ਨਵੀਂ ਦਿੱਲੀ: ਬਹੁਤ ਸਾਰੇ ਲੋਕ 30 ਸਾਲਾਂ ਦੀ ਉਮਰ ਤੋਂ ਬਾਅਦ ਘਰ ਵਿੱਚ ਨਿਵੇਸ਼ ਕਰਦੇ ਹਨ। ਅਜਿਹੀ ਸਥਿਤੀ ਵਿੱਚ, ਉਨ੍ਹਾਂ ਨੂੰ ਆਪਣੀ ਉਮਰ ਅਨੁਸਾਰ, ਵੱਧ ਤੋਂ ਵੱਧ 30 ਸਾਲ ਲਈ ਹੋਮ ਲੋਨ ਮਿਲਦਾ ਹੈ। ਜੇ ਤੁਸੀਂ ਵੀ ਹੋਮ ਲੋਨ ਜਲਦੀ ਵਾਪਸ ਕਰਨਾ ਚਾਹੁੰਦੇ ਹੋ, ਤਾਂ ਜਾਣੋ ਤੁਹਾਨੂੰ ਕੀ ਕਰਨਾ ਚਾਹੀਦਾ ਹੈ।


ਫਲੈਕਸੀਬਲ ਰੱਖੋ - ਸਭ ਤੋਂ ਪਹਿਲਾਂ, ਹੋਮ ਲੋਨ ਲੈਂਦੇ ਸਮੇਂ, ਇਹ ਯਾਦ ਰੱਖੋ ਕਿ ਤੁਹਾਡਾ ਲੋਨ ਫਲੈਕਸੀਬਲ ਹੋਵੇ। ਇਸ ਤਹਿਤ ਤੁਸੀਂ ਸਮੇਂ ਤੋਂ ਪਹਿਲਾਂ ਹੀ ਕਰਜ਼ਾ ਵਾਪਸ ਕਰ ਸਕਦੇ ਹੋ ਤੇ ਵਿਆਜ਼ ਦੀ ਦਰ ਨੂੰ ਘਟਾ ਸਕਦੇ ਹੋ।

ਅਦਾਇਗੀ- ਹੋਮ ਲੋਨ ਦੀ ਛੇਤੀ ਅਦਾਇਗੀ ਕਰਨ ਦਾ ਸਭ ਤੋਂ ਆਸਾਨ ਤਰੀਕਾ ਹੈ ਪ੍ਰੀ-ਪੇਮੈਂਟ। ਜੇ ਤੁਸੀਂ ਹਰ 2 ਤੋਂ 3 ਮਹੀਨਿਆਂ ਵਿੱਚ 2 ਤੋਂ 4 ਲੱਖ ਦਾ ਕਰਜ਼ਾ ਵਾਪਸ ਕਰਦੇ ਹੋ, ਤਾਂ ਤੁਹਾਡੀ ਈਐਮਆਈ ਵੀ ਘੱਟ ਜਾਵੇਗੀ ਤੇ ਤੁਹਾਨੂੰ ਘੱਟ ਵਿਆਜ਼ ਵੀ ਦੇਣਾ ਪਏਗਾ।

ਈਐਮਆਈ ਵਧਾਓ- ਜਦੋਂ ਤੁਸੀਂ ਮਹਿਸੂਸ ਕਰਨਾ ਸ਼ੁਰੂ ਕਰੋ ਕਿ ਤੁਹਾਡਾ ਹੋਮ ਲੋਨ ਸਿਰਫ ਕੁਝ ਸਾਲਾਂ ਦਾ ਹੀ ਰਹਿ ਗਿਆ ਹੈ, ਤਾਂ ਤੁਸੀਂ ਆਪਣੀ ਤਨਖਾਹ ਅਨੁਸਾਰ ਈਐਮਆਈ ਵੀ ਵਧਾ ਸਕਦੇ ਹੋ। ਹਰ ਮਹੀਨੇ ਈਐਮਆਈ ਵਧਾਉਣ ਨਾਲ, ਤੁਸੀਂ ਕਰਜ਼ੇ ਨੂੰ ਜਲਦੀ ਵਾਪਸ ਕਰਨ ਦੇ ਯੋਗ ਹੋਵੋਗੇ। ਕਿਸ਼ਤ ਵਧਾਉਣ ਨਾਲ, ਤੁਸੀਂ ਕਰਜ਼ੇ ਦੇ ਸਾਲਾਂ ਨੂੰ ਵੀ ਘਟਾ ਸਕਦੇ ਹੋ।

ਵਾਧੂ ਰਕਮ - ਜਿਸ ਖਾਤੇ ਤੋਂ ਤੁਸੀਂ ਕਰਜ਼ਾ ਲਿਆ ਹੈ, ਉਸ ਵਿੱਚ ਕਿਸ਼ਤ ਤੋਂ ਇਲਾਵਾ ਵਾਧੂ ਰਕਮ ਰੱਖਣਾ ਤੁਹਾਡੀ ਵਿਆਜ਼ ਦਰ ਨੂੰ ਵੀ ਘਟਾ ਦੇਵੇਗਾ। ਬੈਂਕ ਤੁਹਾਡੇ ਖਾਤੇ ਵਿੱਚ ਰੱਖੀ ਗਈ ਰਕਮ ਨੂੰ ਇੱਕ ਐਫਡੀ ਵਜੋਂ ਜਾਂ ਕਰਜ਼ਾ ਅਦਾ ਕਰਨ ਲਈ ਵਰਤਦੇ ਹਨ। ਇਸ ਦਾ ਮਤਲਬ ਹੈ ਕਿ ਤੁਹਾਨੂੰ ਘੱਟ ਵਿਆਜ਼ ਦੇਣਾ ਪਏਗਾ।

ਘੱਟ ਵਿਆਜ਼ ਦਰ ਵਾਲੇ ਬੈਂਕ - ਹੋਮ ਲੋਨ ਨੂੰ ਘਟਾਉਣ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਤੁਸੀਂ ਆਪਣਾ ਹੋਮ ਲੋਨ ਵੀ ਉਸ ਬੈਂਕ ਵਿੱਚ ਤਬਦੀਲ ਕਰ ਸਕਦੇ ਹੋ ਜਿੱਥੇ ਵਿਆਜ਼ ਦਰ ਸਭ ਤੋਂ ਘੱਟ ਹੈ। ਇਨ੍ਹਾਂ ਨੂੰ ਸਹਿਕਾਰੀ ਬੈਂਕ ਕਿਹਾ ਜਾਂਦਾ ਹੈ।