Tirumala Tirupati Devasthanams: ਹਾਲ ਹੀ 'ਚ ਇਕ ਸ਼ਰਧਾਲੂ ਨੇ ਦਾਅਵਾ ਕੀਤਾ ਸੀ ਕਿ ਭਗਵਾਨ ਵੈਂਕਟੇਸ਼ਵਰ ਤਿਰੂਪਤੀ ਮੰਦਰ ਦੇ ਪ੍ਰਸ਼ਾਦ 'ਚ ਕੀੜੇ ਪਾਏ ਗਏ ਹਨ। ਸ਼ਰਧਾਲੂ ਦੇ ਇਸ ਦਾਅਵੇ ਨੂੰ ਤਿਰੁਮਾਲਾ ਤਿਰੂਪਤੀ ਦੇਵਸਥਾਨਮ (TTD) ਨੇ ਰੱਦ ਕਰ ਦਿੱਤਾ ਹੈ।
ਹੋਰ ਪੜ੍ਹੋ : ਲੁਧਿਆਣਾ 'ਚ ਇੱਕ ਘਰ 'ਚ ਹੋਇਆ ਧਮਾਕਾ, ਬੱਚੇ ਸਮੇਤ ਤਿੰਨ ਜਣੇ ਗੰਭੀਰ ਜ਼ਖ਼ਮੀ
ਕਥਿਤ ਤੌਰ 'ਤੇ ਇਹ ਘਟਨਾ ਬੁੱਧਵਾਰ (2 ਅਕਤੂਬਰ) ਦੁਪਹਿਰ 1:30 ਵਜੇ ਵਾਪਰੀ, ਜਦੋਂ ਮੰਦਰ 'ਚ ਦੁਪਹਿਰ ਦਾ ਖਾਣਾ ਦਿੱਤਾ ਜਾ ਰਿਹਾ ਸੀ। ਇੰਡੀਆ ਟੂਡੇ ਦੀ ਰਿਪੋਰਟ ਦੇ ਅਨੁਸਾਰ, ਇੱਕ ਸ਼ਰਧਾਲੂ ਨੇ ਸ਼ਿਕਾਇਤ ਕੀਤੀ ਸੀ ਕਿ ਉਸਨੂੰ ਦਹੀਂ ਦੇ ਚੌਲਾਂ ਵਿੱਚ ਕੰਨਖਜੂਰਾ ਮਿਲਿਆ ਹੈ।
ਜਾਣੋ ਕੀ ਹੈ ਪੂਰਾ ਮਾਮਲਾ
ਇਸ ਸ਼ਰਧਾਲੂ ਦਾ ਨਾਂ ਚੰਦੂ ਹੈ ਅਤੇ ਉਹ ਵਾਰੰਗਲ ਤੋਂ ਮੰਦਰ ਦੇ ਦਰਸ਼ਨਾਂ ਲਈ ਆਇਆ ਸੀ। ਇਸ ਦੌਰਾਨ ਉਸ ਨੇ ਦੱਸਿਆ, 'ਜਦੋਂ ਮੈਂ ਇਹ ਮੁੱਦਾ ਮੁਲਾਜ਼ਮਾਂ ਕੋਲ ਉਠਾਇਆ ਤਾਂ ਉਨ੍ਹਾਂ ਦੀ ਪ੍ਰਤੀਕਿਰਿਆ ਹੈਰਾਨ ਕਰਨ ਵਾਲੀ ਸੀ। ਉਸ ਨੇ ਕਿਹਾ ਕਿ ਕਈ ਵਾਰ ਅਜਿਹਾ ਹੁੰਦਾ ਹੈ।
ਉਨ੍ਹਾਂ ਕਿਹਾ, "ਮੰਦਰ ਪ੍ਰਬੰਧਕਾਂ ਨੇ ਦਾਅਵਾ ਕੀਤਾ ਸੀ ਕਿ ਇਹ ਕੀੜਾ ਪ੍ਰਸ਼ਾਦ ਦੇਣ ਲਈ ਵਰਤੇ ਜਾਣ ਵਾਲੇ ਪੱਤੇ ਤੋਂ ਆਇਆ ਹੋਵੇਗਾ।" ਉਨ੍ਹਾਂ ਅੱਗੇ ਕਿਹਾ ਕਿ ਇਹ ਅਣਗਹਿਲੀ ਬਰਦਾਸ਼ਤਯੋਗ ਨਹੀਂ ਹੈ। ਜੇਕਰ ਬੱਚੇ ਅਤੇ ਹੋਰ ਲੋਕ ਇਸ ਨੂੰ ਖਾ ਜਾਂਦੇ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੁੰਦਾ?"
ਟੀਟੀਡੀ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ
ਟੀਟੀਡੀ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਅਤੇ ਝੂਠਾ ਦੱਸਿਆ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮੰਦਰ ਵਿੱਚ ਹਰ ਰੋਜ਼ ਹਜ਼ਾਰਾਂ ਲੋਕਾਂ ਲਈ ਪ੍ਰਸ਼ਾਦ ਤਾਜ਼ਾ ਤਿਆਰ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਟੀਟੀਡੀ ਸ਼੍ਰੀਵਰੀ ਦਰਸ਼ਨਾਂ ਲਈ ਆਉਣ ਵਾਲੇ ਹਜ਼ਾਰਾਂ ਸ਼ਰਧਾਲੂਆਂ ਲਈ ਗਰਮ ਅੰਨਾ ਪ੍ਰਸਾਦਮ ਤਿਆਰ ਕੀਤਾ ਜਾਂਦਾ ਹੈ। ਅਜਿਹੀ ਸਥਿਤੀ ਵਿੱਚ, ਇਹ ਦਾਅਵਾ ਗਲਤ ਹੈ ਕਿ ਇੱਕ ਕੰਨਖਜੂਰਾ ਭੋਜਨ ਵਿੱਚ ਡਿੱਗ ਸਕਦਾ ਹੈ।
ਟੀਟੀਡੀ ਨੇ ਇਹ ਵੀ ਦਾਅਵਾ ਕੀਤਾ ਕਿ ਪ੍ਰਸਾਦ ਬਾਰੇ ਸ਼ਿਕਾਇਤ ਸ਼ਰਧਾਲੂਆਂ ਨੂੰ ਭਗਵਾਨ ਵੈਂਕਟੇਸ਼ਵਰ ਵਿੱਚ ਉਨ੍ਹਾਂ ਦੀ ਆਸਥਾ ਤੋਂ ਹਟਾਉਣ ਦੀ ਕੋਸ਼ਿਸ਼ ਸੀ। ਇਹ ਸੰਸਥਾ ਨੂੰ ਬਦਨਾਮ ਕਰਨ ਦਾ ਤਰੀਕਾ ਹੈ।