ਬੀਜੇਪੀ ਕਰਵਾ ਸਕਦੀ ਮਮਤਾ ਬੈਨਰਜੀ ਦਾ ਕਤਲ, TMC ਦਾ ਵੱਡਾ ਇਲਜ਼ਾਮ
ਏਬੀਪੀ ਸਾਂਝਾ | 13 Dec 2020 02:56 PM (IST)
ਪੱਛਮ ਬੰਗਾਲ 'ਚ ਅਗਲੇ ਸਾਲ ਹੋਣ ਵਾਲੀ ਵਿਧਾਨ ਸਭਾ ਚੋਣ ਨੂੰ ਵੇਖਦੇ ਹੋਏ ਰਾਜਨੀਤਕ ਪਾਰਟੀਆਂ ਦੇ ਤੇਵਰ ਇੱਕ-ਦੂਜੇ ਲਈ ਸਖ਼ਤ ਹੁੰਦੇ ਨਜ਼ਰ ਆ ਰਹੇ ਹਨ।
ਨਵੀਂ ਦਿੱਲੀ: ਪੱਛਮ ਬੰਗਾਲ 'ਚ ਅਗਲੇ ਸਾਲ ਹੋਣ ਵਾਲੀ ਵਿਧਾਨ ਸਭਾ ਚੋਣ ਨੂੰ ਵੇਖਦੇ ਹੋਏ ਰਾਜਨੀਤਕ ਪਾਰਟੀਆਂ ਦੇ ਤੇਵਰ ਇੱਕ-ਦੂਜੇ ਲਈ ਸਖ਼ਤ ਹੁੰਦੇ ਨਜ਼ਰ ਆ ਰਹੇ ਹਨ। ਬੰਗਾਲ ਸਰਕਾਰ 'ਚ ਮੰਤਰੀ ਤੇ ਸੱਤਾਧਾਰੀ ਤ੍ਰਿਣਮੂਲ ਕਾਂਗਰਸ (TMC) ਨੇਤਾ ਸੂਬ੍ਰਤ ਮੁਖਰਜੀ ਨੇ ਭਾਰਤੀ ਜਨਤਾ ਪਾਰਟੀ (BJP) ਤੇ ਗੰਭੀਰ ਦੋਸ਼ ਲਾਏ ਹਨ। ਮੁਖਰਜੀ ਦਾ ਕਹਿਣਾ ਹੈ ਕਿ ਜੇ ਬੀਜੇਪੀ ਬੰਗਾਲ 'ਚ ਚੋਣ ਨਹੀਂ ਜਿੱਤ ਦੀ ਤਾਂ ਉਹ ਮਮਤਾ ਬੈਨਰਜੀ ਦਾ ਕਤਲ ਕਰਵਾ ਸਕਦੀ ਹੈ। ਉਨ੍ਹਾਂ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, "ਜੇ ਬੀਜੇਪੀ ਬੰਗਾਲ 'ਚ ਵਿਧਾਨ ਸਭਾ ਚੋਣ ਨਹੀਂ ਜਿਤ ਦੀ ਹੈ ਤਾਂ ਆਪਣੇ ਲੋਕਾਂ ਨੂੰ ਭੇਜ ਕੇ ਮਮਤਾ ਬੈਨਰਜੀ ਦੀ ਹੱਤਿਆ ਦੀ ਸਾਜ਼ਿਸ਼ ਰਚ ਸਕਦੀ ਹੈ। ਪੱਛਮ ਬੰਗਾਲ ਦੀ ਰਾਜਨੀਤੀ 'ਚ ਲਗਾਤਾਰ ਹਿੰਸਾ ਹੋ ਰਹੀ ਹੈ। ਬੀਜੇਪੀ ਲਗਾਤਾਰ ਟੀਐਮਸੀ ਤੇ ਆਪਣੇ ਵਰਕਰਾਂ ਦੀ ਹੱਤਿਆ ਦਾ ਇਲਜ਼ਾਮ ਲਾ ਰਹੀ ਹੈ। ਹਾਲ ਹੀ ਵਿੱਚ, ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਦੇ ਕਾਫਲੇ ਉੱਤੇ ਹਮਲਾ ਕੀਤਾ ਗਿਆ ਸੀ। ਕੈਲਾਸ਼ ਵਿਜੇਵਰਗੀਆ ਦੀ ਚਲਦੀ ਕਾਰ 'ਤੇ ਸ਼ੀਸ਼ੇ ਟੁੱਟ ਗਏ ਸੀ। ਉਹ ਇਸ ਘਟਨਾ ਵਿੱਚ ਵਾਲ ਵਾਲ ਬਚੇ ਸੀ। ਪਾਰਟੀ ਨੇ ਇਸ ਲਈ ਟੀਐਮਸੀ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਕੇਂਦਰੀ ਗ੍ਰਹਿ ਮੰਤਰਾਲੇ ਨੇ ਰਾਜ ਪੁਲਿਸ ਨੂੰ ਵੀ ਨੋਟਿਸ ਜਾਰੀ ਕੀਤਾ ਸੀ।