ਗਵਾਲੀਅਰ: ਕੋਰੋਨਾ ਵਾਇਰਸ ਕਾਰਨ ਲੌਕਡਾਊਨ 'ਚ ਸਭ ਤੋਂ ਵੱਧ ਕੜਕਨਾਥ ਚਿਕਨ ਖਾਧਾ ਗਿਆ। ਜ਼ਿਲ੍ਹੇ ਦੇ ਖੇਤੀ ਵਿਗਿਆਨ ਕੇਂਦਰ ਤੇ ਇਸ ਨਾਲ ਜੁੜੇ ਮਰਗੀ ਪਾਲਕਾਂ ਨੇ ਸਿਰਫ਼ ਢਾਈ ਮਹੀਨੇ 'ਚ 5600 ਕੜਕਨਾਥ ਮੁਰਗੇ ਵੇਚੇ। ਜਦਕਿ ਆਮ ਹਾਲਾਤ 'ਚ ਇੰਨੇ ਸਮੇਂ 'ਚ ਕਰੀਬ 400 ਮੁਰਗਿਆਂ ਦੀ ਵਿਕਰੀ ਹੁੰਦੀ ਸੀ।


ਕਰੀਬ ਤਿੰਨ ਮਹੀਨੇ ਪਹਿਲਾਂ ਜ਼ਿਲ੍ਹੇ 'ਚ ਕੜਕਨਾਥ ਮੁਰਗਿਆਂ ਦੀ ਬ੍ਰੀਡਿੰਗ ਸ਼ੁਰੂ ਹੋਈ ਸੀ। ਲੌਕਡਾਊਨ ਤੋਂ ਪਹਿਲਾਂ ਕੜਕਨਾਥ ਮੁਰਗਿਆਂ ਦੀ ਵਿਕਰੀ ਜ਼ਿਆਦਾ ਨਹੀਂ ਸੀ ਪਰ ਜਦੋਂ ਅਫ਼ਵਾਹ ਉੱਡੀ ਕਿ ਆਮ ਮੁਰਗੇ ਵਾਇਰਸ ਤੋਂ ਇਨਫੈਕਟ ਹੋ ਸਕਦੇ ਹਨ ਤਾਂ ਇਨ੍ਹਾਂ ਦੀ ਵਿਕਰੀ ਤੇਜ਼ ਹੋ ਗਈ।


ਖੇਤੀ ਵਿਗਿਆਨ ਕੇਂਦਰ ਦੇ ਵਿਗਿਆਨਕਾਂ ਮੁਤਾਬਕ ਕੜਕਨਾਥ ਪੌਸ਼ਟਿਕ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ ਰੋਗਾਂ ਨਾਲ ਲੜਨ ਦੀ ਸਮਰੱਥਾ ਜ਼ਿਆਦਾ ਹੁੰਦੀ ਹੈ। ਇਸ ਲਈ ਇਹ ਇਨਫੈਕਟਡ ਨਹੀਂ ਹੁੰਦਾ ਤੇ ਲੋਕਾਂ 'ਚ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਾਉਂਦਾ ਹੈ। ਜ਼ਿਲ੍ਹੇ ਦੇ ਖੇਤੀ ਵਿਗਿਆਨ ਕੇਂਦਰ ਨਾਲ 90 ਮੁਰਗੀ ਪਾਲਕ ਜੁੜੇ ਹੋਏ ਹਨ ਜੋ ਕੜਕਨਾਥ ਮੁਰਗੇ ਪਾਲ ਕੇ ਉਨ੍ਹਾਂ ਨੂੰ ਵੇਚਦੇ ਹਨ।


ਕੜਕਨਾਥ ਮੁਰਗਿਆਂ 'ਚ ਬਾਕੀਆਂ ਨਾਲੋਂ ਪ੍ਰੋਟੀਨ ਜ਼ਿਆਦਾ ਹੁੰਦਾ ਹੈ। ਇਸ 'ਚ ਕੈਲੋਸਟ੍ਰੋਲ ਵੀ ਘੱਟ ਪਾਇਆ ਜਾਂਦਾ ਹੈ। ਇਨ੍ਹਾਂ ਮੁਰਗਿਆਂ ਦੇ ਮਾਸ 'ਚ ਕਈ ਤਰ੍ਹਾਂ ਦੇ ਅਮੀਨੋ ਐਸਿਡ ਵੱਧ ਮਾਤਰਾ 'ਚ ਪਾਏ ਜਾਂਦੇ ਹਨ। ਵਿਟਾਮਿਨ ਬੀ-1, ਬੀ-2, ਬੀ-6, ਬੀ-12, ਸੀ ਤੇ ਈ ਵੀ ਬਾਕੀ ਨਸਲਾਂ ਨਾਲੋਂ ਜ਼ਿਆਦਾ ਪਾਏ ਜਾਂਦੇ ਹਨ।


ਇਹ ਵੀ ਪੜ੍ਹੋ: