ਨਵੀਂ ਦਿੱਲੀ: ਭਾਰਤ ਨੇ ਦੁਨੀਆ ਦੀ ਸਭ ਤੋਂ ਵੱਡੀ ਕੋਰੋਨਾ ਟੀਕਾਕਰਣ ਮੁਹਿੰਮ ਦੀ ਸ਼ੁਰੂਆਤ ਸ਼ਨੀਵਾਰ ਨੂੰ ਕੀਤੀ।ਸਿਹਤ ਕਰਮਚਾਰੀਆਂ ਨੂੰ ਪਹਿਲਾਂ ਕੋਰੋਨਾ ਦਾ ਟੀਕਾ ਲਗਾਇਆ ਗਿਆ।ਪਰ ਪੱਛਮੀ ਬੰਗਾਲ ਦੇ ਪੂਰਬੀ ਬਰਧਮਾਨ ਜ਼ਿਲ੍ਹੇ ਵਿੱਚ ਤ੍ਰਿਣਮੂਲ ਕਾਂਗਰਸ ਦੇ ਵਿਧਾਇਕਾਂ ਨੂੰ ਨਿਯਮ ਤੋੜਦੇ ਹੋਏ ਵੇਖਿਆ ਗਿਆ।ਭੱਟਰ ਵਿਧਾਨ ਸਭਾ ਸੀਟ ਤੋਂ ਟੀਐਮਸੀ ਵਿਧਾਇਕ ਨੂੰ ਜ਼ਿਲ੍ਹਾ ਹਸਪਤਾਲ ਵਿੱਚ ਕੋਰੋਨਾ ਟੀਕਾ ਲਗਵਾਉਂਦੇ ਵੇਖਿਆ ਗਿਆ।ਟੀਐਮਸੀ ਵਿਧਾਇਕ ਨੇ ਇਥੇ ਨਿਯਮਾਂ ਦੀ ਉਲੰਘਣਾ ਕਰਦਿਆਂ ਇਹ ਟੀਕਾ ਲਗਾਇਆ। ਇੰਨਾ ਹੀ ਨਹੀਂ, TMC ਦੇ ਇਕ ਹੋਰ ਵਿਧਾਇਕ ਨੇ ਨਿਯਮਾਂ ਨੂੰ ਤੋੜਿਆ।ਕਟਵਾ ਵਿਧਾਨ ਸਭਾ ਸੀਟ ਤੋਂ ਰਬੀ ਚੈਟਰਜੀ ਨੇ ਵੀ ਕੋਰੋਨਾ ਟੀਕਾ ਲਗਵਾਇਆ। ਤੁਹਾਨੂੰ ਦੱਸ ਦੇਈਏ ਕਿ ਟੀਕਾਕਰਣ ਦੇ ਪਹਿਲੇ ਦਿਨ ਤਿੰਨ ਲੱਖ ਤੋਂ ਵੱਧ ਸਿਹਤ ਕਰਮਚਾਰੀਆਂ ਨੂੰ ਕੋਵਿਡ -19 ਟੀਕੇ ਦੀ ਖੁਰਾਕ ਦਿੱਤੀ ਗਈ।ਪਹਿਲੇ ਪੜਾਅ ਲਈ, ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੁੱਲ 3006 ਟੀਕਾਕਰਣ ਕੇਂਦਰ ਸਥਾਪਤ ਕੀਤੇ ਗਏ ਸੀ।