Vice President mimicry: ਟੀਐਮਸੀ ਨੇਤਾ ਕਲਿਆਣ ਬੈਨਰਜੀ ਨੇ ਇੱਕ ਵਾਰ ਫਿਰ ਉੱਪ ਰਾਸ਼ਟਰਪਤੀ ਜਗਦੀਪ ਧਨਖੜ ਦੀ ਨਕਲ ਕੀਤੀ ਹੈ। ਨਿਊਜ਼ ਏਜੰਸੀ ਏਐਨਆਈ ਮੁਤਾਬਕ ਬੈਨਰਜੀ ਨੇ ਕਿਹਾ ਕਿ ਅਜਿਹਾ ਕਰਨਾ ਉਨ੍ਹਾਂ ਦਾ ਮੌਲਿਕ ਅਧਿਕਾਰ ਹੈ। ਪੱਛਮੀ ਬੰਗਾਲ ਦੇ ਹੁਗਲੀ 'ਚ ਐਤਵਾਰ (24 ਦਸੰਬਰ) ਨੂੰ ਕਲਿਆਣ ਬੈਨਰਜੀ ਨੇ ਕਿਹਾ, ''ਨਕਲ ਕਰਨਾ ਮੇਰਾ ਮੌਲਿਕ ਅਧਿਕਾਰ ਹੈ।'' ਉਪ ਰਾਸ਼ਟਰਪਤੀ ਦੀ ਨਕਲ ਕਰਦਿਆਂ ਹੋਇਆਂ ਉਨ੍ਹਾਂ ਕਿਹਾ, ''ਮੈਂ ਵਾਰ-ਵਾਰ ਨਕਲ ਕਰਾਂਗਾ।
ਹਾਲ ਹੀ ਵਿੱਚ ਸਮਾਪਤ ਹੋਏ ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਕਈ ਸੰਸਦ ਮੈਂਬਰਾਂ ਨੂੰ ਸੰਸਦ ਦੀ ਮਰਿਆਦਾ ਦਾ ਅਪਮਾਨ ਕਰਨ ਕਰਕੇ ਦੋਵਾਂ ਸਦਨਾਂ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ। ਮੁਅੱਤਲ ਕੀਤੇ ਗਏ ਸੰਸਦ ਮੈਂਬਰਾਂ 'ਚ ਕਲਿਆਣ ਬੈਨਰਜੀ ਵੀ ਸ਼ਾਮਲ ਸਨ। ਮੁਅੱਤਲ ਕੀਤੇ ਗਏ ਸੰਸਦ ਮੈਂਬਰਾਂ ਨੇ ਸੰਸਦ ਕੰਪਲੈਕਸ ਦੇ ਮੱਕੜ ਗੇਟ 'ਤੇ ਪ੍ਰਦਰਸ਼ਨ ਕੀਤਾ।
ਇਹ ਵੀ ਪੜ੍ਹੋ: Bajrang Punia On Padma Shri: WFI ਦੀ ਮਾਨਤਾ ਖਤਮ ਹੋਣ 'ਤੇ ਬੋਲੇ ਬਜਰੰਗ ਪੁਨੀਆ, ਕਿਹਾ- ‘ਨਹੀਂ ਵਾਪਿਸ ਲਵਾਂਗਾ ਪਦਮਸ੍ਰੀ ਜਦੋਂ ਤੱਕ...’
ਉੱਥੇ ਹੀ 19 ਦਸੰਬਰ ਨੂੰ ਕਲਿਆਣ ਬੈਨਰਜੀ ਨੂੰ ਵਿਰੋਧ ਪ੍ਰਦਰਸ਼ਨ ਦੌਰਾਨ ਉੱਪ ਰਾਸ਼ਟਰਪਤੀ ਦੀ ਨਕਲ ਕਰਦਿਆਂ ਦੇਖਿਆ ਗਿਆ। ਇਸ ਦੇ ਨਾਲ ਹੀ ਕਾਂਗਰਸ ਨੇਤਾ ਰਾਹੁਲ ਗਾਂਧੀ ਆਪਣੇ ਮੋਬਾਈਲ ਫੋਨ 'ਤੇ ਕਲਿਆਣ ਬੈਨਰਜੀ ਦਾ ਵੀਡੀਓ ਬਣਾਉਂਦੇ ਨਜ਼ਰ ਆਏ ਸਨ। ਇਸ ਤੋਂ ਬਾਅਦ ਹੀ ਇਸ ਮੁੱਦੇ ‘ਤੇ ਸਿਆਸਤ ਕਾਫੀ ਭੱਖ ਗਈ ਸੀ।
ਉੱਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਕਲਿਆਣ ਬੈਨਰਜੀ ਵੱਲੋਂ ਕੀਤੀ ਗਈ ਨਕਲ 'ਤੇ ਨਾਰਾਜ਼ਗੀ ਪ੍ਰਗਟਾਈ ਸੀ। ਇਸ ਦੇ ਨਾਲ ਹੀ ਕਈ ਕੇਂਦਰੀ ਮੰਤਰੀਆਂ ਸਮੇਤ ਭਾਜਪਾ ਆਗੂਆਂ ਨੇ ਵੀ ਬੈਨਰਜੀ ਅਤੇ ਰਾਹੁਲ ਗਾਂਧੀ ਦੀ ਸਖ਼ਤ ਆਲੋਚਨਾ ਕੀਤੀ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: Covid cases: ਫਿਰ ਡਰਾਉਣ ਲੱਗਿਆ ਕੋਰੋਨਾ! ਕ੍ਰਿਸਮਿਸ ਤੋਂ ਇੱਕ ਦਿਨ ਪਹਿਲਾਂ 656 ਨਵੇਂ ਮਾਮਲੇ ਆਏ ਸਾਹਮਣੇ