾਖ 'ਚ ਚੀਨ ਦੇ ਮੁਕਾਬਲੇ ਭਾਰਤੀ ਫੌਜ ਪੂਰੀ ਤਰ੍ਹਾਂ ਤਿਆਰ ਹੈ। ਇਕ ਪਾਸੇ ਤੋਪਖਾਨਾ ਲੋੜ ਪੈਣ 'ਤੇ ਸਟੀਕ ਵਾਰ ਕਰਨ ਲਈ ਮੁਸਤੈਦ ਹੈ ਤੇ ਦੂਜੇ ਪਾਸੇ ਹਵਾਈ ਫੌਜ ਦੇ ਹਵਾਈ ਹਮਲੇ ਨੂੰ ਨਾਕਾਮ ਕਰ ਲਈ ਹੌਸਲੇ ਬੁਲੰਦ ਹਨ।


ਸੂਤਰਾਂ ਮੁਤਾਬਕ ਦੋਵਾਂ ਭਾਰਤੀ ਫੌਜਾਂ ਨੇ ਤੋਪਾਂ ਤੇ ਮਿਜ਼ਾਇਲਾਂ ਦੀ ਤਾਇਨਾਤੀ ਕਰਨ ਦੇ ਨਾਲ ਹੀ ਪੂਰਬੀ ਲੱਦਾਖ 'ਚ ਆਪਣਾ ਮੋਬਾਇਲ ਏਅਰ ਡਿਫੈਂਸ ਸਿਸਟਮ ਵੀ ਮਜ਼ਬੂਤ ਕੀਤਾ ਹੈ। ਇਸ ਤੋਂ ਇਲਾਵਾ ਕਈ ਨਵੇਂ ਉਪਕਰਨ ਸ਼ਾਮਲ ਕਰਨ ਦਾ ਸਿਲਸਿਲਾ ਜਾਰੀ ਹੈ।


ਪਿਛਲੇ ਦੋ ਹਫ਼ਤਿਆਂ ਤੋਂ ਚੀਨੀ ਹਵਾਈ ਫੌਜ LAC ਦੇ ਕਰੀਬ ਸੁਖੋਈ-30 ਜਹਾਜ਼ਾਂ ਤੇ ਹੈਲਕੌਪਟਰਾਂ ਦੀਆਂ ਗਤੀਵਿਧੀਆਂ 'ਚ ਤੇਜ਼ੀ ਲੈਕੇ ਆਈ ਹੈ। ਚੀਨੀ ਹੈਲੀਕੌਪਟਰ ਗਲਵਾਨ ਘਾਟੀ ਦੇ ਪੈਟਰੋ ਲਗ ਪੁਆਇੰਟ 14,15 ਤੇ ਹੌਟ ਸਪਰਿੰਗ, ਪੈਂਗੋਂਗ ਤਸੋ ਤੇ ਫਿਗਰ ਏਰੀਆ ਦੇ ਕਾਫੀ ਨਜ਼ਦੀਕ ਉਡਾਣ ਭਰਦੇ ਦੇਖੇ ਗਏ। ਇਸ ਦੇ ਜਵਾਬ 'ਚ ਹੀ ਭਾਰਤੀ ਹਵਾਈ ਫੌਜ ਨੇ ਆਪਣੀ ਤਿਆਰੀ ਖਿੱਚੀ ਹੈ।


ਇਹ ਵੀ ਪੜ੍ਹੋ: